
ਮਾਹਰਾਂ ਨੇ ਕੋਵਿਡ-19 ਕਾਰਨ ਬੱਚਿਆਂ ’ਤੇ ਪਏ ਮਨੋਵਿਗਿਆਨਕ ਦਬਾਅ ਨੂੰ ਦਸਿਆ ਜ਼ਿੰਮੇਵਾਰ
ਨਵੀਂ ਦਿੱਲੀ: ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ਵਿਚ ਭਾਰਤ ਵਿਚ ਰੋਜ਼ਾਨਾ ਔਸਤਨ 31 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ। ਮਾਹਰਾਂ ਨੇ ਇਸ ਲਈ ਕੋਵਿਡ-19 ਮਹਾਮਾਰੀ ਕਾਰਨ ਬੱਚਿਆਂ ’ਤੇ ਪਏ ਮਨੋਵਿਗਿਆਨਕ ਦਬਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਅੰਕੜਿਆਂ ਮੁਤਾਬਕ 2020 ਵਿਚ ਦੇਸ਼ ਵਿਚ 11,396 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ, ਜੋ 2019 ਦੇ ਮੁਕਾਬਲੇ 18 ਫ਼ੀ ਸਦੀ ਵੱਧ ਹੈ। ਐਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ 2019 ’ਚ 9,613 ਜਦਕਿ 2018 ਵਿਚ 9,413 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ ਸੀ।
Committed Suicide
ਐਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਖ਼ੁਦਕੁਸ਼ੀ ਦੇ ਮੁੱਖ ਕਾਰਨ ਪ੍ਰਵਾਰਕ ਸਮੱਸਿਆਵਾਂ, ਪ੍ਰੇਮ ਪ੍ਰਸੰਗ ਅਤੇ ਬੀਮਾਰੀ ਸਨ। ਕੁੱਝ ਬੱਚਿਆਂ ਦੇ ਖ਼ੁਦਕੁਸ਼ੀ ਕਰਨ ਦੇ ਪਿੱਛੇ ਦੇ ਕਾਰਨ ਵਿਚਾਰਕ, ਬੇਰੁਜ਼ਗਾਰੀ, ਦੀਵਾਲੀਆਪਨ, ਨਪੁੰਸਕਤਾ ਅਤੇ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਵਰਗੇ ਕਾਰਨ ਸਨ।
Committed Suicide
ਮਾਹਰਾਂ ਮੁਤਾਬਕ ਮਹਾਂਮਾਰੀ ਕਾਰਨ ਸਕੂਲ ਬੰਦ ਹੋਣ ਅਤੇ ਖੇਡ ਸਬੰਧੀ ਗਤੀਵਿਧੀਆਂ ਠੱਪ ਹੋਣ ਕਾਰਨ ਬੱਚਿਆਂ ਦਾ ਮਾਨਸਿਕ ਅਤੇ ਸਰੀਰ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਬਾਲ ਸੁਰੱਖਿਆ ਲਈ ਕੰਮ ਕਰਨ ਵਾਲੇ ਗ਼ੈਰ-ਸਰਕਾਰੀ ਸੰਗਠਨ ‘ਸੇਵ ਦਿ ਚਿਲਡਰਨ’ ਦੇ ਉਪ ਨਿਰਦੇਸ਼ਕ ਪ੍ਰਭਾਤ ਕੁਮਾਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਨਤੀਜੇ ਵਜੋਂ ਸਕੂਲ ਬੰਦ ਹੋਣ ਤੋਂ ਇਲਾਵਾ ਸਮਾਜਕ ਇਕਤਾਂਵਾਸ ਕਾਰਨ ਬੱਚਿਆਂ ਸਮੇਤ ਬਾਲਗ਼ਾਂ ਦੀ ਮਾਨਸਿਕ ਸਿਹਤ ਬੁਰੀ ਅਸਰ ਪਿਆ।
Committed Suicide
ਕੁਮਾਰ ਨੇ ਕਿਹਾ ਕਿ ਅਸੀਂ ਰਾਸ਼ਟਰੀ ਮਨੁੱਖੀ ਪੂੰਜੀ ਦੇ ਨਿਰਮਾਣ ਲਈ ਬੱਚਿਆਂ ਦੀ ਸਿਖਿਆ ਅਤੇ ਸਰੀਰ ਸਿਹਤ ਵਰਗੀਆਂ ਚੀਜ਼ਾਂ ਵਲ ਧਿਆਨ ਦਿੰਦੇ ਹਾਂ ਪਰ ਇਸ ਦੌਰਾਨ ਅਸੀਂ ਉਨ੍ਹਾਂ ਦੇ ਮਾਨਸਿਕ ਸਿਹਤ ਜਾਂ ਉਨ੍ਹਾਂ ਦੇ ਮਨੋਵਿਗਿਆਨਕ ਅਤੇ ਸਮਾਜਕ ਤੌਰ ’ਤੇ ਸਮਰਥਨ ਦੇਣ ’ਤੇ ਧਿਆਨ ਨਹੀਂ ਦਿੰਦੇ।
23-Committed Suicide
ਬੱਚਿਆਂ ਵਿਚ ਖ਼ੁਦਕੁਸ਼ੀ ਦੇ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਪੂਰੇ ਤੰਤਰ ਦੀ ਅਸਫ਼ਲਤਾ ਨੂੰ ਸਾਹਮਣੇ ਲਿਆ ਦਿਤਾ ਹੈ। ਇਹ ਮਾਤਾ-ਪਿਤਾ, ਪ੍ਰਵਾਰਾਂ, ਗੁਆਂਢ ਅਤੇ ਸਰਕਾਰ ਦੀ ਸਮੂਹਿਕ ਜ਼ਿੰਮੇਵਾਰੀ ਹੈ ਕਿ ਉਹ ਇਕ ਚੰਗਾ ਮਾਹੌਲ ਤਿਆਰ ਕਰਨ, ਜਿਥੇ ਬੱਚਿਆਂ ਅਪਣੇ ਚੰਗੇ ਭਵਿੱਖ ਪ੍ਰਤੀ ਅਤੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਤਿਆਰ ਹੋ ਸਕਣ।