
ਕੁਝ ਸਾਲਾਂ ਤੋਂ ਸਾਡੇ ਦੇਸ਼ `ਚ ਜ਼ਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿਤਾ
ਕੁਝ ਸਾਲਾਂ ਤੋਂ ਸਾਡੇ ਦੇਸ਼ `ਚ ਜ਼ਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿਤਾ ਜਾ ਰਿਹਾ ਹੈ।ਇਹਨਾਂ ਘਟਨਾ `ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਇਸ ਦਲਦਲ `ਚ ਅਨੇਕਾਂ ਹੀ ਮਹਿਲਾਵਾਂ ਫਸ ਚੁਕੀਆਂ ਹਨ `ਤੇ ਆਪਣੀ ਜਿੰਦਗੀ ਖਰਾਬ ਕਰ ਚੁਕੀਆਂ ਹਨ। ਆਮ ਜਨਤਾ ਵਲੋਂ ਹੀ ਨਹੀਂ ਸਗੋਂ ਸਿਆਸਤੀ ਲੀਡਰਾਂ ਵਲੋਂ ਵੀ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿਤਾ ਜਾ ਰਿਹਾ ਹੈ।
Victim Women File Photo
ਇਸੇ ਦੌਰਾਨ ਤੁਹਾਨੂੰ ਦਸ ਦੇਈਏ ਪਿਛਲੇ ਕੁਝ ਸਮੇ ਤੋਂ ਭਾਜਪਾ ਦੇ ਨੇਤਾ ਜ਼ਬਰ ਜਨਾਹ ਦੇ ਵਿਵਾਦਾਂ `ਚ ਘਿਰ ਰਹੇ ਹਨ। ਉਥੇ ਹੀ ਇਕ ਹੋਰ ਭਾਜਪਾ ਦੇ ਨੇਤਾ ਇਸ ਦਲਦਲ `ਚ ਫਸ ਗਏ ਹਨ। ਤੁਹਾਨੂੰ ਦਸ ਦੇਈਏ ਕੇ ਉੱਤਰ ਪ੍ਰਦੇਸ਼ ਦੇ ਜਨਪਦ ਰਾਇਬਰੇਲੀ ਵਿਚ ਇਕ ਮਹਿਲਾ ਨੇ ਭਾਜਪਾ ਨੇਤਾ ਉਤੇ ਦੁਰਕਰਮ ਦਾ ਇਲਜ਼ਾਮ ਲਗਾਇਆ ਹੈ। ਤੁਹਾਨੂੰ ਦਸ ਦੇਈਏ ਕੇ ਮਹਿਲਾ ਦਾ ਇਹ ਵੀ ਕਹਿਣਾ ਹੈ ਕੇ ਭਾਜਪਾ ਨੇਤਾ ਨੇ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਦਾ ਰਿਹਾ।
victim
ਪੀੜਿਤਾ ਦਾ ਕਹਿਣਾ ਹੈ ਕਿ ਉਸ ਦੀ ਸ਼ਿਕਾਇਤ ਉਤੇ ਪੁਲਿਸ ਨੇ ਮੁਕਦਮਾ ਵੀ ਦਰਜ਼ ਕੀਤਾ , ਪਰ ਅਜਰੇ ਵੀ ਆਰੋਪੀ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ। ਥੱਕ - ਹਾਰ ਕੇ ਪੀੜਿਤਾ ਨੇ ਪੁਲਿਸ ਮੁਖੀ ਤੋਂ ਇਨਸਾਫ ਗੁਹਾਰ ਲਗਾਈ ਹੈ ,ਪਰ ਉਸ ਦਾ ਕਹਿਣਾ ਹੈ ਕੇ ਇਸ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਵੀ ਉਸ ਦੀ ਮਦਦ ਕਰ ਰਿਹਾ ਹੈ। ਤੁਹਾਨੂੰ ਦਸ ਦੇਈਏ ਕੇ ਜਨਪਦ ਦੇ ਲਾਲ ਗੰਜ ਥਾਣਾ ਖੇਤਰ ਨਿਵਾਸੀ ਪੀਡ਼ਿਤ ਮਹਿਲਾ ਦਾ ਇਲਜ਼ਾਮ ਹੈ
victim
ਕਿ ਪੂਰਵ ਨਗਰ ਪੰਚਾਇਤ ਪ੍ਰਧਾਨ ਪ੍ਰਤਿਆਸ਼ੀ ਨਿਰਲੇਸ਼ ਸਿੰਘ ਨੇ ਉਸ ਦੇ ਨਾਲ ਡੇਢ ਮਹੀਨਾ ਤਕ ਜ਼ਬਰ- ਜਨਾਹ ਕੀਤਾ ਅਤੇ ਮਹਿਲਾ ਦਾ ਅਸ਼ਲੀਲ ਵੀਡੀਓ ਬਣਾ ਲਿਆ। ਮਹਿਲਾ ਦਾ ਇਹ ਵੀ ਕਹਿਣਾ ਹੈ ਕੇ ਵੀਡੀਓ ਬਣਾਉਣ ਤੋਂ ਬਾਅਦ ਆਰੋਪੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਲਜ਼ਾਮ ਹੈ ਕਿ ਪੁਲਿਸ ਨੇ 16 ਜੁਲਾਈ ਨੂੰ ਆਰੋਪੀ ਦੇ ਖਿਲਾਫ ਮੁਕੱਦਮਾ ਦਰਜ਼ ਕਰ ਲਿਆ। ਪਰ ਭਾਜਪਾ ਨੇਤਾ ਦੇ ਦਬਾਅ ਵਿਚ ਹੁਣ ਤਕ 164 ਦਾ ਬਿਆਨ ਨਹੀ ਕਰਵਾ ਰਹੀ ਹੈ।
victim
ਪੀੜਿਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਇਹ ਵੀ ਇਲਜ਼ਾਮ ਹੈ ਕਿ ਦਰੋਗਾ ਅਤੇ ਆਰੋਪੀ ਉਨ੍ਹਾਂ ਉਤੇ ਮੁਕੱਦਮਾ ਵਾਪਸ ਲੈਣ ਦਾ ਦਬਾਅ ਬਣਾ ਰਹੇ ਹਨ। ਦੂਸਰੇ ਪਾਸੇ ਪੀੜਿਤਾ ਦੇ ਪਤੀ ਦਾ ਕਹਿਣਾ ਹੈ ਕਿ ਜ਼ੇਕਰ ਆਰੋਪੀ ਉੱਤੇ ਕਾੱਰਵਾਈ ਨਹੀਂ ਕੀਤੀ ਗਈ ਤਾਂ ਉਹ ਪਰੀਵਾਰ ਸਹਿਤ ਪੁਲਿਸ ਪ੍ਰਧਾਨ ਦਫ਼ਤਰ ਉਤੇ ਹਮਲਾ ਕਰ ਦੇਣਗੇ। ਤੁਹਾਨੂੰ ਦਸ ਦੇਈਏ ਕੇ ਇਸ ਮਾਮਲੇ ਵਿਚ ਪੁਲਿਸ ਕੁਝ ਬੋਲਣ ਤੋਂ ਕਤਰਾ ਰਹੀ ਹੈ।