
ਰੇਲਵੇ ਦੇ ਸੂਤਰਾਂ ਅਨੁਸਾਰ ਰੇਲਵੇ ਮੰਤਰਾਲਾ, ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ।
ਨਵੀਂ ਦਿੱਲੀ - ਭਾਰਤੀ ਰੇਲਵੇ ਜਲਦੀ ਹੀ ਲਗਭਗ 100 ਹੋਰ ਟ੍ਰੇਨਾਂ ਚਲਾਉਣ ਦਾ ਐਲਾਨ ਕਰ ਸਕਦਾ ਹੈ। ਅਨਲੌਕ 4.0 ਅੱਜ ਤੋਂ ਦੇਸ਼ ਭਰ ਵਿਚ ਸ਼ੁਰੂ ਹੋ ਰਿਹਾ ਹੈ ਨਾਲ ਹੀ, ਤਿਉਹਾਰਾਂ ਦਾ ਮੌਸਮ ਵੀ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਰੇਲਵੇ 100 ਹੋਰ ਟ੍ਰੇਨਾਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਫਿਲਹਾਲ, ਰੇਲਵੇ ਵਿਸ਼ੇਸ਼ ਟ੍ਰੇਨਾਂ ਦੇ ਨਾਮ 'ਤੇ 230 ਐਕਸਪ੍ਰੈਸ ਰੇਲ ਗੱਡੀਆਂ ਚਲਾ ਰਹੀ ਹੈ, ਜਿਨ੍ਹਾਂ ਵਿਚ 30 ਰਾਜਧਾਨੀ ਲਈ ਵੀ ਸ਼ਾਮਲ ਹਨ।
Railways likely to run 100 more trains soon
ਰੇਲਵੇ ਦੇ ਸੂਤਰਾਂ ਅਨੁਸਾਰ ਰੇਲਵੇ ਮੰਤਰਾਲਾ, ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਜਦੋਂ ਰੇਲਵੇ ਜ਼ੀਰੋ ਵੇਸਟ-ਟਾਇਮ ਟੇਬਲ ਜਾਰੀ ਕਰੇਗਾ ਤਾਂ ਇਨ੍ਹਾਂ ਰੇਲ ਗੱਡੀਆਂ ਦੇ ਸਮੇਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਸਪੈਸ਼ਲ ਹੋਣਗੀਆਂ ਗੱਡੀਆਂ - ਇਕ ਤੋਂ ਦੂਜੇ ਸੂਬੇ ਤੱਕ ਚੱਲਣ ਵਾਲੀਆਂ ਇਹ ਰੇਲਾਂ ਦੁਸਹਿਰਾ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੇ ਮੱਦੇਨਜ਼ਰ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
Indian Railways
ਇਸ ਨਾਲ ਰਾਜ ਦੇ ਅੰਦਰ ਕੁਝ ਰੇਲ ਗੱਡੀਆਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। 100 ਰੇਲ ਗੱਡੀਆਂ ਜੋ ਚੱਲਣ ਲਈ ਤਿਆਰ ਹਨ, ਉਹਨਾਂ ਵਿਚ ਵੀ ਕੁੱਝ ‘ਵਿਸ਼ੇਸ਼’ ਹੋਵੇਗਾ। ਇਹ ਰੇਲ ਗੱਡੀਆਂ ਅੰਤਰਰਾਜੀ ਅਤੇ ਇੰਟਰਸਟੇਟ ਚੱਲਣਗੀਆਂ। ਮਹੱਤਵਪੂਰਣ ਗੱਲ ਇਹ ਹੈ ਕਿ ਰੇਲ ਮੰਤਰਾਲਾ ਪਹਿਲਾਂ ਹੀ ਪੜਾਅਵਾਰ ਰੇਲ ਸੇਵਾ ਸ਼ੁਰੂ ਕਰਨ ਦੀ ਗੱਲ ਕਰ ਚੁੱਕਾ ਹੈ।
Indian Railway
ਰੇਲਵੇ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਮਾਰਚ ਤੋਂ ਲੈ ਕੇ ਹੁਣ ਤੱਕ 1.78 ਕਰੋੜ ਤੋਂ ਵੱਧ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ। ਇਸ ਸਮੇਂ ਦੌਰਾਨ ਰੇਲਵੇ ਯਾਤਰੀਆਂ ਨੂੰ 2,727 ਕਰੋੜ ਰੁਪਏ ਦੀ ਰਾਸ਼ੀ ਵਾਪਸ ਕਰ ਦਿੱਤੀ ਗਈ ਹੈ। ਪਹਿਲੀ ਵਾਰ, ਰੇਲਵੇ ਨੇ ਟਿਕਟ ਬੁਕਿੰਗ ਤੋਂ ਪ੍ਰਾਪਤ ਕੀਤੀ ਕਮਾਈ ਨਾਲੋਂ ਵਧੇਰੇ ਪੈਸਾ ਵਾਪਸ ਕਰ ਦਿੱਤਾ।