ਖ਼ਬਰਾਂ |

ਤਾਜ਼ਾ |

15 ਸਾਲਾਂ ਸਿੱਖ ਕੁੜੀ ਨਾਲ ਬਲਾਤਕਾਰ, ਹਸਪਤਾਲ 'ਚ ਭਰਤੀ
Published : Oct 30, 2018, 8:51 pm IST
Updated : Oct 30, 2018, 8:51 pm IST
SHARE ARTICLE
Rape
Rape

ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 15 ਸਾਲਾਂ ਸਿੱਖ ਲੜਕੀ ਨਾਲ ਦੋ ਵਿਅਕਤੀਆਂ ਨੇ ਇਕ ਐਂਬੁਲੈਂਸ ਵਿਚ ਕਥਿਤ ਤੌਰ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ...

ਲਾਹੌਰ : (ਪੀਟੀਆਈ) ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 15 ਸਾਲਾਂ ਸਿੱਖ ਲੜਕੀ ਨਾਲ ਦੋ ਵਿਅਕਤੀਆਂ ਨੇ ਇਕ ਐਂਬੁਲੈਂਸ ਵਿਚ ਕਥਿਤ ਤੌਰ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਕੁੜੀ ਮਾਨਸਿਕ ਤੌਰ 'ਤੇ ਅਸਥਿਰ ਦੱਸੀ ਜਾਂਦੀ ਹੈ। ਉਹ ਇਥੋਂ ਲਗਭੱਗ 80 ਕਿਲੋਮੀਟਰ ਦੂਰ ਗੁਰਦੁਆਰਾ ਨਨਕਾਨਾ ਸਾਹਿਬ ਸ਼ਹਿਰ ਤੋਂ ਪਿਛਲੇ ਸ਼ਨਿਚਰਵਾਰ ਨੂੰ ਲਾਪਤਾ ਹੋ ਗਈ ਸੀ। ਜਦੋਂ ਉਹ ਨਹੀਂ ਪਰਤੀ ਤਾਂ ਉਸ ਦੇ ਪਰਵਾਰ ਨੇ ਪੁਲਿਸ ਨੂੰ ਸੁਚੇਤ ਕੀਤਾ। ਕੁੜੀ ਦੇ ਪਿਤਾ ਨੇ ਕਿਹਾ ਕਿ ਪਰਵਾਰ ਨੇ ਪੰਜਾਬ ਆਪਾਤ ਸੇਵਾ ਰਾਹਤ 1122 ਦੀ ਇਕ ਐਂਬੁਲੈਂਸ ਨਨਕਾਨਾ ਬਾਈਪਾਸ 'ਤੇ ਖੜੀ ਵੇਖੀ।  

ਉਨ੍ਹਾਂ ਨੇ ਕਿਹਾ ਕਿ ਅਸੀਂ ਐਂਬੁਲੈਂਸ ਵਿਚ ਇਕ ਕੁੜੀ ਨੂੰ ਚੀਖਦੇ ਸੁਣਿਆ। ਅਸੀਂ ਵਾਹਨ ਕੋਲ ਪੁੱਜੇ ਅਤੇ ਵੇਖਿਆ ਕਿ ਦੋ ਵਿਅਕਤੀ ਮੇਰੀ ਕੁੜੀ ਨਾਲ ਕੁੱਟ ਮਾਰ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋਹੇਂ ਉੱਥੋਂ ਭੱਜ ਗਏ ਅਤੇ ਲਗਭੱਗ ਦੋ ਕਿਲੋਮੀਟਰ ਦੂਰ ਕੁੜੀ ਨੂੰ ਵਾਹਨ ਤੋਂ ਸੁੱਟ ਦਿਤਾ। ਪਰਵਾਰ ਕੁੜੀ ਨੂੰ ਹਸਪਤਾਲ ਲੈ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ।  

ਨਨਕਾਨਾ ਸ਼ਹਿਰ ਪੁਲਿਸ ਅਧਿਕਾਰੀ ਨਦੀਮ ਅਹਿਮਦ ਨੇ ਦੱਸਿਆ ਕਿ ਅਹਸਨ ਅਲੀ ਅਤੇ ਸਮੀਨ ਹੈਦਰ ਵਿਰੁਧ ਐਫਆਈਆਰ ਦਰਜ ਕਰ ਲਈ ਗਈ ਹੈ। ਦੋਹੇਂ 1122 ਆਪਾਤ ਸੇਵਾ ਦੇ ਸਰਕਾਰੀ ਕਰਮਚਾਰੀ ਹਨ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।  ਉਨ੍ਹਾਂ ਨੇ ਕਿਹਾ ਕਿ ਪੀੜਤਾ ਦਾ ਮੈਡੀਕਲ ਕਰਾਇਆ ਗਿਆ ਹੈ ਅਤੇ ਰਿਪੋਰਟ ਦਾ ਇੰਤਜ਼ਾਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement