
ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਦੀ...
ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ। ਬੈਂਕ ਨੇ ਏ.ਟੀ.ਐੱਮ. ਤੋਂ ਪੈਸੇ ਕਢਵਾਉਣ ਦੀ ਸੀਮਾ ਨੂੰ ਘੱਟ ਕਰ ਦਿੱਤਾ ਹੈ। ਮਤਲਬ ਇਹ ਹੈ ਕਿ ਹੁਣ ਏ.ਟੀ.ਐੱਮ. ਵਿਚੋਂ ਪਹਿਲਾਂ ਨਾਲੋਂ ਘੱਟ ਪੈਸੇ ਨਿਕਲਣਗੇ। SBI ਗਾਹਕਾਂ ਨੂੰ ਏ.ਟੀ.ਐੱਮ. ਰਾਹੀਂ ਦਿਨ ਵਿਚ 40,000 ਰੁਪਏ ਕਢਵਾਉਣ ਬਾਰੇ ਸੋਚ ਰਹੀ ਸੀ ਪਰ ਹੁਣ ਇਸ ਨੂੰ ਘਟਾ ਕੇ 20,000 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। ਹਾਲਾਂਕਿ, SBI ਦੁਆਰਾ 20,000 ਰੁਪਏ ਤੱਕ ਨਿਕਾਸੀ ਦੀ ਸੀਮਾ 31 ਅਕਤੂਬਰ ਤੱਕ ਲਾਗੂ ਹੋਵੇਗੀ। 31 ਅਕਤੂਬਰ ਤੱਕ ਗਾਹਕ 40,000 ਰੁਪਏ ਕਢਵਾ ਸਕਦੇ ਹਨ।
ATM Machine SBI ਨੇ ਇਸ ਵਿਸ਼ੇ ਦੇ ਬਾਰੇ ਵਿਚ ਆਪਣੀਆਂ ਸਾਰੀਆਂ ਸ਼ਾਖਾਵਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। SBI ਸ਼ਾਖਾਵਾਂ ਨੂੰ ਭੇਜੇ ਗਏ ਹੁਕਮ ਵਿਚ ਬੈਂਕਾਂ ਨੇ ਕਿਹਾ ਹੈ, ‘ਬੈਕਾਂ ਨੂੰ ਏ.ਟੀ.ਐੱਮ. ਟਰਾਂਜ਼ੈਕਸ਼ਨ ਵਿਚ ਹੋਣ ਵਾਲੀ ਧੋਖਾਧੜੀ ਦੀਆਂ ਮਿਲਣ ਵਾਲੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਡਿਜ਼ੀਟਲ-ਕੈਸ਼ਲੈਸ ਟਰਾਂਜ਼ੈਕਸ਼ਨ ਨੂੰ ਵਧਾਵਾ ਦੇਣ ਦੇ ਮਕਸਦ ਨਾਲ ਕੈਸ਼ ਨਿਕਾਸੀ ਸੀਮਾ ਨੂੰ ਘੱਟ ਕਰਨ ਦਾ ਫ਼ੈਸਲਾ ਲਿਆ ਹੈ। ਕਲਾਸਿਕ ਅਤੇ ਮੈਸਟਰੋ ਪਲੇਟਫਾਰਮ ਉਤੇ ਜਾਰੀ ਕੀਤੇ ਗਏ ਡੈਬਿਟ ਕਾਰਡ ਨਾਲ ਵੀ ਨਿਕਾਸੀ ਸੀਮਾ ਨੂੰ ਘਟਾਇਆ ਹੈ। ਕੈਸ਼ ਨਿਕਾਸੀ ਸੀਮਾ ਵਿਚ ਇਹ ਕਟੌਤੀ ਤਿਉਹਾਰ ਸ਼ੁਰੂ ਹੋਣ ਤੋਂ ਪਹਿਲਾ ਕੀਤੀ ਗਈ ਹੈ।
SBI ATM SBI ਨੇ ਕਿਹਾ ਹੈ ਕਿ ਜਿਹੜੇ ਗ੍ਰਾਹਕਾਂ ਨੂੰ ਇਕ ਦਿਨ ਵਿਚ 20,000 ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਏ.ਟੀ.ਐੱਮ. ਤੋਂ ਕਰਨੀ ਹੋਵੇ ਉਹ ਚਾਹੁਣ ਤਾਂ ਉੱਚੇ ਵੇਰਿਏਂਟ ਵਾਲਾ ਡੈਬਿਟ ਕਾਰਡ ਲੈ ਸਕਦੇ ਹਨ। ਇਸ ਤਰ੍ਹਾਂ ਦੇ ਕਾਰਡ ਉਨ੍ਹਾਂ ਖਾਤਾ ਧਾਰਕ ਨੂੰ ਜਾਰੀ ਕੀਤਾ ਜਾਏਗਾ ਜਿਨ੍ਹਾਂ ਦੇ ਖਾਤੇ ਵਿਚ ਘੱਟ ਤੋਂ ਘੱਟ ਜ਼ਿਆਦਾ ਪੈਸਾ ਹੁੰਦਾ ਹੈ।