
ਜਰਮਨੀ 'ਚ ਮੈਸਵਾਇਲਰ ਸ਼ਹਿਰ ਦੇ ਜੂ 'ਚ ਮੌਜੂਦ ਇਹ ਹੈ ਬੰਗਾਲ ਟਾਈਗਰ ਕਾਰਾ। ਜਿਸਦਾ ਇੱਕ ਦੰਦ ਸੋਨੇ ਦਾ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਟਾਈਗਰ
ਨਵੀਂ ਦਿੱਲੀ : ਜਰਮਨੀ 'ਚ ਮੈਸਵਾਇਲਰ ਸ਼ਹਿਰ ਦੇ ਜੂ 'ਚ ਮੌਜੂਦ ਇਹ ਹੈ ਬੰਗਾਲ ਟਾਈਗਰ ਕਾਰਾ। ਜਿਸਦਾ ਇੱਕ ਦੰਦ ਸੋਨੇ ਦਾ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਟਾਈਗਰ ਕਾਰਾ ਦਾ ਆਪਰੇਸ਼ਨ ਕਰਕੇ ਸੋਨੇ ਦਾ ਦੰਦ ਲਗਾਇਆ ਗਿਆ ਹੈ। ਦਰਅਸਲ ਅਗਸਤ 'ਚ ਖਿਡੌਣਾ ਚੱਬਣ ਨਾਲ ਉਸਦਾ ਅੱਗੇ ਦਾ ਦੰਦ ਟੁੱਟ ਗਿਆ ਸੀ। ਇਸ ਤੋਂ ਬਾਅਦ ਡੇਨਮਾਰਕ ਦੇ ਮਾਹਿਰਾਂ ਨੇ ਕਾਰਾ ਦਾ ਆਪਰੇਸ਼ਨ ਕੀਤਾ ਅਤੇ ਸੋਨੇ ਦਾ ਦੰਦ ਲਗਾਇਆ।
Bengal Tiger Kara
ਦੰਦਾਂ ਦੇ ਡਾਕਟਰਾਂ ਦੀ ਟੀਮ ਨੇ ਟਾਈਗਰ ਦੇ ਦੰਦ ਦੀ ਸਰਜਰੀ ਦੋ ਪੜ੍ਹਾਵਾਂ 'ਚ ਪੂਰੀ ਕੀਤੀ। ਇਸ ਵਿੱਚ ਪੂਰੇ ਦੋ ਘੰਟੇ ਲੱਗੇ ਸਨ। ਮਾਹਿਰਾਂ ਨੇ ਦੱਸਿਆ ਕਿ ਤਿੰਨ ਹਫ਼ਤਿਆਂ ਤੱਕ ਕਾਰਾ ਨੂੰ ਬਿਨਾਂ ਹੱਡੀਆਂ ਦੇ ਮਾਸ ਖਾਣ ਨੂੰ ਦਿੱਤਾ ਗਿਆ ਸੀ। ਦੰਦ ਲੱਗਣ ਤੋਂ ਬਾਅਦ ਕਾਰਾ ਕਾਫ਼ੀ ਦਿਨਾਂ ਤੱਕ ਉਸਨੂੰ ਚੱਟਦਾ ਰਿਹਾ, ਕਿਉਂਕਿ ਸੋਨੇ ਦੇ ਨਵੇਂ ਦੰਦ ਨਾਲ ਬੇਚੈਨ ਮਹਿਸੂਸ ਹੋ ਰਿਹਾ ਸੀ ਪਰ ਬਾਅਦ 'ਚ ਉਹ ਠੀਕ ਹੋ ਗਿਆ।
Bengal Tiger Kara
ਇਸ ਬਾਰੇ ਵਿੱਚ ਜੀਵ ਵਿਗਿਆਨੀ ਈਵਾ ਲਿੰਡੇਨਸਮਿਡਟ ਨੇ ਦੱਸਿਆ ਕਿ ਇਟਲੀ ਦੇ ਤਸਕਰਾਂ ਵਲੋਂ ਪੰਜ ਸਾਲ ਪਹਿਲਾਂ ਬੰਗਾਲੀ ਟਾਈਗਰ ਕਾਰਾ ਨੂੰ ਆਜ਼ਾਦ ਕਰਾਇਆ ਗਿਆ ਸੀ। ਖਿਡੌਣਾ ਚੱਬਣ ਨਾਲ ਉਸਦਾ ਅੱਗੇ ਦਾ ਦੰਦ ਟੁੱਟ ਗਿਆ ਸੀ। ਹੁਣ ਉਹ ਖੁਸ਼ ਹੈ ਕਿਉਂਕਿ ਕਾਰਾ ਠੀਕ ਤਰ੍ਹਾਂ ਮਾਸ ਨੂੰ ਕੱਟ ਕੇ ਖਾ ਸਕਦਾ ਹੈ। ਐਕਸ-ਰੇਅ 'ਚ ਦੇਖਿਆ ਕੀ ਉਸਦਾ ਦੰਦ ਠੀਕ ਤਰ੍ਹਾਂ ਜੁੜ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।