
Hyderabad News : ਪੁਲਿਸ ਨੇ ਦੋਵਾਂ ਹਾਦਸਿਆਂ ਖ਼ਿਲਾਫ਼ ਸਬੰਧਤ ਥਾਣਿਆਂ ’ਚ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ
Hyderabad News : ਤੇਲੰਗਾਨਾ ਵਿਚ ਸੋਮਵਾਰ ਦੇਰ ਰਾਤ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਹਿਲੀ ਘਟਨਾ ਆਦਿਲਾਬਾਦ ਜ਼ਿਲ੍ਹੇ ਦੇ ਗੁਡੀਹਾਥਨੂਰ ਮੰਡਲ ਦੇ ਮੇਕਾਲਾਗਾਂਡੀ 'ਚ ਵਾਪਰੀ, ਜਿੱਥੇ ਰਾਸ਼ਟਰੀ ਰਾਜਮਾਰਗ 'ਤੇ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਆਦਿਲਾਬਾਦ ਦੇ ਰਿਮਸ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਦੀ ਪਛਾਣ ਮੋਇਜ਼ (60), ਖਜ਼ਾ ਮੋਹਿਦੀਨ (40), ਉਸਮਾਨੂਦੀਨ (10) ਅਤੇ ਅਲੀ (08) ਵਾਸੀ ਆਦਿਲਾਬਾਦ ਵਜੋਂ ਹੋਈ ਹੈ।
ਦੂਜਾ ਹਾਦਸਾ ਸੂਰਿਆਪੇਟ ਜ਼ਿਲ੍ਹੇ ਦੇ ਚਿਲੁਕੁਰੂ ਮੰਡਲ ਵਿਚ ਐੱਮ.ਆਈ.ਟੀ.ਐੱਸ. ਕਾਲਜ ਨੇੜੇ ਵਾਪਰਿਆ, ਜਿੱਥੇ ਇਕ ਦੋਪਹੀਆ ਵਾਹਨ ਦੀ ਇਕ ਟਰੱਕ ਨਾਲ ਟੱਕਰ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਪੀੜਤ ਸੂਰਯਾਪੇਟ ਜ਼ਿਲ੍ਹੇ ਦੇ ਕੋਡਾਡ ਤੋਂ ਨਲਗੋਂਡਾ ਜ਼ਿਲ੍ਹੇ ਦੇ ਤ੍ਰਿਬੂਰਾਮ ਮੰਡਲ ਦੇ ਗੁੰਟੀਪੱਲੀ ਅੰਨਾਰਾਮ ਜਾ ਰਹੇ ਸਨ।
ਮ੍ਰਿਤਕਾਂ ਦੀ ਪਛਾਣ ਐੱਮ ਦਿਨੇਸ਼ (22), ਵੀ ਵਾਮਸ਼ੀ (22) ਅਤੇ ਅਭਿਰੱਲਾ ਸ੍ਰੀਕਾਂਤ (21) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਹਾਦਸਿਆਂ ਖ਼ਿਲਾਫ਼ ਸਬੰਧਤ ਥਾਣਿਆਂ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
(For more news apart from 7 people lost their lives in two different road accidents News in Punjabi, stay tuned to Rozana Spokesman)