
ਲੜਕੀ ਨੂੰ ਕਾਲਜ ਤੋਂ ਵਾਪਸ ਆਉਂਦੇ ਸਮੇਂ ਕੀਤਾ ਗਿਆ ਅਗਵਾ, ਪਰਿਵਾਰ ਨੇ ਲਗਾਇਆ ਦੋਸ਼
ਬਲਰਾਮਪੁਰ: ਉੱਤਰ ਪ੍ਰਦੇਸ਼ ਦੇ ਹਾਥਰਸ ਗੈਂਗਰੇਪ ਦੀ ਪੀੜਤਾ ਦਾ ਦੇਰ ਰਾਤ ਬਿਨ੍ਹਾਂ ਪਰਿਵਾਰ ਵਾਲਿਆਂ ਦੀ ਇਜ਼ਾਜਤ ਤੋਂ ਬਾਅਦ ਹੁਣ ਬਲਰਾਮਪੁਰ' ਚ ਸਮੂਹਿਕ ਬਲਾਤਕਾਰ ਦੀ ਪੀੜਤਾ ਦਾ ਵੀ ਦੇਰ ਰਾਤ ਸਸਕਾਰ ਕਰ ਦਿੱਤਾ ਗਿਆ ਹੈ। ਬਲਰਾਮਪੁਰ ਵਿਚ ਸਮੂਹਿਕ ਬਲਾਤਕਾਰ ਤੋਂ ਬਾਅਦ ਦਰਿੰਦਿਆਂ ਨੇ ਪੀੜਤਾ ਦੀ ਲੱਤ ਅਤੇ ਕਮਰ ਤੋੜ ਦਿੱਤੀ ਸੀ। ਬੁੱਧਵਾਰ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
Rape case
ਹਥਰਾਸ ਦੀ ਪੀੜਤਾ ਦੀ ਤਰ੍ਹਾਂ, ਯੂਪੀ ਪੁਲਿਸ ਨੇ ਦੇਰ ਰਾਤ ਬਲਰਾਮਪੁਰ ਵਿਚ ਸਮੂਹਿਕ ਬਲਾਤਕਾਰ ਪੀੜਤਾ ਦਾ ਵੀ ਅੰਤਿਮ ਸੰਸਕਾਰ ਕਰ ਦਿੱਤਾ। ਵਿਦਿਆਰਥਣ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋ ਨਾਮਜ਼ਦ ਲੋਕਾਂ 'ਤੇ ਬਲਾਤਕਾਰ ਅਤੇ ਕਤਲ ਦਾ ਕੇਸ ਦਰਜ ਕੀਤਾ ਹੈ। ਘਟਨਾ ਗਾਂਸੀਆਂ ਕੋਤਵਾਲੀ ਖੇਤਰ ਦੇ ਪਿੰਡ ਮਝੌਲੀ ਦੀ ਹੈ।
Rape Case
ਸਮੂਹਿਕ ਜਬਰ ਜਨਾਹ ਦੀ ਇਹ ਘਟਨਾ ਮੰਗਲਵਾਰ ਨੂੰ ਕਾਲਜ ਵਿਚ ਦਾਖਲਾ ਫੀਸ ਜਮ੍ਹਾ ਕਰਵਾਉਣ ਤੋਂ ਬਾਅਦ ਵਾਪਸ ਪਰਤ ਰਹੀ ਵਿਦਿਆਰਥਣ ਨਾਲ ਵਾਪਰੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦੋ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
File Photo
22 ਸਾਲਾ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇੱਕ ਨਿੱਜੀ ਫਰਮ ਵਿਚ ਕੰਮ ਕਰਦੀ ਸੀ। ਜਦੋਂ ਲੜਕੀ ਬੁੱਧਵਾਰ ਨੂੰ ਕੰਮ 'ਤੇ ਗਈ ਸੀ, ਤਾਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤੀ। ਉਹਨਾਂ ਨੇ ਫੋਨ ਕਰਕੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਨਾਲ ਸੰਪਰਕ ਨਹੀਂ ਹੋ ਸਕਿਆ। ਪਰ ਕੁਝ ਸਮੇਂ ਬਾਅਦ ਲੜਕੀ ਰਿਕਸ਼ਾ 'ਤੇ ਘਰ ਵਾਪਸ ਆਈ। ਲੜਕੀ ਦੀ ਹਾਲਤ ਬਹੁਤ ਬੁਰੀ ਸੀ।
Rape Case
ਪਰਿਵਾਰ ਵਾਲੇ ਤੁਰੰਤ ਲੜਕੀ ਨੂੰ ਹਸਪਤਾਲ ਲੈ ਕੇ ਗਏ ਪਰ ਲੜਕੀ ਦੀ ਰਸਤੇ ਵਿਚ ਹੀ ਮੌਤ ਹੋ ਗਈ। ਪੁਲਿਸ ਨੇ ਇਸ ਕੇਸ ਵਿਚ ਦੋ ਨਾਮਜ਼ਦ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਪੁਲਿਸ ਹੋਰ ਵੀ ਛਾਣਬੀਣ ਕਰ ਰਹੀ ਹੈ। ਬਲਰਾਮਪੁਰ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਕਮਰ ਅਤੇ ਲੱਤ ਤੋੜਨ ਵਾਲੀ ਗੱਲ ਸਹੀ ਨਹੀਂ ਹੈ ਕਿਉਂਕਿ ਪੋਸਟਮਾਰਟਮ ਰਿਪੋਰਟ ਵਿਚ ਇਸ ਦੀ ਪੁਸ਼ਟੀ ਨਹੀਂ ਹੋਈ ਹੈ।