
ਵਿਦੇਸ਼ ਮੰਤਰੀ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਸਾਨੂੰ ਇਹਨਾਂ ਗੱਲਾਂ ਦੀ ਗਲਤ ਵਿਆਖਿਆ ਕਰਨੀ ਚਾਹੀਦੀ ਹੈ।"
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਊਸਟਨ ਰੈਲੀ ਵਿਚ ‘ਅਬਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਦਿੱਤਾ ਸੀ। ਇਸ ਨਾਅਰੇ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਹੈ ਕਿ ਇਹ ਸਿਰਫ਼ ਡੋਨਾਲਡ ਟਰੰਪ ਨੇ ਆਪਣੀ ਰਾਸ਼ਟਰ-ਮੁਹਿੰਮ ਦੌਰਾਨ ਭਾਰਤੀ-ਅਮਰੀਕੀ ਕਮਿਊਨਟੀ ਦਾ ਪਿਆਰ ਹਾਸਲ ਕਰਨ ਲਈ ਕਿਹਾ ਸੀ।
Subrahmanyam Jaishankar
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਇਹ ਬਿਆਨ ਅਮਰੀਕਾ ਦੀ ਘਰੇਲੂ ਰਾਜਨੀਤੀ ਪ੍ਰਤੀ ਭਾਰਤ ਦੇ ਸੁਤੰਤਰ ਰੁਖ ਨੂੰ ਦੁਹਰਾਉਂਦੇ ਹੋਏ ਦਿੱਤਾ। ਵਸ਼ਿੰਗਟਨ ਦੇ ਤਿੰਨ ਦਿਨਾਂ ਦੌਰੇ 'ਤੇ ਆਏ ਜੈਸ਼ੰਕਰ ਨੇ ਇਸ ਗੱਲ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨੇ 2020 ਦੇ ਚੋਣ ਪ੍ਰਚਾਰ ਲਈ ਟਰੰਪ ਦੀ ਉਮੀਦਵਾਰੀ ਦੀ ਹਮਾਇਤ ਕਰਨ ਲਈ ਅਜਿਹਾ ਕਿਹਾ ਸੀ। ਹਿਊਸਟਨ ਰੈਲੀ ਵਿਚ ਮੋਦੀ ਦੁਆਰਾ ਵਰਤੇ ਗਏ ਨਾਅਰੇ ਦੇ ਭਵਿੱਖ 'ਤੇ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿਚ ਭਾਰਤੀ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ, "ਨਹੀਂ, ਉਹਨਾਂ ਨੇ ਅਜਿਹਾ ਨਹੀਂ ਕਿਹਾ ਸੀ।"
Narendra modi
ਉਸਨੇ ਕਿਹਾ, "ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੇ ਜੋ ਕਿਹਾ ਉਸ ਵੱਲ ਧਿਆਨ ਦੇਵੋ। ਮੇਰੀ ਯਾਦਸ਼ਤ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਜੋ ਕਿਹਾ ਸੀ ਉਹ ਟਰੰਪ ਨੇ ਇਸਤੇਮਾਲ ਕੀਤਾ ਸੀ। ਇਸ ਲਈ ਪ੍ਰਧਾਨ ਮੰਤਰੀ ਪਹਿਲਾਂ ਦੀ ਗੱਲ ਕਰ ਰਹੇ ਸਨ। ਵਿਦੇਸ਼ ਮੰਤਰੀ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਸਾਨੂੰ ਇਹਨਾਂ ਗੱਲਾਂ ਦੀ ਗਲਤ ਵਿਆਖਿਆ ਕਰਨੀ ਚਾਹੀਦੀ ਹੈ।" ਮੈਨੂੰ ਨਹੀਂ ਲਗਦਾ ਕਿ ਤੁਸੀਂ ਅਜਿਹਾ ਕਰਕੇ ਕਿਸੇ ਦਾ ਭਲਾ ਕਰ ਰਹੇ ਹੋ। ਜ਼ਿਕਰਯੋਗ ਹੈ ਕਿ 22 ਸਤੰਬਰ ਨੂੰ ਹਿਊਸਟਨ ਵਿਚ 50,000 ਤੋਂ ਜ਼ਿਆਦਾ ਭਾਰਤੀ ਅਮਰੀਕੀਆਂ ਦੇ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਸੀ, '' ਉਮੀਦਵਾਰ ਟਰੰਪ ਦੇ ਅਬਕੀ ਬਾਰ ਟਰੰਪ ਸਰਕਾਰ ਸ਼ਬਦਾਂ ਦੀ ਗੂੰਜ ਉੱਚੀ ਅਤੇ ਸਪੱਸ਼ਟ ਹੈ।
Donald Trump
ਜੈਸ਼ੰਕਰ ਨੇ ਪੱਤਰਕਾਰਾਂ ਨੂੰ ਸਟੀਕ ਰਿਪੋਰਟ ਦੇਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਮੇਰਾ ਮਤਲਬ ਹੈ ਕਿ ਉਹ ਜੋ ਗੱਲ ਕਰ ਰਹੇ ਸਨ ਉਸ ਦੇ ਬਾਰੇ ਵਿਚ ਕਾਫ਼ੀ ਸਪੱਸ਼ਟ ਹੈ। ਉਹ ਜੋ ਵੀ ਕਹਿ ਰਹੇ ਸਨ ਉਹ ਉਹੀ ਹੈ ਜੋ ਉਮੀਦਵਾਰ ਦੇ ਤੌਰ 'ਤੇ ਕਿਹਾ ਗਿਆ ਸੀ। ਜੋ ਦਿਖਾਉਂਦਾ ਹੈ ਕਿ ਉਹ ਉਮੀਦਵਾਰ ਦੇ ਤੌਰ 'ਤੇ ਵੀ ਭਾਰਤ ਅਤੇ ਉਥੋਂ ਦੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ।