
ਮ੍ਰਿਤਕਾਂ ਦੀ ਪਛਾਣ ਅਨਾਮਿਕਾ (11) ਅਤੇ ਉਸ ਦੀ ਭੈਣ ਅੰਜਲੀ (5) ਵਜੋਂ ਹੋਈ ਹੈ।
ਭਿੰਡ: ਸਥਾਨਕ ਇਲਾਕੇ 'ਚ ਵੀਰਵਾਰ ਤੜਕੇ ਪਏ ਭਾਰੀ ਮੀਂਹ ਦੌਰਾਨ ਇੱਕ ਘਰ ਦੀ ਕੰਧ ਡਿੱਗ ਜਾਣ ਕਾਰਨ ਦੋ ਭੈਣਾਂ ਦੀ ਮੌਤ ਹੋ ਗਈ। ਉਪ-ਮੰਡਲ ਮੈਜਿਸਟਰੇਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਘਟਨਾ ਰੌਨ ਥਾਣਾ ਖੇਤਰ 'ਚ ਪੈਂਦੇ ਪਿੰਡ ਮੋਰਖੀ ਦੀ ਹੈ। ਮ੍ਰਿਤਕਾਂ ਦੀ ਪਛਾਣ ਅਨਾਮਿਕਾ (11) ਅਤੇ ਉਸ ਦੀ ਭੈਣ ਅੰਜਲੀ (5) ਵਜੋਂ ਹੋਈ ਹੈ।
ਉਪ-ਮੰਡਲ ਮੈਜਿਸਟਰੇਟ ਨੇ ਕਿਹਾ ਕਿ ਜਿਸ ਵੇਲੇ ਕੰਧ ਢਹੀ, ਉਸ ਵੇਲੇ ਇਹ ਦੋਵੇਂ ਲੜਕੀਆਂ ਆਪਣੇ ਕਮਰੇ 'ਚ ਸੁੱਤਿਆਂ ਹੋਈਆਂ ਸੀ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਦੋਵਾਂ ਦੀਆਂ ਲਾਸ਼ਾਂ ਮਲਬੇ ਵਿੱਚੋਂ ਬਾਹਰ ਕੱਢੀਆਂ। ਕਿਹਾ ਜਾ ਰਿਹਾ ਹੈ ਕਿ ਲੜਕੀਆਂ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਸੰਬੰਧਿਤ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।