ਪਿਤਾ ਦਾ ਨਾਮ ਮੱਧ ਪ੍ਰਦੇਸ਼ ਤੇ ਬੇਟੇ ਦਾ ਭੋਪਾਲ ਅਨੋਖੀ ਹੈ ਕਹਾਣੀ ਬਾਪ ਬੇਟੇ ਦੀ 
Published : Nov 1, 2019, 4:45 pm IST
Updated : Nov 1, 2019, 4:45 pm IST
SHARE ARTICLE
Mp Foundation Day Fathers Name Madhya Pradesh and son name is bhopal
Mp Foundation Day Fathers Name Madhya Pradesh and son name is bhopal

ਇਹ ਨਾਮ ਸਭ ਤੋਂ ਪਹਿਲਾਂ ਪਹਿਲੀ ਜਮਾਤ ਵਿਚ 1991 ਵਿਚ ਧਾਰ ਜ਼ਿਲ੍ਹੇ ਦੇ ਬਾਗ ਪ੍ਰਾਇਮਰੀ ਸਕੂਲ ਵਿਚ ਦਾਖਲਾ ਭਰਦੇ ਸਮੇਂ ਸਰਕਾਰੀ ਦਸਤਾਵੇਜਾਂ ਵਿਚ ਸ਼ਾਮਲ ਕੀਤਾ ਗਿਾ ਸੀ

ਭਾਮੌਰੀ- ਮਨਾਵਰ ਤਹਿਸੀਲ ਦੇ ਗ੍ਰਾਮ ਭਾਮੌਰੀ ਪਿੰਡ ਦੇ ਰਹਿਣ ਵਾਲੇ ਮੱਧ ਪ੍ਰਦੇਸ਼ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਨੇ ਉਸ ਦਾ ਨਾਮ ਮੱਧ ਪ੍ਰਦੇਸ਼ ਸਿੰਘ ਰੱਖਿਆ ਸੀ ਅਤੇ ਜਦੋਂ ਉਹ ਬਾਰ੍ਹਵੀਂ ਜਮਾਤ ਵਿਚ ਸੀ, ਉਸ ਨੇ ਸੋਚਿਆ ਸੀ ਕਿ ਜਦੋਂ ਵੀ ਉਸ ਦਾ ਇੱਕ ਪੁੱਤਰ ਹੋਵੇਗਾ, ਉਹ ਆਪਣੇ ਬੇਟੇ ਦਾ ਨਾਮ ਭੋਪਾਲ ਸਿੰਘ ਰੱਖੇਗਾ। ਉਸਨੇ ਕਿਹਾ ਕਿ ਜੇ ਮੈਂ ਮੱਧ ਪ੍ਰਦੇਸ਼ ਸਿੰਘ ਹਾਂ, ਤਾਂ ਬੇਟਾ ਜ਼ਰੂਰ ਭੋਪਾਲ ਸਿੰਘ ਹੋਣਾ ਚਾਹੀਦਾ ਹੈ।

ਦੱਸ ਦਈਏ ਕਿ ਉਸਨੇ ਆਪਣੇ ਬੇਟੇ ਦਾ ਨਾਮ ਭੋਪਾਲ ਸਿੰਘ ਰੱਖਿਆ ਹੈ। ਇਕ ਸਧਾਰਣ ਕਿਸਾਨ ਪਰਿਵਾਰ ਵਿਚ ਜੰਮਿਆ, ਮੱਧ ਪ੍ਰਦੇਸ਼ ਸਿੰਘ ਪੂਰੇ ਰਾਜ ਵਿਚ ਇਕਲੌਤਾ ਵਿਅਕਤੀ ਹੈ ਜਿਸ ਦਾ ਆਪਣਾ ਹੀ ਇਕ ਵਿਲੱਖਣ ਨਾਮ ਹੈ, ਅਤੇ ਹਰ ਕੋਈ ਉਸਦਾ ਨਾਮ ਸੁਣ ਕੇ ਹੈਰਾਨ ਹੋ ਜਾਂਦਾ ਹੈ। ਧਾਰ ਜ਼ਿਲ੍ਹੇ ਵਿਚ ਜੰਮੇ, ਮੱਧ ਪ੍ਰਦੇਸ਼ ਸਿੰਘ ਇਸ ਸਮੇਂ ਝਾਬੂਆ ਚੰਦਰਸ਼ੇਖਰ ਆਜ਼ਾਦ ਸਰਕਾਰੀ ਕਾਲਜ ਵਿਚ ਗੈਸਟ ਫੈਕਲਟੀ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ। ਉਹਨਾਂ ਦੱਸਿਆ ਕਿ ਉਹ 9 ਭੈਣ-ਭਰਾਵਾਂ ਦੇ ਪਰਿਵਾਰ ਵਿੱਚ ਸਭ ਤੋਂ ਛੋਟਾ ਹੈ।

ਜਿਸ ਦੇ ਪਰਿਵਾਰਕ ਬਜ਼ੁਰਗਾਂ ਨੇ ਮਿਲ ਕੇ ਉਸ ਨੂੰ ਇਹ ਨਾਮ ਦਿੱਤਾ। ਇਹ ਨਾਮ ਸਭ ਤੋਂ ਪਹਿਲਾਂ ਪਹਿਲੀ ਜਮਾਤ ਵਿਚ 1991 ਵਿਚ ਧਾਰ ਜ਼ਿਲ੍ਹੇ ਦੇ ਬਾਗ ਪ੍ਰਾਇਮਰੀ ਸਕੂਲ ਵਿਚ ਦਾਖਲਾ ਭਰਦੇ ਸਮੇਂ ਸਰਕਾਰੀ ਦਸਤਾਵੇਜਾਂ ਵਿਚ ਸ਼ਾਮਲ ਕੀਤਾ ਗਿਾ ਸੀ। ਮੱਧ ਪ੍ਰਦੇਸ਼ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਸ ਦੇ ਪਰਿਵਾਰ ਨੇ ਉਸ ਦਾ ਨਾਮ ਮੱਧ ਪ੍ਰਦੇਸ਼ ਰੱਖਿਆ ਹੈ।

ਉਸ ਦਾ ਜਨਮ 5 ਸਤੰਬਰ 1985 ਅਧਿਆਪਕ ਦਿਵਸ 'ਤੇ ਹੋਇਆ ਸੀ। ਮੱਧ ਪ੍ਰਦੇਸ਼ ਸਿੰਘ ਦੀ ਪਤਨੀ ਅਤੇ ਉਨ੍ਹਾਂ ਦਾ ਵਿਆਹ ਕਾਲਜ ਦੌਰਾਨ ਦੋਸਤੀ ਤੋਂ ਬਾਅਦ ਹੋਇਆ ਸੀ। ਉਸ ਦੀ ਪਤਨੀ ਕਹਿੰਦੀ ਹੈ ਕਿ ਜਦੋਂ ਉਸਨੇ ਕਾਲਜ ਦੌਰਾਨ ਨਾਮ ਸੁਣਿਆ ਤਾਂ ਇਹ ਥੋੜਾ ਅਜੀਬ ਮਹਿਸੂਸ ਹੋਇਆ, ਪਰ ਜਾਣ-ਪਛਾਣ ਤੋਂ ਬਾਅਦ ਸਾਡੀ ਦੋਸਤੀ ਵਿਆਹ ਦੇ ਬੰਧਨ ਵਿਚ ਬਦਲ ਗਈ ਅਤੇ ਅੱਜ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੈ। 

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement