
ਜੇ ਸਰਕਾਰ ਡਾਕ ਟਿਕਟ ਜਾਰੀ ਕਰੇ ਤਾਂ ਸਾਨੂੰ ਬਹੁਤ ਖ਼ੁਸ਼ੀ ਹੋਵੇਗੀ
ਨਵੀਂ ਦਿੱਲੀ : ਸਾਬਕਾ ਰਾਸ਼ਟਰਤੀ ਪ੍ਰਣਬ ਮੁਖਰਜੀ ਦੇ ਬੇਟੇ ਅਤੇ ਸਾਬਕਾ ਸੰਸਦ ਮੈਂਬਰ ਅਭਿਜੀਤ ਮੁਖਰਜੀ ਨੇ ਕਿਹਾ ਕਿ ਉਨ੍ਹਾਂ ਪਛਮੀ ਬੰਗਾਲ ਦੇ ਜਾਂਗੀਪੁਰ ਵਿਚ ਪੈਂਦੇ ਅਪਣੇ ਘਰ ਦੀ ਇਕ ਮੰਜ਼ਲ ਨੂੰ ਅਪਣੇ ਪਿਤਾ ਦੀ ਯਾਦ ਵਿਚ ਅਜਾਇਬ ਘਰ ਅਤੇ ਕਿਤਾਬ ਘਰ ਵਿਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ।
pranab mukherjee
ਅਭਿਜੀਤ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਦੇ ਪਿਤਾ ਦੇ ਸਤਿਕਾਰ ਵਜੋਂ ਡਾਕ ਟਿਕਟ ਜਾਰੀ ਕਰੇ। 84 ਸਾਲਾ ਮੁਖਰਜੀ ਦਾ ਸੋਮਵਾਰ ਨੂੰ ਫ਼ੌਜ ਦੇ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਉਹ 21 ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਸਨ।
Former President Pranab Mukherjee
ਅਭਿਜੀਤ ਨੇ ਕਿਹਾ, 'ਜੇ ਸਰਕਾਰ ਡਾਕ ਟਿਕਟ ਜਾਰੀ ਕਰੇ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਵੇਗੀ। ਨਿਜੀ ਤੌਰ 'ਤੇ ਅਸੀਂ ਘਰ ਦੇ ਇਕ ਹਿੱਸੇ ਨੂੰ ਅਜਾਇਬ ਘਰ ਅਤੇ ਕਿਤਾਬ ਘਰ ਬਣਾਵਾਂਗੇ।' ਅਭਿਜੀਤ ਨੇ ਕਿਹਾ, 'ਮੈਂ ਅਪਣੇ ਪਿਤਾ ਦੀਆਂ ਨਿਜੀ ਵਸਤਾਂ ਖ਼ਾਸਕਰ ਉਨ੍ਹਾਂ ਦੀਆਂ ਕਿਤਾਬਾਂ ਅਤੇ ਤੋਹਫ਼ਿਆਂ ਨੂੰ ਅਜਾਇਬ ਘਰ ਵਿਚ ਰੱਖਾਂਗਾ।'
Pranab Mukherjee
ਉਂਜ ਅਭਿਜੀਤ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਨ੍ਹਾਂ ਦੇ ਪਿਤਾ ਇਸ ਘਰ ਵਿਚ ਲੰਮੇ ਸਮੇਂ ਤਕ ਨਹੀਂ ਰਹਿ ਸਕੇ। ਉਨ੍ਹਾਂ ਕਿਹਾ ਕਿ ਜਦ ਤਕ ਘਰ ਬਣ ਕੇ ਤਿਆਰ ਹੋਇਆ ਤਦ ਤਕ ਉਹ ਵੱਡੇ ਘਰ ਰਾਸ਼ਟਰਪਤੀ ਭਵਨ ਵਿਚ ਚਲੇ ਗਏ।
pranab mukherjee
ਅਭਿਜੀਤ ਨੇ ਕਿਹਾ ਕਿ ਉਹ ਚਾਰ ਅਗੱਸਤ ਨੂੰ ਅਪਣੇ ਪਿਤਾ ਲਈ ਜਾਂਗੀਪੁਰ ਦੇ ਫ਼ਾਰਮ ਤੋਂ ਕਟਹਲ ਲੈ ਕੇ ਆਏ ਸਨ। ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਕਟਹਲ ਦਿੱਲੀ ਵਿਚ ਮਿਲਦਾ ਹੈ ਪਰ ਫਿਰ ਵੀ ਸਿਰਦਰਦੀ ਲਈ ਕਿਉਂਕਿ ਇਹ ਸਾਡੇ ਫ਼ਾਰਮ ਦਾ ਸੀ। ਮੈਂ ਰੇਲ ਯਾਤਰਾ ਕੀਤੀ ਅਤੇ ਕਟਹਲ ਲਿਆਇਆ। ਮੇਰੇ ਪਿਤਾ ਨੇ ਕਟਹਲ ਖਾਧਾ। ਮੈਨੂੰ ਖ਼ੁਸ਼ੀ ਹੈ ਕਿ ਮੈਂ ਉਨ੍ਹਾਂ ਦੀ ਆਖ਼ਰੀ ਇੱਛਾ ਪੂਰੀ ਕਰ ਸਕਿਆ।'