ਭਾਰਤ ਨੇ ਇਸਲਾਮਿਕ ਦੇਸ਼ਾਂ ਨਾਲ ਕਸ਼ਮੀਰ ਮੁੱਦਾ ਉਠਾਉਣ 'ਤੇ ਪਾਕਿਸਤਾਨ ਨੂੰ ਪਾਈ ਝਾੜ
Published : Sep 28, 2018, 12:03 pm IST
Updated : Sep 28, 2018, 12:03 pm IST
SHARE ARTICLE
Kashmir Issue
Kashmir Issue

ਭਾਰਤ ਨੇ ਇਸਲਾਮਿਕ ਦੇਸ਼ਾਂ ਦੇ ਸੰਗਠਨ (ਓਆਈਸੀ) ਦੀ ਬੈਠਕ ਵਿਚ ਕਸ਼ਮੀਰ ਮੁੱਦਾ ਉਠਾਉਣ 'ਤੇ ਪਾਕਿਸਤਾਨ ਨੂੰ ਝਾੜ ਪਾਈ ਗਈ ਹੈ

ਭਾਰਤ ਨੇ ਇਸਲਾਮਿਕ ਦੇਸ਼ਾਂ ਦੇ ਸੰਗਠਨ (ਓਆਈਸੀ) ਦੀ ਬੈਠਕ ਵਿਚ ਕਸ਼ਮੀਰ ਮੁੱਦਾ ਉਠਾਉਣ 'ਤੇ ਪਾਕਿਸਤਾਨ ਨੂੰ ਝਾੜ ਪਾਈ ਗਈ ਹੈ। ਭਾਰਤ ਨੇ ਕਸ਼ਮੀਰ ਮੁੱਦਾ ਉਠਾਉਣ ਉਤੇ  ਇਤਰਾਜ਼ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਮੂਹ ਤੇ ਇਸ ਦੇ ਮੈਂਬਰ ਦੇਸ਼ਾਂ ਲਈ ਪੂਰੀ ਤਰ੍ਹਾਂ ਅਣਉਚਿਤ ਹੈ ਕਿ ਕਿਸੀ ਵੀ ਬਹੁ ਸੰਗਠਨ ਵਿਵਸਥਾ ਵਿਚ ਭਾਰਤ ਦੇ ਅੰਦਰੂਨੀ ਮਸਲਿਆਂ ਉਤੇ ਚਰਚਾ ਕੀਤੀ ਜਾਵੇ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੇ 73ਵੇਂ  ਸ਼ੈਸ਼ਨ ਬੁਧਵਾਰ ਨੂੰ ਹੋਈ ਓਆਈਸੀ ਸੰਪਰਕ ਸਮੂਹ ਦੀ ਬੈਠਕ ਵਿਚ ਕਸ਼ਮੀਰ ਮੁੱਦੇ ਉਤੇ ਗੁਸਾ ਕੀਤਾ ਗਿਆ ਹੈ।

Sushma SwarajSushma Swaraj ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਇਥੇ ਕਿਹਾ, ਅਸੀਂ ਇਸ ਗੱਲ ਉਤੇ ਅਫ਼ਸੋਸ ਜ਼ਾਹਰ ਕਰਦੇ ਹਾਂ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਜੁੜੇ ਮੁਦਿਆਂ ਉਤੇ ਇਕ ਵਾਰ ਫੇਰ ਓਆਈਸੀ ਵਿਚ ਚਰਚਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਭਾਰਤ ਅਪਣੇ ਅੰਦਰੂਨੀ ਮਾਮਲਿਆਂ ਦਾ ਇਸ ਤਰ੍ਹਾਂ ਜ਼ਿਕਰ ਨਹੀਂ ਕਰਦਾ। ਕਾਂਨਫਰੰਸ  ਵਿਚ ਵਿਦੇਸ਼ ਮੰਤਰੀ  ਸ਼ੁਸ਼ਮਾ ਸਵਰਾਜ਼ ਅਤੇ ਉਹਨਾਂ ਦੇ ਪਾਕਿਸਤਾਨੀ ਹਮਅਹੁਦਾ ਦੇ ਵਿਚ ਕਿਸੀ ਤਰ੍ਹਾਂ ਦੀ ਗੱਲ ਦੀ ਸੰਭਾਵਨਾ ਉਤੇ ਰਵੀਸ਼ ਕੁਮਾਰ ਨੇ ਕਿਹਾ, ਅਸੀਂ ਪੂਰੀ ਤਰ੍ਹਾਂ ਸਪਸ਼ਟ ਕਰ ਦਿਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚ ਦੁਵੱਲੇ ਬੈਠਕ ਨਹੀਂ ਸੀ।

KashmirKashmir ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਦੁਆਰਾ ਕਸ਼ਮੀਰ ਮੁੱਦਾ ਉਠਾਉਣ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਇਸਲਾਮਾਬਾਦ ਲੰਮੇ ਸਮੇਂ ਤੋਂ ਇਸ ਤਰ੍ਹਾਂ ਕਰਦਾ ਆ ਰਿਹਾ ਹੈ। ਉਹਨਾਂ ਨੇ ਕਿਹਾ, ਇਹ ਪਹਿਲੀ ਵਾਰ ਨਹੀਂ ਕਿ ਅਪਣੀਆਂ ਦੁਵੱਲੇ ਬੈਠਕਾਂ ਵਿਚ ਇਹ ਮੁੱਦਾ ਚੁੱਕ ਰਹੇ ਹਨ। ਤੁਸੀਂ ਦੇਖੋਗੇ ਕਿ ਪਾਕਿਸਤਾਨ ਹਮੇਸ਼ਾ ਇਕਪਾਸੜ ਕਹਾਣੀ ਦੱਸਦਾ ਹੈ। ਕੋਈ ਵੀ ਵਿਅਕਤੀ ਜੋ ਸਾਝਾਂ ਕਰਦਾ ਹੈ ਜਾਂ ਕਹਿੰਦਾ ਹੈ ਕਿ ਕੌਮਾਂਤਰੀ ਭਾਈਚਾਰੇ ਵਿਚ ਕਿਤੇ ਵੀ ਕੋਈ ਸਵੀਕਾਰਤਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਸ ਦੇ ਝੂਠ ਅਤੇ ਉਹ ਜੋ ਵੀ ਕਹਿ ਰਿਹਾ ਹੈ ਉਸ ਅੰਤਰਰਾਸ਼ਟਰੀ ਭਾਈਚਾਰੇ ਨੇ ਪਹਿਲਾਂ ਹੀ ਖਾਰਿਜ਼ ਕਰ ਦਿਤਾ ਸੀ।

ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ਼  ਨੇ ਬੁਧਵਾਰ ਕੋਜਰਮਾਨੀ,ਵੋਲਵੀਆ,ਅਮਰੇਨੀਆ, ਪਨਾਮਾ, ਆਸਟ੍ਰੀਆ,ਐਂਟੀਗੁਆ, ਅਤੇ ਬਾਰਬੁਡਾ, ਚਿਲੀ ਅਤੇ ਈਰਾਨ ਦੇ ਅਪਣੇ ਹਮਅਹੁਦਿਆਂ ਸਮੇਤ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਨਾਲ ਦੁਵੱਲੇ ਬੈਠਕ ਕੀਤੀ। ਕੁਮਾਰ ਨੇ ਟਵੀਟ ਕੀਤਾ, ਬਿਲਕੁਲ ਅਲਗ ਕਿਸਮ ਦਾ ਸੰਬੰਧ। ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ਼  ਨੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ। ਸਾਡੇ ਸੰਬੰਧਾਂ ਨਾਲ ਅਤੇ ਵੀਂ ਉਚਾਈਆਂ ਉਤੇ ਪਹੁੰਚਾਉਣ ਦੇ ਲਈ ਸਕਾਰਾਤਮਕ ਅਤੇ ਮਿਤਰਤਾ ਲਈ ਗੱਲਬਾਤ ਕੀਤੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement