ਖੁਸ਼ਖ਼ਬਰੀ! ਭਾਰਤੀ ਫੌਜ, CISF, ਰੇਲਵੇ ਸਮੇਤ ਇਹਨਾਂ ਸਰਕਾਰੀ ਵਿਭਾਗਾਂ ਵਿਚ ਨਿਕਲੀਆਂ ਬੰਪਰ ਭਰਤੀਆਂ
Published : Aug 12, 2020, 5:13 pm IST
Updated : Aug 12, 2020, 5:18 pm IST
SHARE ARTICLE
Jobs
Jobs

ਜਲਦ ਕਰੋ ਅਪਲਾਈ

ਨਵੀਂ ਦਿੱਲੀ: ਸਰਕਾਰੀ ਨੌਕਰੀਆਂ ਦੀ ਤਿਆਰੀ ਵਿਚ ਜੁਟੇ ਲੋਕਾਂ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ ਅਹੁਦਿਆਂ ਲਈ ਭਰਤੀਆਂ ਕੱਢੀਆਂ ਗਈਆਂ ਹਨ। ਚਾਹਵਾਨ ਅਤੇ ਯੋਗ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਆਨਲਾਈਨ ਮਾਧਿਅਮ ਜ਼ਰੀਏ ਇਹਨਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।

JobsJobs

ਐਸਐਸਬੀ ਕਾਂਸਟੇਬਲ ਅਹੁਦੇ ਲਈ ਨਿਕਲੀਆਂ ਭਰਤੀਆਂ, 27 ਅਗਸਤ ਤੋਂ ਪਹਿਲਾਂ ਕਰੋ ਅਪਲਾਈ

ਐਸਐਸਬੀ ਕਾਂਸਟੇਬਲ ਭਰਤੀ 2020 ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਭਰਤੀ ਜ਼ਰੀਏ ਵੱਖ ਵੱਖ ਵਿਭਾਗਾਂ ਦੀਆਂ ਕੁੱਲ 1522 ਅਸਾਮੀਆਂ ਨੂੰ ਭਰਿਆ ਜਾਵੇਗਾ। ਚਾਹਵਾਨ ਅਤੇ ਯੋਗ ਉਮੀਦਵਾਰ ਆਖਰੀ ਤਰੀਕ ਤੋਂ ਪਹਿਲਾਂ ਅਪਲਾਈ ਕਰ ਦੇਣ। ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 27 ਅਗਸਤ 2020 ਹੈ।

JobsJobs

ਸੁਪਰੀਮ ਕੋਰਟ ਵਿਚ ਬਿਲਡਿੰਗ ਸੁਪਰਵਾਈਜ਼ਰ ਦੀਆਂ ਭਰਤੀਆਂ

ਸੁਪਰੀਮ ਕੋਰਟ ਨੇ ਬਿਲਡਿੰਗ ਸੁਪਰਵਾਈਜ਼ਰ ਦੇ ਅਹੁਦਿਆਂ ‘ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਉਮੀਦਵਾਰ ਅਪਣੀਆਂ ਅਰਜ਼ੀਆਂ 29 ਅਗਸਤ ਤੱਕ ਭੇਜ ਸਕਦੇ ਹਨ।

ਆਈਬੀਪੀਐਸ ਆਰਆਰਬੀ ਪ੍ਰੀਖਿਆ (IBPS RRB IX Exam)

ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਲੈਕਸ਼ਨ ਯਾਨੀ ਕਿ ਆਈਬੀਪੀਐਸ ਨੇ ਰੀਜ਼ਨਲ ਰੂਰਲ ਬੈਂਕ ਵਿਚ ਭਰਤੀ ਲਈ ਅਯੋਜਤ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਤਰੀਕਾਂ ਦਾ ਐਲਾਨ 10 ਅਗਸਤ 2020 ਨੂੰ ਕਰ ਦਿੱਤਾ ਹੈ। ਇਸ ਬਾਰੇ ਆਈਬੀਪੀਐਸ ਨੇ ਅਧਿਕਾਰਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਹਨਾਂ ਪ੍ਰੀਖਿਆਵਾਂ ਲਈ ਅਪਲਾਈ ਕੀਤਾ ਹੈ, ਉਹ ਆਈਬੀਪੀਐਸ ਦੀ ਵੈੱਬਸਾਈਟ ‘ਤੇ ਜਾ ਕੇ ਪ੍ਰੀਖਿਆ ਦੀ ਤਰੀਕ ਦੇਖ ਸਕਦੇ ਹਨ।

IBPS IBPS

ਸਾਵਧਾਨ! ਭਾਰਤੀ ਰੇਲਵੇ ਵਿਚ ਨਹੀਂ ਨਿਕਲੀਆਂ 5000 ਅਸਾਮੀਆਂ, ਗਲਤ ਸੂਚਨਾ ਹੋ ਰਹੀ ਵਾਇਰਲ

ਰੇਲ ਮੰਤਰਾਲੇ ਨੇ ਟਵਿਟਰ ਜ਼ਰੀਏ ਉਸ ਸੂਚਨਾ ਦਾ ਖੰਡਨ ਕੀਤਾ ਹੈ, ਜਿਸ ਵਿਚ 5000 ਅਸਾਮੀਆਂ ਕੱਢਣ ਦੀ ਗੱਲ ਕਹੀ ਗਈ ਹੈ। ਰੇਲਵੇ ਵਿਭਾਗ ਵੱਲੋਂ ਅਜਿਹੀ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ। ਵਾਇਰਲ ਹੋ ਰਹੀ ਸੂਚਨਾ ਗਲਤ ਹੈ।

ਕੈਬਨਿਟ ਸਕੱਤਰੇਤ ਦੀ ਭਰਤੀ

12ਵੀਂ ਪਾਸ ਲਈ ਕੈਬਨਿਟ ਸਕੱਤਰੇਤ ਵਿਚ ਭਰਤੀਆਂ ਨਿਕਲੀਆਂ ਹਨ। ਅਜਿਹੇ ਉਮੀਦਵਾਰ ਜੋ ਉੱਤਰ-ਪੂਰਬੀ ਸੂਬਿਆਂ ਦੇ ਨਿਵਾਸੀ ਹਨ, ਉਹ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਉਮੀਦਵਾਰ ਅਪਣੇ ਫਾਰਮ ਭਰ ਕੇ 31 ਅਗਸਤ ਤੱਕ ਜਾਂ ਉਸ ਤੋਂ ਪਹਿਲਾਂ ਸਕੱਤਰੇਤ ਪਹੁੰਚ ਜਾਣ।

ArmyArmy

ਭਾਰਤੀ ਫੌਜ ਵਿਚ ਨਿਕਲੀਆਂ ਬੰਪਰ ਭਰਤੀਆਂ

ਫੌਜ ਭਰਤੀ ਦਫਤਰ ਕੋਟਾ ਨੇ ਸੋਲਜ਼ਰ ਡੀ ਫਾਰਮ ਐਂਡ ਸੋਲਜ਼ਰ ਨਰਸਿੰਗ ਅਸਿਸਟੈਂਟ ਅਤੇ ਨਰਸਿੰਗ ਅਸਿਸਟੈਂਟ ਵੈਟਨਰੀ ਲਈ ਅਹੁਦਿਆਂ ‘ਤੇ ਭਰਤੀ ਲਈ ਸੂਚਨਾ ਜਾਰੀ ਕੀਤੀ ਹੈ। ਜੋ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅਪਣਾ ਫਾਰਮ 22 ਸਤੰਬਰ 2020 ਤੱਕ ਜਮ੍ਹਾਂ ਕਰਵਾ ਸਕਦੇ ਹਨ।

ਰਾਜਸਥਾਨ ਪੋਸਟਲ ਸਰਕਲ ਜੀਡੀਐਸ ਭਰਤੀ 2020

ਭਾਰਤੀ ਪੋਸਟ ਨੇ ਰਾਜਸਥਾਨ ਪੋਸਟਲ ਸਰਕਲ ਜੀਡੀਐਸ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਜੋ ਉਮੀਦਵਾਰ ਇਹਨਾਂ ਅਹੁਦਿਆਂ ‘ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ ਜਲਦ ਤੋਂ ਜਲਦ ਅਪਲਾਈ ਕਰ ਦੇਣ। ਅਪਲਾਈ ਕਰਨ ਲਈ ਲਿੰਕ ਸੀਮਤ ਸਮੇਂ ਲਈ ਉਪਲਬਧ ਹੈ।

Postal departmentPostal department

ਸਾਊਥ ਈਸਟ ਰੇਲਵੇ ਨੇ ਅਪਰੇਂਟਿਸ ਅਹੁਦਿਆਂ ਲਈ ਮੰਗੀਆਂ ਅਰਜ਼ੀਆਂ

ਸਾਊਥ ਈਸਟ ਰੇਲਵੇ ਨੇ ਅਪਰੇਂਟਿਸ ਅਹੁਦਿਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਉਮੀਦਵਾਰ 30 ਅਗਸਤ 2020 ਤੋਂ ਪਹਿਲਾਂ ਅਪਲਾਈ ਕਰ ਦੇਣ।

6 ਸਤੰਬਰ ਨੂੰ ਹੋਣ ਵਾਲੀ ਸੀਆਈਐਸਐਫ ਕਾਂਸਟੇਬਲ ਪ੍ਰੀਖਿਆ ਮੁਲਤਵੀ

6 ਸਤੰਬਰ ਨੂੰ ਹੋਣ ਵਾਲੀ ਸੀਐਈਐਸਐਫ ਕਾਂਸਟੇਬਰ ਪ੍ਰੀਖਿਆ ਦੀ ਤਰੀਕ ਇਕ ਵਾਰ ਫਿਰ ਤੋਂ ਮੁਲਤਵੀ ਕਰ ਦਿੱਤੀ ਗਈ ਹੈ। ਨਵੀਂ ਤਰੀਕ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਨੈਸ਼ਨਲ ਹਾਊਸਿੰਗ ਬੈਂਕ ਵਿਚ ਸਪੈਸ਼ਲਿਸ ਅਫਸਰ ਲਈ ਭਰਤੀ

ਨੈਸ਼ਨਲ ਹਾਊਸਿੰਗ ਬੈਂਕ ਵਿਚ ਸਪੈਸ਼ਲਿਸ ਅਫਸਰ ਅਹੁਦੇ ਲਈ ਭਰਤੀਆਂ ਸਬੰਧੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਲਈ ਆਨਲਾਈਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਮੀਦਵਾਰ 28 ਅਗਸਤ ਤੋਂ ਪਹਿਲਾਂ ਇਹਨਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement