
ਕੌਂਸੁਲ ਜਨਰਲ ਪੈਟਰਿਕ ਹਬਰਟ ਨੇ ਕਿਹਾ- ਅਸੀਂ ਭਾਰਤ ਦੀ ਖੁਦਮੁਖਤਿਆਰੀ, ਏਕਤਾ ਅਤੇ ਅਖੰਡਤਾ ਦਾ ਸਨਮਾਨ ਕਰਦੇ ਹਾਂ
ਨਵੀਂ ਦਿੱਲੀ: ਚੰਡੀਗੜ੍ਹ ’ਚ ਕੈਨੇਡਾ ਦੇ ਕੌਂਸੁਲ ਜਨਰਲ ਪੈਟਰਿਕ ਹਬਰਟ ਨੇ ਕਿਹਾ ਕਿ ਕੈਨੇਡਾ ਸਿੱਖਸ ਫਾਰ ਜਸਟਿਸ ਦੀ ਗ਼ੈਰਅਧਿਕਾਰਤ ਰਾਇਸ਼ੁਮਾਰੀ ਨੂੰ ਮਾਨਤਾ ਨਹੀਂ ਦਿੰਦਾ। ਉਹਨਾਂ ਕਿਹਾ, ‘‘ਕੈਨੇਡਾ ਨੇ ਪਹਿਲਾਂ ਵੀ ਕਈ ਵਾਰ ਸਪੱਸ਼ਟ ਕੀਤਾ ਹੈ ਕਿ ਅਸੀਂ ਭਾਰਤ ਦੀ ਖੁਦਮੁਖਤਿਆਰੀ, ਏਕਤਾ ਅਤੇ ਅਖੰਡਤਾ ਦਾ ਸਨਮਾਨ ਕਰਦੇ ਹਾਂ। ਕੈਨੇਡਾ ਸਿੱਖਸ ਫਾਰ ਜਸਟਿਸ ਦੀ ਰਾਇਸ਼ੁਮਾਰੀ ਨੂੰ ਮਾਨਤਾ ਨਹੀਂ ਦਿੰਦਾ ਹੈ।’’
ਇਸ ਤੋਂ ਇਲਾਵਾ ਕੈਨੇਡਾ ’ਚ ਮੌਜੂਦ ਭਾਰਤੀ ਗੈਂਗਸਟਰਾਂ ਨਾਲ ਬਾਰੇ ਉਹਨਾਂ ਕਿਹਾ ਕਿ ਕੈਨੇਡੀਅਨ ਪੁਲਿਸ ਦੇ ਭਾਰਤੀ ਏਜੰਸੀਆਂ ਨਾਲ ਚੰਗੇ ਸਬੰਧ ਹਨ ਅਤੇ ਉਹ ਅਪਰਾਧੀਆਂ ’ਤੇ ਨੱਥ ਪਾਉਣ ਲਈ ਮਿਲ ਕੇ ਕੰਮ ਕਰਨਗੇ।