ਮਛੇਰੇ ਨੂੰ ਮਿਲੀ ਇਸ ਵੱਡੇ ਜੀਵ ਦੀ ਉਲ‍ਟੀ, ਵੇਚਕੇ ਕਮਾਏਗਾ 2.27 ਕਰੋੜ ਰੁਪਏ
Published : Oct 26, 2019, 3:44 pm IST
Updated : Oct 26, 2019, 3:44 pm IST
SHARE ARTICLE
Fisherman
Fisherman

ਵੈਸੇ ਤਾਂ ਉਲ‍ਟੀ ਦਾ ਨਾਮ ਸੁਣਦੇ ਹੀ ਹਰ ਕਿਸੇ ਦਾ ਵੀ ਮਨ ਖਰਾਬ ਹੋਣ ਲੱਗਦਾ ਹੈ ਪਰ ਇਸ ਉਲ‍ਟੀ ਨੇ ਥਾਈਲੈਂਡ ਦੇ ਇੱਕ ਮਛੇਰੇ...

ਵਾਸ਼ਿੰਗਟਨ : ਵੈਸੇ ਤਾਂ ਉਲ‍ਟੀ ਦਾ ਨਾਮ ਸੁਣਦੇ ਹੀ ਹਰ ਕਿਸੇ ਦਾ ਵੀ ਮਨ ਖਰਾਬ ਹੋਣ ਲੱਗਦਾ ਹੈ ਪਰ ਇਸ ਉਲ‍ਟੀ ਨੇ ਥਾਈਲੈਂਡ ਦੇ ਇੱਕ ਮਛੇਰੇ ਦੀ ਜ਼ਿੰਦਗੀ ਬਣਾ ਦਿੱਤੀ। ਅਸਲ 'ਚ ਉੱਥੋਂ ਦੇ ਇੱਕ ਮਛੇਰੇ ਨੂੰ ਸਮੁੰਦਰ ਕੰਡੇ ਇੱਕ ਖਾਸ ਜੀਵ ਦੀ ਉਲ‍ਟੀ ਮਿਲੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਉਲ‍ਟੀ ਦੀ ਕੀਮਤ ਅੰਤਰਰਾਸ਼‍ਟਰੀ ਬਾਜ਼ਾਰ ਵਿੱਚ 3.20 ਲੱਖ ਅਮਰੀਕੀ ਡਾਲਰ ਯਾਨੀ ਲਗਭਗ 2.27 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਜੀਵ ਕੋਈ ਹੋਰ ਨਹੀਂ ਬਲਕਿ ਵਹੇਲ ਮੱਛੀ ਹੈ ਜੀ ਹਾਂ ਇਸ ਮੱਛੀ ਦੀ ਉਲਟੀ ਇੰਨੀ ਕੀਮਤੀ ਹੈ ਕਿ ਕਿਸੇ ਨੂੰ ਵੀ ਕਰੋੜਪਤੀ ਬਣਾ ਦਵੇ।

FishermanFisherman

ਜਾਣਕਾਰੀ ਮੁਤਾਬਕ ਇਸ ਮਛੇਰੇ ਦਾ ਨਾਮ ਜੁਮਰਸ ਥਾਈਕੋਟ ਹੈ ਉਹ ਦੱਖਣੀ ਥਾਈਲੈਂਡ ਦੇ ਕੋਹ ਸਾਮੁਈ ਦੇ ਸਮੁੰਦਰੀ ਤਟ 'ਤੇ ਟਹਿਲ ਰਿਹਾ ਸੀ। ਇਸ ਦੌਰਾਨ ਉਸਨੂੰ ਸਮੁੰਦਰ ਕੰਡੇ ਕੁਝ ਅਜੀਬ ਜਿਹੀ ਚੀਜ ਦਾ ਵੱਡਾ ਟੁਕੜਾ ਵਿਖਾਈ ਦਿੱਤਾ ਤੇ ਉਹ ਲਗਭਗ 7 ਕਿੱਲੋ ਦੇ ਇਸ ਟੁਕੜੇ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ। ਘਰ ਲੈ ਕੇ ਜਾਣ ਤੋਂ ਬਾਅਦ ਉਸਨੇ ਉਹ ਅਜੀਬ ਜਿਹੀ ਦਿਖਣ ਵਾਲੀ ਉਸ ਚੀਜ ਦੇ ਵਾਰੇ ਆਪਣੇ ਗੁਆਂਢੀਆਂ ਨੂੰ ਦੱਸਿਆ। ਇਸ ਵਿੱਚ ਉਸਨੇ ਸੰਭਾਵਨਾ ਜਤਾਈ ਕਿ ਕਿਤੇ ਇਹ ਵ‍ਹੇਲ ਦੀ ਉਲ‍ਟੀ ਤਾਂ ਨਹੀਂ ਹੈ। ਉਸਦਾ ਇਹ ਸ਼ੱਕ ਦੂਰ ਕਰਨ ਲਈ ਗੁਆਂਢੀਆਂ ਨੇ ਉਸ ਚੀਜ ਦੀ ਜਾਂਚ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਇਹ ਉਲਟੀ ਨਹੀਂ ਹੈ।

FishermanFisherman

ਫਿਰ ਉਸਨੇ ਸ‍ਥਾਨਕ ਅਧਿਕਾਰੀਆਂ ਤੋਂ ਮਦਦ ਮੰਗੀ ਜਿਸ ਤੋਂ ਬਾਅਦ ਅਧਿਕਾਰੀਆਂ ਦੀ ਇੱਕ ਟੀਮ ਪਹੁੰਚੀ ਤੇ ਉਨ੍ਹਾਂ ਨੇ ਉਸ ਅਜੀਬ ਚੀਜ ਦੀ ਜਾਂਚ ਕੀਤੀ। ਇਸ ਵਿੱਚ ਉਨ੍ਹਾਂ ਪਾਇਆ ਕਿ ਇਹ ਅਜੀਬ ਜਿਹੀ ਚੀਜ ਵ‍ਹੇਲ ਦੀ ਹੀ ਉਲ‍ਟੀ ਹੈ ਜਿਸ ਦੀ ਕੀਮਤ ਅੰਤਰਰਾਸ਼‍ਟਰੀ ਬਾਜ਼ਾਰ ਵਿੱਚ 3.20 ਲੱਖ ਅਮਰੀਕੀ ਡਾਲਰ ਯਾਨੀ ਲਗਭਗ 2.27 ਕਰੋੜ ਰੁਪਏ ਦੱਸੀ ਗਈ ਹੈ। ਦਰਅਸਲ ਵ‍ਹੇਲ ਦੀ ਉਲ‍ਟੀ ਕਾਫ਼ੀ ਮਹਿੰਗੀ ਵਿਕਦੀ ਹੈ ਇਸ ਨੂੰ ਐਂਬਰਗਰਿਸ ਕਹਿੰਦੇ ਹਨ।

FishermanFisherman

ਇਸ ਵਿੱਚ ਖਾਸ ਤਰ੍ਹਾਂ ਦਾ ਪਦਾਰਥ ਹੁੰਦਾ ਹੈ ਜੋ ਪਰਫਿਊਮ ਬਣਾਉਣ ਵਿੱਚ ਇਸ‍ਤੇਮਾਲ ਹੁੰਦੀ ਹੈ। ਇਸ ਤੋਂ ਬਣਿਆ ਪਰਫਿਊਮ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਵਿਕਦਾ ਵੀ ਮਹਿੰਗਾ ਹੈ। ਪਰਫਿਊਮ ਬਣਾਉਣ ਵਾਲੀ ਕੰਪਨੀਆਂ ਵ‍ਹੇਲ ਦੀ ਉਲ‍ਟੀ ਨੂੰ ਉੱਚੀ ਕੀਮਤ 'ਤੇ ਖਰੀਦਣ ਲਈ ਤਿਆਰ ਰਹਿੰਦੀਆਂ ਹਨ ਇਸ ਤੋਂ ਬਣਿਆ ਪਰਫਿਊਮ ਵੀ ਲੰਬੇ ਸਮੇਂ ਤੱਕ ਬਰਕਰਾਰ ਰਹਿੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement