ਥਾਣੇ 'ਚੋਂ ਗਹਿਣੇ ਤੇ ਨਕਦੀ ਚੋਰੀ, ਉਸੇ ਥਾਣੇ 'ਚ FIR ਦਰਜ ਕਰਾਉਣ ਲਈ ਕਰਨੀ ਪਈ ਭਾਰੀ ਜੱਦੋ-ਜਹਿਦ
Published : Sep 1, 2022, 8:18 pm IST
Updated : Sep 1, 2022, 8:18 pm IST
SHARE ARTICLE
photo
photo

ਗਹਿਣਿਆਂ ਦਾ ਮਾਲਕ ਪੁਲਿਸ ਦਾ ਹੀ ਸਾਬਕਾ ਸਬ-ਇੰਸਪੈਕਟਰ

 

ਕੋਟਾ: ਕੋਟਾ ਦੇ ਇੱਕ ਥਾਣੇ ਦੀ ਅਲਮਾਰੀ ਵਿੱਚੋਂ ਕਥਿਤ ਤੌਰ 'ਤੇ 9.85 ਲੱਖ ਰੁਪਏ ਦੇ ਗਹਿਣੇ ਅਤੇ 1.50 ਲੱਖ ਰੁਪਏ ਦੀ ਨਕਦੀ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੇ ਪੀੜਤ ਪੁਲਿਸ ਦੇ ਹੀ ਇੱਕ ਸਾਬਕਾ ਸਬ-ਇੰਸਪੈਕਟਰ ਨੂੰ ਉਸੇ ਹੀ ਥਾਣੇ 'ਚ ਇਸ ਬਾਰੇ ਐਫ਼.ਆਈ.ਆਰ. ਦਰਜ ਕਰਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਈ। 

ਇਹ ਅਲਮਾਰੀ 24 ਘੰਟੇ ਪੁਲਿਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਰਹਿੰਦੇ ਕਮਰੇ ਵਿੱਚ ਰੱਖੀ ਹੋਈ ਸੀ। ਚੋਰੀ ਹੋਏ ਗਹਿਣੇ ਅਤੇ ਨਕਦੀ ਇੱਕ ਸੇਵਾਮੁਕਤ ਸਬ-ਇੰਸਪੈਕਟਰ ਦੇ ਸਨ। ਪੀੜਤ ਸਾਬਕਾ ਸਬ-ਇੰਸਪੈਕਟਰ ਰਾਮ ਕਰਨ ਨਾਗਰ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਸ ਨੇ ਆਪਣੀ ਮ੍ਰਿਤਕ ਪਤਨੀ ਦੇ ਗਹਿਣੇ ਅਤੇ ਨਕਦੀ ਇਸ ਸਾਲ ਅਪਰੈਲ ਮਹੀਨੇ ਥਾਣਾ ਗੁਮਾਨਪੁਰਾ ਦੀ ਇਸ ਅਲਮਾਰੀ ਵਿੱਚ ਰੱਖੇ ਸਨ, ਕਿਉਂਕਿ ਉਹ ਇਹਨਾਂ ਨੂੰ ਲਾਕਰ ਵਿੱਚ ਰੱਖਣ ਲਈ ਬੈਂਕ ਨਹੀਂ ਜਾ ਸਕਿਆ ਸੀ।

ਜਦੋਂ ਨਾਗਰ ਨੇ 16 ਜੁਲਾਈ ਨੂੰ ਅਲਮਾਰੀ ਖੋਲ੍ਹੀ ਤਾਂ ਗਹਿਣੇ ਤੇ ਨਕਦੀ ਗਾਇਬ ਸੀ। ਸਾਬਕਾ ਸਬ-ਇੰਸਪੈਕਟਰ ਨੇ ਦੋਸ਼ ਲਾਇਆ ਕਿ ਇਸ ਬਾਰੇ ਕੇਸ ਦਰਜ ਕਰਵਾਉਣ ਲਈ ਉਸ ਨੂੰ ਤਕਰੀਬਨ ਡੇਢ ਮਹੀਨੇ ਤੱਕ ਦਰ-ਦਰ ਭਟਕਣਾ ਪਿਆ, ਕਿਉਂਕਿ ਸੀਨੀਅਰ ਅਧਿਕਾਰੀ ਨੇ ਉਸ ਦੀ ਸ਼ਿਕਾਇਤ ਨੂੰ ਲਗਾਤਾਰ 'ਨਜ਼ਰਅੰਦਾਜ਼' ਕਰਦੇ ਰਹੇ। ਸ਼ਿਕਾਇਤਕਰਤਾ ਨੇ ਕਮਰੇ ਦੀ ਨਿਗਰਾਨੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ 'ਤੇ ਸ਼ੱਕ ਜਤਾਇਆ ਹੈ।

ਦੂਜੇ ਪਾਸੇ ਇਲਾਕੇ ਦੇ ਉਪ ਪੁਲਿਸ ਕਪਤਾਨ ਨੇ ਸ਼ਿਕਾਇਤ ਦਰਜ ਕਰਨ ਵਿੱਚ ਦੇਰੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਅਜਿਹੀ ਕੋਈ ਦੇਰ ਨਹੀਂ ਹੋਈ। ਉਹਨਾਂ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ 'ਚ ਦੋ ਦਿਨ ਪਹਿਲਾਂ ਹੀ ਆਇਆ ਸੀ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਜਾ ਚੁੱਕਿਆ ਹੈ।

Location: India, Rajasthan, Kota

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement