Haryana News: ਬਲੈਰੋ ਨੇ ਬਾਈਕ ਨੂੰ ਮਾਰੀ ਟੱਕਰ, ਬਾਇਕ 'ਤੇ ਸਵਾਰ 3 ਸਕੇ ਭਰਾਵਾਂ 'ਚੋ 2 ਦੀ ਮੌਤ, 1 ਜ਼ਖਮੀ
Published : Nov 1, 2023, 7:10 pm IST
Updated : Nov 1, 2023, 7:10 pm IST
SHARE ARTICLE
File Photo
File Photo

Nuh Accident: ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ

NUH: ਹਰਿਆਣਾ ਦੇ ਨੂਹ ਜ਼ਿਲ੍ਹੇ 'ਚ ਰਾਜਸਥਾਨ ਸਰਹੱਦ ਨੇੜੇ ਜੁਰਹੇੜਾ-ਪੁਹਾਨਾ ਰੋਡ 'ਤੇ ਇੱਕ ਬੋਲੈਰੋ ਗੱਡੀ ਨੇ ਬਾਈਕ ਸਵਾਰ ਤਿੰਨ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋ ਸੱਕੇ ਭਰਾਵਾਂ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਤੀਜਾ ਭਰਾ ਹਸਪਤਾਲ ਵਿਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਜ਼ਖਮੀ ਦਾ ਦਿੱਲੀ ਟਰਾਮਾ ਸੈਂਟਰ 'ਚ ਇਲਾਜ ਚਲ ਰਿਹਾ ਹੈ। ਜ਼ਖਮੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਸ਼ਹੀਦ ਹਸਨ ਖਾਨ ਮੇਵਾਤੀ ਮੈਡੀਕਲ ਕਾਲਜ ਨਲਹੜ੍ਹ ਦੇ ਡਾਕਟਰਾਂ ਨੇ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਸਵੇਰੇ ਲਗਭਗ 9 ਵਜੇ ਧਰਮਵੀਰ, ਧਰਮ ਸਿੰਘ ਅਤੇ ਅਮਿਤ ਦੋਵੇਂ ਬਾਈਕ ‘ਤੇ ਸਵਾਰ ਹੋ ਕੇ ਕਾਮਾ ਜਾ ਰਹੇ ਸਨ। ਜਦੋਂ ਉਹ ਪੁਨਹਾੜਾ-ਜੁਰਹੇੜਾ ਰੋਡ ‘ਤੇ ਖੇਲੜਾ ਮੋੜ ‘ਤੇ ਪਹੁੰਚੇ ਤਾਂ ਉਥੇ ਥੋੜ੍ਹੀ ਦੇਰ ਲਈ ਰੁਕੇ। ਉਨ੍ਹਾਂ ਦੱਸਿਆ ਕਿ ਧਰਵੀਰ, ਧਰਮਸਿੰਘ ਤੇ ਅਮਿਤ ਸੜਕ ਕਿਨਾਰੇ ਬਾਈਕ ਕੋਲ ਖੜ੍ਹੇ ਸਨ। ਇਸ ਦੌਰਾਨ ਸਾਹਮਣੇ ਤੋਂ  ਆ ਰਹੇ ਤੇਜ਼ ਰਫਤਾਰ ਬਲੈਰੋ ਗੱਡੀ ਨੇ ਤਿੰਨੋਂ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ ਅਤੇ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਟੱਕਰ ਦੌਰਾਨ ਤਿੰਨੋਂ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਧਰਮਵੀਰ ਅਤੇ  ਧਰਮ ਸਿੰਘ ਨੂੰ ਡਾਕਟਰ ਨੇ ਮ੍ਰਿਤਕ ਐਲਾਨਿਆ ਤੇ ਦੂਜੇ ਪਾਸੇ ਅਮਿਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ। ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਵਿਚ ਹੜਕੰਪ ਮਚ ਗਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਮ੍ਰਿਤਕਾਂ ਦੇ ਭਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਗੱਡੀ ਚਾਲਕ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ

(For more news apart from Accident in Nuh Haryana, stay tuned to Rozana Spokesman)

SHARE ARTICLE

ਏਜੰਸੀ

Advertisement

ਪਹਿਲੇ Shaheed Bhai Mehnga Singh Babbar ਦੇ ਭਰਾ ਨਾਲ Exclusive Interview- 40 Yrs of Operation Blue Star

10 Jun 2024 3:44 PM

KHANNA RAID NEWS: ਪੁਲਿਸ ਦਾ ਵੱਡਾ ਐਕਸ਼ਨ, ਸਵੇਰ ਵੇਲੇ ਹੀ ਕਰ ਦਿੱਤੀ ਛਾਪੇਮਾਰੀ, ਹਰ ਗਲੀ 'ਚ ਪੁਲਿਸ ਹੀ ਪੁਲਿਸ

10 Jun 2024 3:34 PM

Bhagwant Mann LIVE | ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਐਕਸ਼ਨ ਮੋਡ 'ਚ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ

10 Jun 2024 3:05 PM

PUNJAB ਚ ਹੋਣ ਵਾਲੀਆਂ ਨੇ ਪੰਚਾਇਤੀ ਚੋਣਾਂ, ਆ ਗਿਆ ਵੱਡਾ ਅਪਡੇਟ, ਖਿੱਚ ਲਓ ਤਿਆਰੀਆਂ LIVE

10 Jun 2024 2:48 PM

ਵੇਖੋ ਕੌਣ ਹੋਵੇਗਾ ਡਿਪਟੀ PM ? ਮੰਤਰੀਆਂ ਦੀ Final ਸੂਚੀ ਤਿਆਰ, ਜਾਣੋ ਕਿਸਦਾ ਹੋਇਆ ਪੱਤਾ ਸਾਫ਼, ਕਿਸ ਪਾਰਟੀ ਕੋਲ LIVE

10 Jun 2024 1:23 PM
Advertisement