
ਮਹਿਬੂਬਾ ਮੁਫਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਮਕਬੂਜ਼ਾ ਕਸ਼ਮੀਰ ਵਿਚ ਸ਼ਾਰਧਾ ਪੀਠ ਸਥਾਪਿਤ ਕਰਨ ਦੀ ਮੰਗ ਕੀਤੀ ਹੈ।
ਜੰਮੂ-ਕਸ਼ਮੀਰ, ( ਪੀਟੀਆਈ ) : ਪੀਪਲਜ਼ ਡੈਮੋਕਰੈਟਿਕ ਪਾਰਟੀ ( ਪੀਡੀਪੀ) ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁਖ ਮੰਤਰੀ ਮਹਿਬੂਬਾ ਮੁਫਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਮਕਬੂਜ਼ਾ ਕਸ਼ਮੀਰ ਵਿਚ ਸ਼ਾਰਧਾ ਪੀਠ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਇੰਨੀ ਦਿਨੀ ਸਰਕਾਰ ਬਣਾਉਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਵਧ ਗਈਆਂ ਹਨ।
People's Democratic Party (PDP) President Mehbooba Mufti writes to Prime Minister Narendra Modi for opening of Sharda Peeth pilgrimage in Pakistan Occupied Kashmir pic.twitter.com/lvbfdHLe9e
— ANI (@ANI) December 1, 2018
ਕੁਝ ਦਿਨਾਂ ਪਹਿਲਾਂ ਪੀਡੀਪੀ ਮੁਖੀ ਨੇ ਰਾਜਪਾਲ ਸੱਤਪਾਲ ਮਲਿਕ ਵੱਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕਰਨ ਦੇ ਫੈਸਲੇ ਵਿਰੁਧ ਕੋਰਟ ਵਿਚ ਜਾਣ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਰਟ ਦੀ ਸ਼ਰਨ ਵਿਚ ਨਹੀਂ ਜਾਣਗੇ, ਸਗੋਂ ਜਨਤਾ ਦੀ ਅਦਾਲਤ ਵਿਚ ਜਾਣਗੇ। ਮਹਿਬੂਬਾ ਮੁਫਤੀ ਨੇ ਟਵੀਟ ਕਰ ਕੇ ਕਿਹਾ ਸੀ ਕਿ ਮੇਰੇ ਸ਼ੁਭਚਿੰਤਕਾਂ ਨੇ ਰਾਜਪਾਲ
Satpal Malik
ਦੇ ਫੈਸਲੇ ਨੂੰ ਕੋਰਟ ਵਿਚ ਚੁਣੌਤੀ ਦੇਣ ਦੀ ਸਲਾਹ ਦਿਤੀ । ਪੀਡੀਪੀ ਕਾਂਗਰਸ ਅਤੇ ਨੈਸ਼ਨਲ ਕਾਨਫੰਰਸ ਪਾਰਟੀ ਰਾਜ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕੱਠੇ ਹੋਏ ਸਨ। ਮੇਰਾ ਇਹ ਮੰਨਣਾ ਹੈ ਕਿ ਸਾਨੂੰ ਜਨਤਾ ਦੀ ਅਦਾਲਤ ਵਿਚ ਜਾਣਾ ਚਾਹੀਦਾ ਹੈ। ਜਨਤਾ ਦੀ ਅਦਾਲਤ ਹੋਰ ਕਿਸੇ ਵੀ ਦੂਜੇ ਮੰਚ ਤੋਂ ਉਪਰ ਹੈ।