ਬੁਲੰਦ ਸ਼ਹਿਰ 'ਚ ਸਹਾਰਨਪੁਰ ਵਰਗਾ ਕਾਂਡ ਦੋਹਰਾਉਣ ਦੀ ਸਾਜਿਸ਼
Published : Oct 1, 2018, 3:20 pm IST
Updated : Oct 1, 2018, 3:20 pm IST
SHARE ARTICLE
Bulandshehar indicent like Saharanpur
Bulandshehar indicent like Saharanpur

ਪੱਛਮੀ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜ਼ਿਲ੍ਹੇ ‘ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੁਲੰਦਸ਼ਹਿਰ ਦੇ ਜ਼ਿਲ੍ਹਾ ਮੁੱਖ ਦਫ਼ਤਰ...

ਬੁਲੰਦ ਸ਼ਹਿਰ : ਪੱਛਮੀ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜ਼ਿਲ੍ਹੇ ‘ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬੁਲੰਦਸ਼ਹਿਰ ਦੇ ਜ਼ਿਲ੍ਹਾ ਮੁੱਖ ਦਫ਼ਤਰ ਤੋਂ 45 ਕਿਲੋਮੀਟਰ ਦੂਰ ਨਰਸੇਨਾ ਥਾਣੇ ਦੇ ਤਹਿਤ ਆਉਣ ਵਾਲੇ ਸਬਦਲਪੁਰ ਪਿੰਡ ਵਿਚ ਕੁਝ ਸਮਾਜ ਵਿਰੋਧੀ ਤੱਤਾਂ ਨੇ ਠਾਕੁਰ (ਰਾਜਪੂਤ) ਸਮਾਜ ਦੇ ਘਰਾਂ ਤੋਂ ਬਾਹਰ ਧਮਕੀ ਭਰੇ ਪੱਤਰ ਸੁੱਟੇ ਗਏ। ਜਿਨ੍ਹਾਂ ਵਿਚ ‘ਜੈ ਭੀਮ ਠਾਕੁਰਾਂ ਨੂੰ ਬੋਲਣਾ ਹੀ ਪਵੇਗਾ’ ਲਿਖਿਆ ਹੋਇਆ ਸੀ, ਇਸ ਘਟਨਾ ਤੋਂ ਬਾਅਦ ਪਿੰਡ ਵਿਚ ਤਣਾਅ ਬਣਿਆ ਹੋਇਆ ਹੈ।

Bulandshehar incidentBulandshehar incidentਦੱਸਿਆ ਜਾ ਰਿਹਾ ਹੈ ਕਿ ਸਬਦਲਪੁਰ ਪਿੰਡ ਵਿਚ ਸ਼ੁਕਰਵਾਰ ਦੀ ਰਾਤ ਨੂੰ ਠਾਕੁਰ ਸਮਾਜ ਦੇ ਲੋਕਾਂ ਦੇ ਘਰਾਂ ਦੇ ਬਾਹਰ ਪੱਤਰ ਸੁੱਟੇ ਗਏ ਸੀ। ਨਰਸੇਨਾ ਦੇ ਥਾਣਾ ਅਧਿਕਾਰੀ ਅਨਿਲ ਕੁਮਾਰ ਦੇ ਦੱਸਿਆ, ‘ਕੁਝ ਲੋਕ ਪਿੰਡ ਵਿਚ ਆਪਸੀ ਏਕਤਾ ਨੂੰ ਵਿਗਾੜਨਾ ਚਾਹੁੰਦੇ ਸੀ, ਹਾਲਾਂਕਿ, ਜੈ ਭੀਮ ਬੋਲਣ ਵਿਚ ਕਿਸੇ ਨੂੰ ਕੋਈ ਕਠਿਨਾਈ ਨਹੀ ਹੋਣੀ ਚਾਹੀਦੀ, ਪਰ ਜਿਸ ਤਰ੍ਹਾਂ ਨਾਲ ਪੱਤਰ ਸੁੱਟੇ ਗਏ ਹਨ ਅਤੇ ਇਕ ਜਾਤੀ ਵਿਸ਼ੇਸ਼ ਨੂੰ ਇਸ ਤਰ੍ਹਾਂ ਬੋਲਣ ਲਈ ਕਿਹਾ ਗਿਆ ਹੈ, ਇਹ ਸਹੀ ਨਹੀਂ ਹੈ।’

Bulandshehar incidentPeople demandਪੁਲਿਸ ਦਾ ਕਹਿਣਾ ਹੈ ਕਿ ਦਲਿਤ ਅਤੇ ਠਾਕੁਰ ਕਮਿਊਨਿਟੀ ਦੇ ਕੋਲ ਪੰਜਾਹ (28 ਠਾਕੁਰ ਅਤੇ 22 ਦਲਿਤ) ਲੋਕਾਂ ਨੇ ਸਾਨੂੰ ਲਿਖਤ ਦਿੱਤੀ ਹੈ ਕਿ ਇਸ ਘਟਨਾ ਦੇ ਬਾਅਦ ਦੋਵੇਂ ਕਮਿਊਨਿਟੀ ਦੇ ਲੋਕ ਆਪਸ ਵਿਚ ਸ਼ਾਂਤੀ ਬਣਾ ਕੇ ਰੱਖਣਗੇ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ ਅਤੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਦੱਸ ਦੇਈਏ ਕਿ ਨਾਰਾਜ ਠਾਕੁਰ ਸਮਾਜ ਦੇ ਲੋਕਾਂ ਨੇ ਸ਼ਨੀਵਾਰ ਨੂੰ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਵਿਚ ਪ੍ਰਦਰਸ਼ਨ ਕੀਤਾ ਹਾਲਾਂਕਿ ਪੁਲਿਸ ਨੇ ਠਾਕੁਰ ਸਮਾਜ ਦੇ ਲੋਕਾਂ ਨੂੰ ਕਾਰਵਾਈ ਦੀ ਗੱਲ ਕਹਿ ਕੇ ਸ਼ਾਂਤ ਕੀਤਾ।

Saharanpur IncidentSaharanpur Incidentਬੁਲੰਦਸ਼ਹਿਰ ਦੇ ਐੱਸ.ਐੱਸ.ਪੀ. ਕੇ.ਬੀ. ਸਿੰਘ  ਨੇ ਦੱਸਿਆ ਕਿ ਇਹ ਇਕ ਗੰਭੀਰ ਮਾਮਲਾ ਹੈ ਅਤੇ ਅਸੀਂ ਇਹ ਜਾਣਨ ਲਈ ਜਾਂਚ ਕਰ ਰਹੇ ਹਾਂ ਕਿ ਇਸ ਦੇ ਪਿੱਛੇ ਕੌਣ ਲੋਕ ਹਨ, ਇਸ ਤਰ੍ਹਾਂ ਦੀ ਹਰਕਤਾਂ ਨਾਲ ਸਮਾਜਿਕ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਜੋ ਲੋਕ ਵੀ ਦੋਸ਼ੀ ਹਨ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement