
ਪਤਾ ਲਗੇ ਕਿ ਇਕ ਕੁੱਤਾ ਕਾਰ ਚਲਾ ਰਿਹਾ ਹੈ ਤਾਂ ਸਚਮੁੱਚ ਇਹ ਯਕੀਨ ਨਾਂ ਕਰਨ ਵਾਲੀ ਘਟਨਾ ਹੋਵੇਗੀ
ਸ਼ਿੰਲਾਗ : ਸ਼ਿਲਾਂਗ ਵਿਚ ਕੁਝ ਅਜਿਹਾ ਹੋਇਆ ਜਿਸਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਟਰੈਫਿਕ ਦੇ ਵਿਚ ਕਾਰ ਚਲਾਉਣਾ ਬਹੁਤ ਔਖਾ ਹੁੰਦਾ ਹੈ। ਜੇਕਰ ਪਤਾ ਲਗੇ ਕਿ ਅਜਿਹੇ ਵਿਚ ਇਕ ਕੁੱਤਾ ਕਾਰ ਚਲਾ ਰਿਹਾ ਹੈ ਤਾਂ ਸਚਮੁੱਚ ਇਹ ਯਕੀਨ ਨਾਂ ਕਰਨ ਵਾਲੀ ਘਟਨਾ ਹੋਵੇਗੀ। ਸ਼ਿਲਾਂਗ ਦੇ ਪੁਲਿਸ ਬਾਜ਼ਾਰ ਵਿਚ ਇਕ ਮਾਰੂਤੀ ਕਾਰ ਨੂੰ ਕੁੱਤੇ ਨੇ ਚਲਾਇਆ। ਸੋਸ਼ਨ ਮੀਡੀਆ ਤੇ ਇਹ ਵੀਡਿਓ ਬਹੁਤ ਵਾਇਰਲ ਹੋ ਰਿਹਾ ਹੈ। ਵੀਡਿਓ ਵਿਚ ਵੇਖਿਆ ਜਾ ਸਕਦਾ ਹੈ ਕਿ ਕੁੱਤਾ ਡਰਾਈਵਰ ਵਾਲੀ ਸੀਟ ਤੇ ਬੈਠਾ ਹੋਇਆ ਹੈ
ਅਤੇ ਉਸਨੇ ਸਟੇਅਰਿੰਗ ਫੜਿਆ ਹੋਇਆ ਹੈ। ਵੀਡਿਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰ ਮਾਲਕ ਤੇ ਐਕਸ਼ਨ ਲਿਆ। ਸਦਰ ਟਰੈਫਿਕ ਬਰਾਂਚ ਨੇ ਕਾਰ ਦੇ ਮਾਲਕ ਨੂੰ ਲੱਭਿਆ ਤੇ ਹਜ਼ਾਰ ਰੁਪਏ ਦਾ ਚਾਲਾਨ ਕੀਤਾ। ਪੁਲਿਸ ਨੇ ਕਾਰ ਮਾਲਕ ਦੇ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿਤੀ ਸਗੋਂ ਕੇਵਲ ਇਨਾਂ ਹੀ ਦਸਿਆ ਕਿ ਟਰੈਫਿਕ ਵਿਚ ਅਜਿਹਾ ਕਰਨਾ ਗਲਤ ਸੀ ।
1 ਮਿੰਟ ਅਤੇ 11 ਸੈਕੰਡ ਦਾ ਇਹ ਵੀਡਿਓ ਔਰਤ ਵੱਲੋਂ ਰਿਕਾਰਡ ਕੀਤਾ ਗਿਆ ਹੈ। ਔਰਤ ਦੀ ਕਾਰ ਉਸ ਕਾਰ ਦੇ ਪਿੱਛੇ ਹੀ ਚਲ ਰਹੀ ਸੀ। ਵੀਡਿਓ ਵਿਚ ਕੁੱਤਾ ਡਰਾਈਵਿੰਗ ਸੀਟ ਤੇ ਬੈਠਿਆ ਹੋਇਆ ਹੈ ਅਤੇ ਉਸਦੀ ਬਗਲ ਵਾਲੀ ਸੀਟ ਤੇ ਇਕ ਸ਼ਖਸ ਬੈਠਾ ਨਜ਼ਰ ਆ ਰਿਹਾ ਹੈ। ਇਸ ਵੀਡਿਓ ਨੂੰ ਦਿ ਸ਼ਿਲਾਂਗ ਗੈਂਗ ਨਾਮ ਦੇ ਫੇਸਬੁੱਕ ਪੇਜ਼ ਤੇ ਸ਼ੇਅਰ ਕੀਤਾ ਗਿਆ ਹੈ ਜਿਸਨੂੰ 24 ਹਜ਼ਾਰ ਤੋਂ ਜਿਆਦਾ ਵਾਰ ਵੇਖਿਆ ਜਾ ਚੁੱਕਾ ਹੈ ਤੇ 700 ਤੋਂ ਜਿਆਦਾ ਸ਼ੇਅਰ ਹਾਸਿਲ ਹੋ ਚੁੱਕੇ ਨੇ।