
ਧਰਮ ਦੇ ਨਾਂ ਉਤੇ ਲੋਕਾਂ ਨੂੰ ਕਿਵੇਂ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਦਾ ਇਕ ਉਦਾਹਰਣ ਬੈਂਗਲੁਰੂ ‘ਚ ਦੇਖਣ ਨੂੰ ਮਿਲਿਆ ਹੈ।
ਧਰਮ ਦੇ ਨਾਂ ਉਤੇ ਲੋਕਾਂ ਨੂੰ ਕਿਵੇਂ ਗੁਮਰਾਹ ਕੀਤਾ ਜਾ ਰਿਹਾ ਹੈ। ਇਸ ਦਾ ਇਕ ਉਦਾਹਰਣ ਬੈਂਗਲੁਰੂ ‘ਚ ਦੇਖਣ ਨੂੰ ਮਿਲਿਆ ਹੈ। ਹਮੇਸ਼ਾ ਤੁਸੀਂ ਸੁਣਿਆ ਹੋਵੇਗਾ ਕਿ ਕਈ ਮੁਸਲਮਾਨ ਬੈਂਕਾਂ ‘ਚ ਪੈਸੇ ਇਸ ਲਈ ਨਹੀਂ ਜਮ੍ਹਾਂ ਕਰਦੇ, ਕਿਉਂਕਿ ਇਸਲਾਮ ਵਿਚ ਖ਼ੁਦ-ਵਿਆਜ ਹਰਾਮ ਹੈ। ਇਕ ਆਦਮੀ ਨੇ ਇਸ ਦਾ ਫ਼ਾਇਦਾ ਚੁੱਕਿਆ। ਉਸ ਨੇ ਇਸਲਾਮਿਕ ਢਾਂਚੇ ਉਤੇ ਇਕ ਕੰਪਨੀ ਬਣਾਈ ਅਤੇ ਲੋਕਾਂ ਨੂੰ ਕਿਹਾ ਕਿ ਉਹ ਅਪਣੀ ਹਲਾਲ ਦੀ ਕਮਾਈ ਇਥੇ ਜਮ੍ਹਾਂ ਕਰ ਸਕਦੇ ਹਨ। ਇਸ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ। ਇਸ ਕੰਪਨੀ ਤੋਂ ਹੋਣ ਵਾਲੇ ਮੁਨਾਫ਼ੇ ਨੂੰ ਵਿਆਜ ਨਹੀਂ ਮੰਨਿਆ ਜਾਵੇਗਾ।
Islam
ਇਸ ਤੋਂ ਬਾਅਦ ਉਹ ਆਦਮੀ ਲੋਕਾਂ ਦੀ ਮੋਟੀ ਕਮਾਈ ਦਾ ਚਾਰ ਹਜ਼ਾਰ ਕਰੋੜ ਰੁਪਏ ਲੈ ਕੇ ਫ਼ਰਾਰ ਹੋ ਗਿਆ। ਹੁਣ ਨਾ ਕੰਪਨੀ ਦਾ ਕੋਈ ਦਫ਼ਤਰ ਹੈ ਅਤੇ ਨਾ ਹੀ ਕੋਈ ਨਾਮੋ-ਨੀਸ਼ਾਨਪੀੜਿਤ ਪਰੇਸ਼ਾਨ ਹੈ ਅਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਹੁਣ ਮੁੱਖ ਮੰਤਰੀ ਦੇ ਨਿਰਦੇਸ਼ ਉਤੇ ਪੁਲੀਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਪੀੜਿਤਾਂ ਦਾ ਕਹਿਣਾ ਹੈ ਕਿ ਧਰਮ ਦੇ ਨਾਂ ਉਤੇ ਉਹਨਾਂ ਦੇ ਧਰਮ ਦੇ ਲੋਕਾਂ ਨੇ ਉਹਨਾਂ ਨਾਲ ਧੋਖਾ ਕੀਤਾ ਹੈ। ਹੁਣ ਸਾਰੇ ਲੋਕ ਰੋਡ ‘ਤੇ ਆ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ।
Islamic People
ਸਾਡੇ ਨਾਲ ਧੋਖਾ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਤਾਂ ਜੋ ਸਾਡੀ ਹਲਾਲ ਦੀ ਕਮਾਈ ਵਾਪਸ ਆ ਸਕੇ। ਸਾਰੇ ਪੀੜਿਤਾਂ ਵਿਚੋਂ ਇਕ ਅਫ਼ਜ਼ਲ ਨਸੀਰ ਨੇ ਇਸ ਕੰਪਨੀ ਵਿਚ ਚਾਰ ਲੱਖ ਰੁਪਏ ਜਮ੍ਹਾਂ ਕੀਤੇ ਸੀ। ਸਾਰੇ ਧਰਮ ਦੇ ਲੋਕਾਂ ਨੂੰ ਲਾਲਚ ਦਿਤਾ ਗਿਆ ਸੀ ਕਿ ਚਾਰ ਮਹੀਨਿਆਂ ਵਿਚ ਨਾਂ ਸਿਰਫ਼ ਸਾਰੇ ਪੈਸੇ ਹੀ ਵਾਪਸ ਨਹੀਂ ਕੀਤੇ ਜਾਣਗੇ ਸਗੋਂ 10 ਹਜ਼ਾਰ ਪ੍ਰਤੀ ਮਹੀਨਾਂ ਵੀ ਮੁਨਾਫ਼ੇ ਵਜੋਂ ਦਿਤਾ ਜਾਵੇਗਾ। ਪਰ ਸਾਰੇ ਪੈਸੇ ਲੈ ਕੇ ਫ਼ਰਾਰ ਹੋ ਗਏ। ਪੀੜਿਤਾਂ ਨੇ ਕੰਪਨੀ ਦੇ ਸੀਈਓ ਤੋਂ ਲੈ ਕੇ ਮਾਲਕ ਅਤੇ ਮਾਲਕਿਨ ਦੀ ਤਸਵੀਰ ਵੀ ਜਾਰੀ ਕੀਤੀ ਹੈ। ਪੁਲੀਸ ਨੇ ਇਸਲਾਮਿਕ ਧਰਮ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਦੋਸੀਆਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਵੇਗਾ। ਪੁਲੀਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।