
ਭਾਰਤ ਸਰਕਾਰ ਦੀ ਮੰਗ ਤੋਂ ਬਾਅਦ ਟਵਿਟਰ ਨੇ ਕੀਤੀ ਕਾਰਵਾਈ
ਨਵੀਂ ਦਿੱਲੀ: ਭਾਰਤ 'ਚ ਪਾਕਿਸਤਾਨ ਸਰਕਾਰ ਦਾ ਟਵਿੱਟਰ ਅਕਾਊਂਟ ਇਕ ਵਾਰ ਫਿਰ ਬਲਾਕ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਭਾਰਤ 'ਚ ਪਾਕਿਸਤਾਨ ਸਰਕਾਰ ਦਾ ਟਵਿਟਰ ਅਕਾਊਂਟ ਨਹੀਂ ਖੁੱਲ੍ਹੇਗਾ। ਜਾਣਕਾਰੀ ਮੁਤਾਬਕ ਟਵਿਟਰ ਇੰਡੀਆ ਨੇ ਇਹ ਕਦਮ ਭਾਰਤ ਸਰਕਾਰ ਦੀ ਕਾਨੂੰਨੀ ਮੰਗ ਤੋਂ ਬਾਅਦ ਚੁੱਕਿਆ ਹੈ। ਇਸ ਤੋਂ ਪਹਿਲਾਂ 7 ਸਤੰਬਰ ਨੂੰ ਪਾਕਿਸਤਾਨ ਸਰਕਾਰ ਦੇ ਟਵਿਟਰ ਅਕਾਊਂਟ ਨੂੰ ਵੀ ਬੈਨ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਭਾਰਤ, ਅਮਰੀਕਾ ਸਮੇਤ ਕਈ ਦੇਸ਼ਾਂ ਵਿਚ ਅਜਿਹੇ ਕਾਨੂੰਨ ਹਨ ਜੋ ਟਵੀਟ ਜਾਂ ਟਵਿਟਰ ਅਕਾਊਂਟ ਦੀ ਸਮੱਗਰੀ 'ਤੇ ਲਾਗੂ ਹੋ ਸਕਦੇ ਹਨ। ਜੇਕਰ ਟਵਿਟਰ ਨੂੰ ਕਿਸੇ ਦੇਸ਼ ਜਾਂ ਸੰਸਥਾ ਤੋਂ ਕਾਨੂੰਨੀ ਬੇਨਤੀ ਪ੍ਰਾਪਤ ਹੁੰਦੀ ਹੈ ਤਾਂ ਸਮੇਂ-ਸਮੇਂ 'ਤੇ ਉਸ ਖਾਸ ਦੇਸ਼ ਵਿਚ ਕੁਝ ਸਮੱਗਰੀ ਤੱਕ ਪਹੁੰਚ ਨੂੰ ਬਲੌਕ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕੁਝ ਟਵਿਟਰ ਹੈਂਡਲ ਭਾਰਤ 'ਚ ਬਲਾਕ ਕੀਤੇ ਜਾ ਚੁੱਕੇ ਹਨ।