
ਅਗਲੀਆਂ ਕਾਰਵਾਈਆਂ ਅਮਲ ਹੇਠ ਲਿਆਂਦੀਆਂ ਜਾ ਰਹੀਆਂ ਹਨ।
ਮੁੰਬਈ - ਮੁੰਬਈ ਦੇ ਵਡਾਲਾ ਇਲਾਕੇ ਵਿੱਚ ਇੱਕ 30 ਸਾਲਾ ਟੈਕਸੀ ਡਰਾਈਵਰ ਨੂੰ 86 ਲੱਖ ਰੁਪਏ ਦੀ ਚਰਸ ਸਮੇਤ ਗ੍ਰਿਫਤਾਰ ਕੀਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟੈਕਸੀ ਡਰਾਈਵਰ 17 ਕਿਲੋ ਉੱਚ ਗੁਣਵੱਤਾ ਵਾਲੀ ਚਰਸ ਦੀ ਡਿਲਿਵਰੀ ਕਰਨ ਲਈ ਆਪਣੇ ਮੋਟਰਸਾਈਕਲ 'ਤੇ ਦੀਨਬੰਧੂ ਨਗਰ ਪਹੁੰਚਿਆ ਸੀ, ਇਸੇ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਪਾਬੰਦੀਸ਼ੁਦਾ ਸਮੱਗਰੀ ਦੇ ਸਰੋਤ ਅਤੇ ਇਸ ਨੂੰ ਮੰਗਵਾਉਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ, ਅਤੇ ਅਗਲੀਆਂ ਕਾਰਵਾਈਆਂ ਅਮਲ ਹੇਠ ਲਿਆਂਦੀਆਂ ਜਾ ਰਹੀਆਂ ਹਨ।