ਸਮੁੰਦਰ 'ਚ ਲੈਂਡ ਹੋਇਆ ਜ਼ਹਾਜ਼, ਲੋਕਾਂ ਨੇ ਤੈਰ ਕੇ ਬਚਾਈ ਜਾਨ
Published : Sep 28, 2018, 3:28 pm IST
Updated : Sep 28, 2018, 3:28 pm IST
SHARE ARTICLE
Plane crash in sea
Plane crash in sea

ਅਗਲੀ ਵਾਰ ਜਦੋਂ ਤੁਸੀਂ ਹਵਾਈ ਯਾਤਰਾ 'ਤੇ ਜਾਓ ਤਾਂ ਤੈਰਨਾ ਜ਼ਰੂਰ ਸਿਖ ਲਵੋ, ਕ‍ੀ ਪਤਾ ਤੁਹਾਨੂੰ ਤੈਰਨਾ ਪੈ ਜਾਵੇ। ਜੀ ਹਾਂ ਅਜਿਹਾ ਹੀ ਹੋਇਆ ਪ੍ਰਸ਼ਾਂਤ ਮਹਾਸਾਗਰ ਦੇ...

ਨਵੀਂ ਦਿੱਲੀ : ਅਗਲੀ ਵਾਰ ਜਦੋਂ ਤੁਸੀਂ ਹਵਾਈ ਯਾਤਰਾ 'ਤੇ ਜਾਓ ਤਾਂ ਤੈਰਨਾ ਜ਼ਰੂਰ ਸਿਖ ਲਵੋ, ਕ‍ੀ ਪਤਾ ਤੁਹਾਨੂੰ ਤੈਰਨਾ ਪੈ ਜਾਵੇ। ਜੀ ਹਾਂ ਅਜਿਹਾ ਹੀ ਹੋਇਆ ਪ੍ਰਸ਼ਾਂਤ ਮਹਾਸਾਗਰ ਦੇ ਤਟ 'ਤੇ ਸਥਿਤ ਪਾਪੁਆ ਨਿਊ ਗਿਨੀ ਦੇ ਇਕ ਜਹਾਜ਼ ਦੇ ਨਾਲ। ਪ੍ਰਸ਼ਾਂਤ ਮਹਾਸਾਗਰ ਦੇ ਤਟ 'ਤੇ ਸਥਿਤ ਪਾਪੁਆ ਨਿਊ ਗਿਨੀ ਦਾ ਇਕ ਜਹਾਜ਼ ਵੀਰਵਾਰ ਨੂੰ ਇਕ ਅਜਿਹੀ ਘਟਨਾ ਦਾ ਸ਼ਿਕਾਰ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿਤਾ ਹੈ। ਮਾਈਕ੍ਰੋਨੇਸ਼ੀਆ ਵਿਚ ਇਕ ਏਅਰਪੋਰਟ 'ਤੇ ਲੈਂਡ ਕਰਦੇ ਸਮੇਂ ਰਨਵੇ ਤੋਂ ਅੱਗੇ ਨਿਕਲ ਗਿਆ ਅਤੇ ਕੋਲ ਦੇ ਹੀ ਸਮੁੰਦਰ ਵਿਚ ਜਾ ਵੜਿਆ।

Plane crash in seaPlane crash in sea

ਪਲੇਨ ਰਨਵੇ ਤੋਂ ਲਗਭੱਗ 160 ਮੀਟਰ ਅੱਗੇ ਸਮੁੰਦਰ ਵਿਚ ਲੈਂਡ ਕੀਤਾ ਗਿਆ। ਇਸ ਪਲੇਨ ਵਿਚ ਲਗਭੱਗ 36 ਯਾਤਰੀ ਅਤੇ 11 ਕਰੂ ਮੈਂਬਰ ਸਵਾਰ ਸਨ। ਸਥਾਨਕ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ Air Niugini ਦੇ ਜਹਾਜ਼ ਵਿਚ ਮੌਜੂਦ ਸਾਰੇ ਯਾਤਰੀ ਸੁਰੱਖਿਅਤ ਹਨ। ਸਾਰੇ ਯਾਤਰੀਆਂ ਨੂੰ ਤੈਰ ਕੇ ਸਾਹਮਣੇ ਰੈਸ‍ਕ‍ਿਊ ਸ਼ਿਪ ਤੱਕ ਪਹੁੰਚਣਾ ਪਿਆ। ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਕਿ ਹਾਦਸੇ ਦੀ ਅਸਲੀ ਵਜ੍ਹਾ ਕ‍ੀ ਰਹੀ। ਘਟਨਾ ਨਾਲ ਜੁਡ਼ੀ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

Plane crash in seaPlane crash in sea

ਦੱਸ ਦਈਏ ਕਿ ਅਜਿਹੇ ਹੀ ਪਹਿਲਾਂ ਵੀ ਹਾਦਸੇ ਹੋਏ ਹਨ। ਇਸ ਸਾਲ ਜਨਵਰੀ ਵਿਚ ਹੀ ਤੁਰਕੀ ਵਿਚ ਇਕ ਹੈਰਾਨੀਜਨਕ ਜਹਾਜ਼ ਦੁਰਘਟਨਾ ਦੇਖਣ ਨੂੰ ਮਿਲੀ ਸੀ। ਤੁਰਕੀ ਵਿਚ ਯਾਤਰੀ ਜਹਾਜ਼ ਰਨਵੇ ਤੋਂ ਤਿਲਕ ਕੇ ਬਲੈਕ ਸੀ ਵਿਚ ਡਿੱਗਦੇ - ਡਿੱਗਦੇ ਬਚਿਆ ਸੀ। ਇਹ ਜਹਾਜ਼ ਉੱਤਰੀ ਤੁਰਕੀ ਦੇ ਇਕ ਏਅਰਪੋਰਟ 'ਤੇ ਉਤਰ ਰਿਹਾ ਸੀ। ਉਥੇ ਹੀ ਇਸ ਹਾਦਸੇ ਨਾਲ 2009 ਦੇ ਹਡਸਨ ਨਦੀ 'ਤੇ ਯੂਐਸ ਏਅਰਵੇਜ਼ ਦੀ ਫਲਾਇਟ 1549 ਹਾਦਸੇ ਦੀ ਯਾਦ ਦਿਵਾ ਦਿਤੀ।  ਉਸ ਸਮੇਂ ਫਲਾਇਟ 1549 ਪੰਛੀਆਂ ਦੇ ਝੁੰਡ ਨਾਲ ਟਕਰਾਉਣ ਤੋਂ ਬਾਅਦ ਲੜਖੜਾਉਣ ਲੱਗਿਆ ਸੀ।

Plane crash in seaPlane crash in sea

ਹਾਦਸੇ ਦੇ ਸਮੇਂ 155 ਯਾਤਰੀ ਸਵਾਰ ਸਨ। ਇਸ ਨੂੰ ਪਾਇਲਟ ਚੇਸਲੀ ਸਲਨਬਰਗਰ ਉਡਾ ਰਹੇ ਸਨ ਅਤੇ ਜਦੋਂ ਇੰਜਨ ਨੇ ਕੰਮ ਕਰਨਾ ਬੰਦ ਕਰ ਦਿਤਾ ਹੈ, ਤਾਂ ਉਨ੍ਹਾਂ ਨੇ ਸਮਝ ਦਿਖਾਉਂਦੇ ਹੋਏ ਜਹਾਜ਼ ਨੂੰ ਹਡਸਨ ਨਦੀ ਵਿਚ ਉਤਾਰ ਦਿੱਤਾ ਸੀ। ਉਸ ਸਮੇਂ ਵੀ ਸਾਰੇ ਯਾਤਰੀ ਬੱਚ ਗਏ ਸਨ। ਪਾਪੁਆ ਨਿਊ ਗਿਨੀ ਦੀ ਐਕਸੀਡੈਂਟ ਇੰਵੈਸਟੀਗੇਸ਼ਨ ਕਮੀਸ਼ਨ ਨੇ ਕਿਹਾ ਕਿ ਉਹ ਜਾਂਚਕਰਤਾਵਾਂ ਨੂੰ ਮੌਕੇ 'ਤੇ ਭੇਜਣ ਦੀ ਤਿਆਰੀ ਕਰ ਰਹੇ ਹਨ। 

Plane crash in seaPlane crash in sea

ਦੱਸ ਦਈਏ ਕਿ ਪੁਲਿਸ ਅਧਿਕਾਰੀ ਦੇ ਮੁਤਾਬਕ, ਜਹਾਜ਼ ਨੂੰ ਸਵੇਰੇ ਲਗਭੱਗ 9.30 ਵਜੇ ਲੈਂਡ ਕਰਵਾਉਣਾ ਸੀ ਜਦੋਂ ਉਹ ਲੈਂਡ ਕਰ ਰਿਹਾ ਸੀ ਤਾਂ ਰਨਵੇ 'ਤੇ ਰੁਕਿਆ ਹੀ ਨਹੀਂ ਅਤੇ ਸਿੱਧਾ ਚੱਲਦਾ ਚਲਾ ਗਿਆ। ਜਹਾਜ਼ ਸਿੱਧਾ ਸਮੁੰਦਰ ਵਿਚ ਜਾ ਕੇ ਹੀ ਰੁਕਿਆ। ਇਸ ਸਮੇਂ ਸਾਰੇ ਯਾਤਰੀ ਉਸ ਵਿਚ ਮੌਜੂਦ ਸਨ। ਇਹ ਘਟਨਾ ਮਾਈਕਰੋਨੇਸ਼ੀਆ ਖੇਤਰ ਵਿਚ ਹੋਈ ਹੈ। ਜਿਥੇ Air Niugini ਦਾ Boeing 737 - 800 ਇਸ ਘਟਨਾ ਦਾ ਸ਼ਿਕਾਰ ਹੋਇਆ ਹੈ। ਸਾਰੇ ਮੁਸਾਫਰਾਂ ਨੂੰ ਇਲਾਜ ਲਈ ਹਸਪਤਾਲ ਵਿਚ ਭੇਜਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement