
ਸੁਪਰੀਮ ਕੋਰਟ ਨੇ ਸ਼ਿਆ ਵਕਫ਼ ਬੋਰਡ ਦੇ ਚੇਅਰਮੈਨ ਦੀ ਉਸ ਅਪੀਲ 'ਤੇ ਅੱਜ ਕੇਂਦਰ ਤੋਂ ਜਵਾਬ ਮੰਗਿਆ ਜਿਸ 'ਚ ਦੇਸ਼ ਭਰ ਦੀਆਂ ਇਮਾਰਤਾਂ ਅਤੇ ਧਾਰਮਕ ਥਾਵਾਂ..............
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ਿਆ ਵਕਫ਼ ਬੋਰਡ ਦੇ ਚੇਅਰਮੈਨ ਦੀ ਉਸ ਅਪੀਲ 'ਤੇ ਅੱਜ ਕੇਂਦਰ ਤੋਂ ਜਵਾਬ ਮੰਗਿਆ ਜਿਸ 'ਚ ਦੇਸ਼ ਭਰ ਦੀਆਂ ਇਮਾਰਤਾਂ ਅਤੇ ਧਾਰਮਕ ਥਾਵਾਂ 'ਤੇ ਚੰਦ ਤਾਰੇ ਵਾਲਾ ਹਰੇ ਰੰਗ ਦਾ ਝੰਡਾ ਲਹਿਰਾਉਣ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਸ਼ਿਆ ਵਕਫ਼ ਬੋਰਡ ਦੇ ਚੇਅਰਮੈਨ ਸਈਅਦ ਵਸੀਮ ਰਿਜ਼ਵੀ ਵਲੋਂ ਪੇਸ਼ ਹੋਏ ਵਕੀਲ ਨੂੰ ਅਪੀਲ ਦੀ ਇਕ ਕਾਪੀ ਵਧੀਕ ਸਾਲੀਸੀਟਰ ਜਨਰਲ ਤੁਸ਼ਾਰ ਮੇਹਤਾ ਨੂੰ ਦੇਣ ਲਈ ਕਿਹਾ ਤਾਕਿ
ਉਹ ਕੇਂਦਰ ਵਲੋਂ ਜਵਾਬ ਦੇ ਸਕਣ। ਰਿਜ਼ਵੀ ਨੇ ਅਪਣੀ ਅਪੀਲ 'ਚ ਦਾਅਵਾ ਕੀਤਾ ਕਿ ਚੰਦ ਅਤੇ ਤਾਰੇ ਵਾਲਾ ਝੰਡਾ 'ਗ਼ੈਰ ਇਸਲਾਮੀ' ਹੈ ਅਤੇ ਇਹ ਪਾਕਿਸਤਾਨ ਦੀ ਇਕ ਸਿਆਸੀ ਪਾਰਟੀ ਦੇ ਝੰਡੇ ਵਰਗਾ ਦਿਸਦਾ ਹੈ। ਉਨ੍ਹਾਂ ਕਿਹਾ ਕਿ ਇਸ ਝੰਡੇ ਨਾਲ ਦੇਸ਼ 'ਚ ਕਈ ਥਾਵਾਂ 'ਤੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਤਣਾਅ ਪੈਦਾ ਹੋ ਰਿਹਾ ਹੈ। (ਪੀਟੀਆਈ)