
Delhi Pollution: ਪ੍ਰਦੂਸ਼ਣ ਇੰਨਾ ਜ਼ਿਆਦਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਹੈ
Delhi Pollution: ਦੀਵਾਲੀ ਦੀ ਰਾਤ ਨੂੰ ਦਿੱਲੀ ਦੀ ਹਵਾ ਇਕ ਵਾਰ ਫਿਰ ਬਹੁਤ ਖ਼ਰਾਬ ਪੱਧਰ (ਦਿੱਲੀ ਹਵਾ ਪ੍ਰਦੂਸ਼ਣ) 'ਤੇ ਪਹੁੰਚ ਗਈ। ਰਾਸ਼ਟਰੀ ਰਾਜਧਾਨੀ 'ਚ ਪਟਾਕਿਆਂ 'ਤੇ ਪਾਬੰਦੀ ਦੀ ਵੱਡੇ ਪੱਧਰ 'ਤੇ ਉਲੰਘਣਾ ਕੀਤੀ ਗਈ। ਵੀਰਵਾਰ ਨੂੰ ਦੀਵਾਲੀ ਦੀ ਰਾਤ ਦਿੱਲੀ 'ਚ ਵੱਡੇ ਪੱਧਰ 'ਤੇ ਪਟਾਕੇ ਚਲਾਏ ਗਏ, ਜਿਸ ਕਾਰਨ ਸ਼ਹਿਰ 'ਚ ਹਰ ਪਾਸੇ ਜ਼ਹਿਰੀਲੀ ਹਵਾ ਫੈਲ ਗਈ। ਪ੍ਰਦੂਸ਼ਣ ਇੰਨਾ ਜ਼ਿਆਦਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਹਰ ਪਾਸੇ ਧੂੰਏਂ ਦੇ ਬੱਦਲ ਛਾਏ ਹੋਏ ਹਨ।
ਆਤਿਸ਼ਬਾਜ਼ੀ ਕਾਰਨ ਦਿੱਲੀ ਦੀ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਪਹੁੰਚ ਗਈ ਹੈ। ਸਵੇਰੇ 6 ਵਜੇ ਦਿੱਲੀ ਦੇ ਆਨੰਦ ਵਿਹਾਰ ਵਿੱਚ ਹਵਾ ਦੀ ਗੁਣਵੱਤਾ 395 ਦਰਜ ਕੀਤੀ ਗਈ, ਜੋ ਕਿ ਬਹੁਤ ਖ਼ਰਾਬ ਹੈ। ਵੀਰਵਾਰ ਰਾਤ 10 ਵਜੇ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 330 ਦਰਜ ਕੀਤਾ ਗਿਆ ਸੀ।
ਆਨੰਦ ਵਿਹਾਰ ਸਮੇਤ ਰਾਜਧਾਨੀ ਦੇ ਕਈ ਖੇਤਰਾਂ ਵਿੱਚ AQI ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਸ਼ਹਿਰ ਦੀ ਹਵਾ ਵਿੱਚ ਪੀਐਮ 2.5 ਦੀ ਗਾੜ੍ਹਾਪਣ ਵਧ ਗਈ ਹੈ, ਜਿਸ ਨਾਲ ਸਾਹ ਲੈਣ ਵਿੱਚ ਖਤਰਨਾਕ ਸਥਿਤੀ ਪੈਦਾ ਹੋ ਗਈ ਹੈ। ਪਿਛਲੇ ਸਾਲ ਦੀਵਾਲੀ 'ਤੇ ਆਸਮਾਨ ਸਾਫ ਸੀ। ਅਨੁਕੂਲ ਮੌਸਮੀ ਸਥਿਤੀਆਂ ਦੇ ਕਾਰਨ, AQI 218 ਦਰਜ ਕੀਤਾ ਗਿਆ ਸੀ। ਇਸ ਦੇ ਉਲਟ ਇਸ ਸਾਲ ਦੀਵਾਲੀ 'ਤੇ ਸ਼ਹਿਰ 'ਚ ਪ੍ਰਦੂਸ਼ਣ ਦਾ ਪੱਧਰ ਫਿਰ ਸਿਖਰ 'ਤੇ ਪਹੁੰਚ ਗਿਆ ਹੈ।