ਜਾਣੋ ਕਿਹੜੀਆਂ ਚੀਜ਼ਾਂ ਤੋਂ ਹੈ ਕੋਰੋਨਾ ਦਾ ਸਭ ਤੋਂ ਵੱਧ ਖਤਰਾ
Published : Nov 1, 2020, 4:23 pm IST
Updated : Nov 1, 2020, 4:59 pm IST
SHARE ARTICLE
corona
corona

ਇਸ ਲਈ ਘਰ ਆ ਕੇ ਰੋਜਾਨਾ ਮਾਸਕ ਨੂੰ ਧੋਣਾ ਬਹੁਤ ਜ਼ਰੂਰੀ ਹੈ।

ਦੁਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਕਰੋੜਾਂ ਲੋਕ ਪੀੜਤ ਹਨ ਅਤੇ ਲੱਖਾਂ ਦੀ ਗਿਣਤੀ ਚ ਲੋਕ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ। ਮਹਾਂਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ। 

Corona virus Cases in India

ਕੋਰੋਨਾਵਾਇਰਸ ਮਹਾਂਮਾਰੀ ਵਿਚਕਾਰ, ਲੋਕ ਸ਼ੁਰੂਆਤ ਵਿੱਚ ਬਹੁਤ ਗੰਭੀਰ ਸੀ, ਪਰ ਸਮੇਂ ਦੇ ਨਾਲ, ਜ਼ਿਆਦਾਤਰ ਲੋਕਾਂ ਨੇ ਚੀਜ਼ਾਂ ਨੂੰ ਹਲਕੇ ਤਰੀਕੇ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਹੁਣ ਜਦੋਂ ਕੋਵਿਡ ਦਾ ਜੋਖਮ ਇਸ ਸਮੇਂ ਵੱਧ ਗਿਆ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਆਪ ਨੂੰ ਸੰਕਰਮਣ ਤੋਂ ਬਚਾਉਣ ਲਈ ਸਾਵਧਾਨੀ ਦੇ ਉਪਾਅ ਕਰਨਾ ਬਹੁਤ ਜ਼ਰੂਰੀ ਹੈ। ਕੋਰੋਨਾ ਤੋਂ ਬਚਣ ਲਈ ਵਿੱਚ ਇਹ ਚੀਜ਼ਾਂ ਤੋ ਸਭ ਤੋਂ ਵੱਧ ਖਤਰਾ ਤੇ ਨਾਲ ਹੀ ਮਦਦਗਾਰ ਵੀ ਸਾਬਿਤ ਹੋ ਸਕਦੀਆਂ ਹਨ। 

Coronavirus
 

1. ਡੋਰ ਹੈਂਡਲ ਨੂੰ ਘੱਟ ਛੂਹੋ  
ਦਰਵਾਜ਼ੇ ਦੇ ਹੈਂਡਲ ਜਾਂ ਕੁੰਡੇ ਸਭ ਤੋਂ ਮਹੱਤਵਪੂਰਣ ਚੀਜ਼ ਹੈ ਜੋ ਨਿਯਮਿਤ ਤੌਰ 'ਤੇ ਸਾਫ਼ ਕੀਤੀ ਜਾਣੀ ਚਾਹੀਦੀ ਹੈ। ਇੱਕ ਦਿਨ ਵਿੱਚ ਡੋਰ ਹੈਂਡਲ ਬਹੁਤ ਸਾਰੇ ਲੋਕਾਂ ਦੁਆਰਾ ਛੂਹ ਜਾਂਦੇ ਹਨ। ਭਾਵੇਂ ਤੁਸੀਂ ਬਾਹਰੋਂ ਆਉਂਦੇ ਹੋ, ਤੁਸੀਂ ਆਪਣੇ ਗੰਦੇ ਹੱਥਾਂ ਨਾਲ ਦਰਵਾਜ਼ਾ ਖੋਲ੍ਹਦੇ ਹੋ, ਘਰ ਵਿੱਚ ਦਾਖਲ ਹੁੰਦੇ ਹੋ ਅਤੇ ਫਿਰ ਆਪਣੇ ਹੱਥ ਧੋ ਲੈਂਦੇ ਹੋ। ਇਸ ਦੌਰਾਨ, ਤੁਹਾਡੇ ਹੱਥਾਂ ਦੇ ਸਾਰੇ ਕੀਟਾਣੂ ਹੈਂਡਲ 'ਤੇ ਟਰਾਂਸਫਰ ਹੋ ਜਾਂਦੇ ਹਨ। ਇਸ ਲਈ, ਉਨ੍ਹਾਂ ਨੂੰ ਦਿਨ 'ਚ ਕਈ ਵਾਰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। 

door
 

2. ਸਮਾਰਟਫੋਨ
ਸਮਾਰਟਫੋਨ ਜਾਂ ਮੋਬਾਈਲ ਫੋਨ ਕਈ ਕਿਸਮਾਂ ਦੀਆਂ ਬਿਮਾਰੀਆਂ ਦਾ ਕਾਰਨ ਹੈ ਜੋ ਕੀਟਾਣੂ ਅਤੇ ਬੈਕਟਰੀਆ ਪੈਦਾ ਕਰਦੇ ਹਨ। ਇਸ ਲਈ ਜਦੋਂ ਬਾਹਰੋਂ ਆਓ ਤੇ ਮੋਬਾਈਲ ਨੂੰ ਸੈਨਿਟਾਈਜ਼ ਕਰਨਾ ਚਾਹੀਦਾ ਹੈ। 

smartphone

3. ਰੋਜਾਨਾ ਬਦਲੋ ਮਾਸਕ
 ਕੋਰੋਨਾ ਤੋਂ ਬਚਨ ਲਈ ਮਾਸਕ ਇਕ ਬਹੁਤ ਮਹੱਤਵਪੂਰਣ ਚੀਜ਼ ਬਣ ਗਈ ਹੈ। ਘਰ ਤੋਂ ਬਾਹਰ ਜਾਂਦੇ ਹੋ, ਤਾਂ ਮਾਸਕ ਗੰਦਗੀ ਅਤੇ ਕਈ ਕਿਸਮਾਂ ਦੇ ਕੀਟਾਣੂਆਂ ਦੇ ਸੰਪਰਕ ਵਿੱਚ ਆਉਂਦੇ ਹਨ। ਇਸ ਲਈ ਘਰ ਆ ਕੇ ਰੋਜਾਨਾ ਮਾਸਕ ਨੂੰ ਧੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਕੀਟਾਣੂ ਅਤੇ ਗੰਦਗੀ ਤੁਹਾਡੇ ਸਰੀਰ ਚ ਦਾਖਿਲ ਨਹੀਂ ਹੋਵੇਗੀ। 

Mask
 

ਕੋਵਿਡ ਬਹੁਤ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਕੁਝ ਲੋਕਾਂ ਵਿੱਚ ਬਹੁਤ ਘੱਟ ਲੱਛਣ ਵੇਖਣ ਨੂੰ ਮਿਲਦੇ ਹਨ। ਚਾਰ ਮਿਲੀਅਨ (40 ਲੱਖ) ਲੋਕਾਂ ਦੇ ਸਿਹਤ ਡਾਟਾ ਦੇ ਆਧਾਰ ’ਤੇ ਵਿਗਿਆਨੀ ਕਹਿੰਦੇ ਹਨ ਕਿ ਕੋਵਿਡ ਦੀਆਂ ਛੇ ਕਿਸਮਾਂ ਹੋ ਸਕਦੀਆਂ ਹਨ। 
#ਫਲੂ ਵਰਗਾ ਅਤੇ ਬੁਖ਼ਾਰ ਵੀ

corona cases

#ਗੈਸਟਰੋਇੰਟੇਸਟਾਈਨਲ (ਢਿੱਡ ਅਤੇ ਅੰਤੜੀਆਂ) 
#ਕਨਫਿਊਜ਼ਨ  - ਸਿਰ ਦਰਦ, ਸੁੰਘਣ ਦੀ ਸ਼ਕਤੀ ਦਾ ਜਾਣਾ, ਭੁੱਖ ਨਾ ਲੱਗਣਾ, ਗਲੇ ਦੀ ਸੋਜਿਸ਼, ਛਾਤੀ ਦਾ ਦਰਦ, ਖੰਘ, ਬੁਖ਼ਾਰ, ਥਕਾਵਟ, ਆਵਾਜ਼ ’ਚ ਖੋਰ, ਕਨਫਿਊਜ਼ਨ, ਮਾਸਪੇਸ਼ੀਆਂ ’ਚ ਦਰਦ
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement