
ਜੰਮੂ-ਕਸ਼ਮੀਰ ਵਿਚ ਪੀਡੀਪੀ ਦੇ ਨਾਲ ਮਿਲ ਕੇ ਸਰਕਾਰ ਵਿਚ ਸ਼ਾਮਲ ਭਾਜਪਾ ਨੇ ਗਠਜੋੜ ਤੋੜਨ ਦਾ ਐਲਾਨ ਕਰ ਦਿਤਾ ਹੈ। ਜੰਗਬੰਦੀ ਸਮੇਤ ਕਈ...
ਸ੍ਰੀਨਗਰ : ਜੰਮੂ-ਕਸ਼ਮੀਰ ਵਿਚ ਪੀਡੀਪੀ ਦੇ ਨਾਲ ਮਿਲ ਕੇ ਸਰਕਾਰ ਵਿਚ ਸ਼ਾਮਲ ਭਾਜਪਾ ਨੇ ਗਠਜੋੜ ਤੋੜਨ ਦਾ ਐਲਾਨ ਕਰ ਦਿਤਾ ਹੈ। ਜੰਗਬੰਦੀ ਸਮੇਤ ਕਈ ਮੁੱਦਿਆਂ 'ਤੇ ਦੋਹੇ ਪਾਰਟੀਆਂ ਵਿਚ ਕਾਫ਼ੀ ਦਿਨ ਤੋਂ ਟਕਰਾਅ ਚਲਦਾ ਆ ਰਿਹਾ ਸੀ। ਅੱਜ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਹਿਬੂਬਾ ਮੁਫ਼ਤੀ ਸਰਕਾਰ ਵਿਚ ਸ਼ਾਮਲ ਭਾਜਪਾ ਕੋਟੇ ਦੇ ਸਾਰੇ ਮੰਤਰੀਆਂ ਅਤੇ ਰਾਜ ਦੇ ਸਾਰੇ ਵੱਡੇ ਨੇਤਾਵਾਂ ਨੂੰ ਦਿੱਲੀ ਵਿਚ ਐਮਰਜੈਂਸੀ ਮੀਟਿੰਗ ਲਈ ਬੁਲਾਇਆ ਸੀ। ਇਸੇ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਵੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ।
amit shah and mehbooba muftiਇਸ ਤੋਂ ਬਾਅਦ ਭਾਜਪਾ ਨੇ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿਤਾ। ਭਾਜਪਾ ਵਲੋਂ ਸਮਰਥਨ ਵਾਪਸੀ ਦੀ ਚਿੱਠੀ ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਸੌਂਪ ਦਿਤੀ ਗਈ ਹੈ। ਉਥੇ ਹੀ ਮਹਿਬੂਬਾ ਮੁਫ਼ਤੀ ਨੇ ਵੀ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਮਿਲ ਰਹੀ ਜਾਣਕਾਰੀ ਮੁਤਾਬਕ ਭਾਜਪਾ ਨੇ ਪੀਡੀਪੀ ਨੂੰ ਇਸ ਗੱਲ ਦੀ ਭਿਣਕ ਤਕ ਨਹੀਂ ਲੱਗਣ ਦਿਤੀ ਅਤੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ। ਮੰਨਿਆ ਜਾ ਰਿਹਾ ਹੈ ਕਿ ਰਮਜ਼ਾਨ ਤੋਂ ਬਾਅਦ ਜੰਗਬੰਦੀ ਦਾ ਫ਼ੈਸਲਾ ਵਾਪਸ ਲੈਣ ਦੇ ਬਾਅਦ ਤੋਂ ਪੀਡੀਪੀ ਅਤੇ ਭਾਜਪਾ ਦੇ ਵਿਚਕਾਰ ਡੂੰਘੇ ਮਤਭੇਦ ਸਨ।
mehbooba muftiਸੀਨੀਅਰ ਕਾਂਗਰਸੀ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੋ ਵੀ ਹੋਇਆ ਚੰਗਾ ਹੀ ਹੋਇਆ। ਜੰਮੂ ਕਸ਼ਮੀਰ ਦੀ ਜਨਤਾ ਨੂੰ ਹੁਣ ਥੋੜ੍ਹੀ ਰਾਹਤ ਤਾਂ ਮਿਲੇਗੀ। ਭਾਜਪਾ ਨੇ ਕਸ਼ਮੀਰ ਨੂੰ ਬਰਬਾਦ ਕਰ ਕੇ ਰੱਖ ਦਿਤਾ। ਕਈ ਫ਼ੌਜੀ ਅਤੇ ਨਾਗਰਿਕ ਬੀਤੇ ਤਿੰਨ ਸਾਲਾਂ ਦੌਰਾਨ ਮਾਰੇ ਗਏ ਹਨ। ਭਾਜਪਾ ਦੇ ਜਨਰਲ ਸਕੱਤਰ ਅਤੇ ਜੰਮੂ ਕਸ਼ਮੀਰ ਦੇ ਇੰਚਾਰਜ ਰਾਮ ਮਾਧਵ ਨੇ ਕਿਹਾ ਕਿ ਇਸ ਮੌਜੂਦਾ ਸਮੇਂ ਦੀ ਸਮੀਖਿਆ ਤੋਂ ਬਾਅਦ ਇਸ ਸਰਕਾਰ ਨੂੰ ਚਲਾਉਣਾ ਮੁਸ਼ਕਲ ਹੋ ਗਿਆ ਸੀ। ਮਹਿਬੂਬਾ ਹਾਲਾਤ ਸੰਭਾਲਣ ਵਿਚ ਨਾਕਾਮ ਸਾਬਤ ਹੋਈ ਹੈ।
ram madhavਅਸੀਂ ਇਕ ਏਜੰਡੇ ਤਹਿਤ ਸਰਕਾਰ ਬਣਾਈ ਸੀ। ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਸਰਕਾਰ ਦੀ ਹਰ ਸੰਭਵ ਮਦਦ ਕੀਤੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਸਮੇਂ ਸਮੇਂ 'ਤੇ ਰਾਜ ਦਾ ਦੌਰਾ ਕਰਦੇ ਰਹੇ। ਸਰਹੱਦ ਪਾਰ ਤੋਂ ਜੋ ਵੀ ਪਾਕਿਸਤਾਨ ਦੀਆਂ ਸਾਰੀਆਂ ਗਤੀਵਿਧੀਆਂ ਹੋਈਆਂ ਉਨ੍ਹਾਂ ਨੂੰ ਰੋਕਣ ਲਈ ਸਰਕਾਰ ਅਤੇ ਫ਼ੌਜ ਵਧੀਆ ਤਰੀਕੇ ਨਾਲ ਕੰਮ ਕਰਦੀ ਰਹੀ।
mehbooba muftiਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਰਾਜ ਦੇ ਨੇਤਾਵਾਂ ਨਾਲ ਸਲਾਹ ਕਰਨ ਤੋਂ ਬਾਅਦ ਸਮਰਥਨ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ। ਹਾਲ ਹੀ ਵਿਚ ਸੀਨੀਅਰ ਪੱਤਰਕਾਰ ਦੀ ਹੱਤਿਆ ਕਰ ਦਿਤੀ ਗਈ। ਰਾਜ ਵਿਚ ਬੋਲਣ ਅਤੇ ਪ੍ਰੈੱਸ ਦੀ ਆਜ਼ਾਦੀ 'ਤੇ ਖ਼ਤਰਾ ਹੋ ਗਿਆ ਹੈ। ਰਾਜ ਸਰਕਾਰ ਦੀ ਹਰ ਮਦਦ ਕੇਂਦਰ ਸਰਕਾਰ ਕਰਦੀ ਰਹੀ ਪਰ ਰਾਜ ਪੂਰੀ ਤਰ੍ਹਾਂ ਨਾਕਾਮ ਰਹੀ। ਜੰਮੂ ਅਤੇ ਲੱਦਾਖ ਵਿਚ ਵਿਕਾਸ ਦਾ ਕੰਮ ਨਹੀਂ ਹੋਇਆ। ਕਈ ਵਿਭਾਗਾਂ ਨੇ ਕੰਮ ਦੇ ਨਜ਼ਰੀਏ ਨਾਲ ਚੰਗਾ ਕੰਮ ਨਹੀਂ ਕੀਤਾ।
mehbooba muftiਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਭਾਜਪਾ ਲਈ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਪਰ ਅੱਜ ਜੋ ਸਥਿਤੀ ਹੈ ਉਸ 'ਤੇ ਕਾਬੂ ਕਰਨ ਲਈ ਅਸੀਂ ਫੈਸਲਾ ਲਿਆ ਹੈ ਕਿ ਅਸੀਂ ਰਾਸ਼ਟਰਪਤੀ ਸ਼ਾਸਨ ਲਗਾਈਏ। ਰਮਜ਼ਾਨ ਮਹੀਨੇ ਵਿਚ ਅਸੀਂ ਜੰਗਬੰਦੀ ਕਰ ਦਿਤੀ ਸੀ। ਸਾਨੂੰ ਉਮੀਦ ਸੀ ਕਿ ਰਾਜ ਵਿਚ ਇਸ ਦਾ ਚੰਗਾ ਅਸਰ ਦਿਖੇਗਾ। ਇਹ ਕੋਈ ਸਾਡੀ ਮਜ਼ਬੂਰੀ ਨਹੀਂ ਸੀ। ਨਾ ਤਾਂ ਇਸ ਦਾ ਅਸਰ ਅਤਿਵਾਦੀਆਂ 'ਤੇ ਪਿਆ ਅਤੇ ਨਾ ਹੁਰੀਅਤ 'ਤੇ। ਕੇਂਦਰ ਸਰਕਾਰ ਨੇ ਘਾਟੀ ਵਿਚ ਹਾਲਾਤ ਸੰਭਾਲਣ ਲਈ ਪੂਰੀ ਕੋਸ਼ਿਸ਼ ਕੀਤੀ ਹੈ। ਅਤਿਵਾਦ ਵਿਰੁਧ ਅਸੀਂ ਵਿਆਪਕ ਮੁਹਿੰਮ ਚਲਾਈ ਸੀ, ਜਿਸ ਦਾ ਸਾਨੂੰ ਫ਼ਾਇਦਾ ਵੀ ਹੋਇਆ। ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਅਤਿਵਾਦ ਵਿਰੁਧ ਮੁਹਿੰਮ ਜਾਰੀ ਰਹੇਗੀ। ਜੰਮੂ ਕਸ਼ਮੀਰ ਵਿਚ ਜਲਦ ਇਕ ਵਾਰਤਾਕਾਰ ਨਿਯੁਕਤ ਕੀਤਾ ਜਾਵੇਗਾ।