
ਜੰਮੂ - ਕਸ਼ਮੀਰ ਵਿਚ ਇਕ ਸਿੱਖ ਕੁੜੀ ਨੇ ਅਪਣੇ ਪਰਵਾਰ ਦੇ ਵਿਰੋਧ ਦੇ ਬਾਵਜੂਦ ਅਪਣੀ ਇਕ ਮੁਸਲਮਾਨ ਦੋਸਤ ਦੀ ਜਾਨ ਬਚਾਉਣ ਲਈ ਉਸ ਨੂੰ ਅਪਣੀ ਇਕ ਕਿਡਨੀ ਦਾਨ ਕਰਨ ਦਾ ...
ਸ਼੍ਰੀਨਗਰ (ਭਾਸ਼ਾ) :- ਜੰਮੂ - ਕਸ਼ਮੀਰ ਵਿਚ ਇਕ ਸਿੱਖ ਕੁੜੀ ਨੇ ਅਪਣੇ ਪਰਵਾਰ ਦੇ ਵਿਰੋਧ ਦੇ ਬਾਵਜੂਦ ਅਪਣੀ ਇਕ ਮੁਸਲਮਾਨ ਦੋਸਤ ਦੀ ਜਾਨ ਬਚਾਉਣ ਲਈ ਉਸ ਨੂੰ ਅਪਣੀ ਇਕ ਕਿਡਨੀ ਦਾਨ ਕਰਨ ਦਾ ਫੈਸਲਾ ਕੀਤਾ ਹੈ। ਪ੍ਰਦੇਸ਼ ਦੇ ਉਧਮਪੁਰ ਜਿਲ੍ਹੇ ਦੀ ਨਿਵਾਸੀ ਅਤੇ ਸਾਮਾਜਕ ਕਰਮਚਾਰੀ ਮਨਜੋਤ ਸਿੰਘ ਕੋਹਲੀ (23) ਨੇ ਅਪਣੀ 22 ਸਾਲ ਦੀ ਸਹੇਲੀ ਸਮਰੀਨ ਅਖਤਰ ਨੂੰ ਅਪਣੀ ਇਕ ਕਿਡਨੀ ਦਾਨ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਸਮਰੀਨ ਅਖਤਰ ਰਾਜੌਰੀ ਜ਼ਿਲ੍ਹਾ ਨਿਵਾਸੀ ਹੈ। ਮਨਜੋਤ ਦੇ ਇਸ ਫੈਸਲੇ ਉੱਤੇ ਪਰਵਾਰ ਦੇ ਲੋਕ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਅਜਿਹੇ ਵਿਚ ਸਰਜਰੀ ਲਈ ਹੋ ਰਹੀ ਦੇਰੀ ਦੇ ਵਿਚ ਮਨਜੋਤ ਨੇ ਹੁਣ ਕੋਰਟ ਤੋਂ ਇਸ ਦੇ ਲਈ ਆਗਿਆ ਮੰਗੀ ਹੈ। ਸਾਮਾਜਕ ਸੇਵਕ ਮਨਜੋਤ ਬੀਤੇ ਸਮੇਂ ਤੋਂ ਤਮਾਮ ਲੋਕਾਂ ਦੀ ਮਦਦ ਕਰਦੀ ਰਹੀ ਹੈ। ਮਨਜੋਤ ਦਾ ਕਹਿਣਾ ਹੈ ਕਿ ਉਹ ਅਤੇ ਸਮਰੀਨ ਚਾਰ ਸਾਲ ਤੋਂ ਦੋਸਤ ਹਨ।
Kidney
ਮਨਜੋਤ ਨੇ ਕਿਹਾ ਕਿ ਭਲੇ ਹੀ ਮੇਰਾ ਪਰਵਾਰ ਮੇਰੇ ਫੈਸਲੇ ਦਾ ਵਿਰੋਧ ਕਰ ਰਿਹਾ ਹੈ ਪਰ ਮੈਂ ਅਪਣੇ ਫੈਸਲੇ ਉੱਤੇ ਕਾਇਮ ਹਾਂ। ਮੈਂ ਸਮਰੀਨ ਨਾਲ ਭਾਵਨਾਤਮਕ ਰੂਪ ਨਾਲ ਜੁੜੀ ਹੋਈ ਹਾਂ ਅਤੇ ਮੇਰਾ ਮਨੁੱਖਤਾ ਉੱਤੇ ਬਹੁਤ ਦ੍ਰਿੜ ਵਿਸ਼ਵਾਸ ਹੈ ਜੋ ਕਿ ਮੈਨੂੰ ਆਪਣੀ ਕਿਡਨੀ ਨੂੰ ਡੋਨੇਟ ਕਰਨ ਦੀ ਪ੍ਰੇਰਣਾ ਦੇ ਰਿਹਾ ਹੈ। ਦੂਜੇ ਪਾਸੇ ਅਪਣੀ ਸਹੇਲੀ ਦੇ ਫੈਸਲੇ ਦੀ ਸਮਰੀਨ ਵੀ ਮੁਰੀਦ ਹੋ ਗਈ ਹੈ।
ਸਮਰੀਨ ਨੇ ਕਿਹਾ ਕਿ ਮਨਜੋਤ ਅਦਭੁਤ ਸ਼ਖ਼ਸੀਅਤ ਦੀ ਕੁੜੀ ਹੈ ਅਤੇ ਉਨ੍ਹਾਂ ਨੇ ਖੁਦ ਮੈਨੂੰ ਫੋਨ ਕਰਕੇ ਅਪਣੀ ਕਿਡਨੀ ਡੋਨੇਟ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ। ਸਮਰੀਨ ਨੇ ਕਿਹਾ ਜਦੋਂ ਮੈਨੂੰ ਮਨਜੋਤ ਦੇ ਇਸ ਫੈਸਲੇ ਦੇ ਬਾਰੇ ਵਿਚ ਪਤਾ ਲਗਿਆ ਤਾਂ ਇਕ ਵਾਰ ਲਈ ਵਿਸ਼ਵਾਸ ਨਹੀਂ ਹੋਇਆ ਪਰ ਬਾਅਦ ਵਿਚ ਮਨਜੋਤ ਨੇ ਮੈਨੂੰ ਮਿਲ ਕੇ ਖੁਦ ਇਸ ਦੇ ਲਈ ਅਪਣੀ ਸਹਿਮਤੀ ਦਿਤੀ।
Manjot with her friend Samreen
ਕਿਡਨੀ ਡੋਨੇਟ ਅਤੇ ਕੋਹਲੀ ਦੇ ਪਰਵਾਰ ਦੇ ਵਿਰੋਧ ਦੇ ਵਿਚ ਸਮਰੀਨ ਅਤੇ ਮਨਜੋਤ ਨੇ ਸ਼ੇਰ-ਏ-ਕਸ਼ਮੀਰ ਇੰਸਟੀਟਿਊਟ ਆਫ ਮੈਡੀਕਲ ਸਾਇੰਸ (SKIMS) ਦੇ ਡਾਕਟਰਾਂ ਦੇ ਰਵੀਏ ਉੱਤੇ ਸਵਾਲ ਚੁੱਕੇ ਹਨ। ਦੋਨਾਂ ਦਾ ਕਹਿਣਾ ਹੈ ਕਿ ਸਬੰਧਤ ਅਥਾਰਿਟੀ ਨੇ ਕਿਡਨੀ ਡੋਨੇਟ ਨੂੰ ਲੈ ਕੇ ਅਪਣੀ ਹਰੀ ਝੰਡੀ ਦੇ ਦਿੱਤੀ ਹੈ ਪਰ ਫਿਰ ਵੀ ਸਰਜਰੀ ਵਿਚ ਦੇਰੀ ਹੋ ਰਹੀ ਹੈ। ਅਜਿਹੇ ਵਿਚ ਹੁਣ ਮਨਜੋਤ ਨੇ ਅਦਾਲਤ ਤੋਂ ਸਰਜਰੀ ਲਈ ਆਗਿਆ ਦੇਣ ਦੀ ਬੇਨਤੀ ਕੀਤੀ ਹੈ।