
ਉਤਰ ਪ੍ਰਦੇਸ਼ (ਯੂਪੀ) ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਦੀ ਚੰਗੀ ਸੋਚ ਲਈ ਸ਼ੁਕਰਵਾਰ ਨੂੰ ਸ਼ਹਿਰ ਦੀਆਂ ਅੱਠਾਂ ਦਿਸ਼ਾਵਾਂ ‘ਚ ਹਨੂੰਮਾਨ ਜੀ ਦੇ ਮੰਦਰਾਂ ‘ਚ....
ਜੈਪੁਰ (ਭਾਸ਼ਾ) : ਉਤਰ ਪ੍ਰਦੇਸ਼ (ਯੂਪੀ) ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਦੀ ਚੰਗੀ ਸੋਚ ਲਈ ਸ਼ੁਕਰਵਾਰ ਨੂੰ ਸ਼ਹਿਰ ਦੀਆਂ ਅੱਠਾਂ ਦਿਸ਼ਾਵਾਂ ‘ਚ ਹਨੂੰਮਾਨ ਜੀ ਦੇ ਮੰਦਰਾਂ ‘ਚ ਪ੍ਰਾਰਥਨਾਵਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਸਰਬ ਬ੍ਰਾਹਮਣ ਮਹਾ ਸਭਾ ਨੇ ਕਿਹਾ ਹਨੂੰਮਾਨ ਜੀ ਦਾ ਅਪਮਾਨ ਨਹੀਂ ਸਹੇਗਾ। ਰਾਜਸਥਾਨ ਅਭਿਆਨ ਸ਼ੁਰੂ ਹੋਇਆ ਹੈ।
ਮਹਾ ਸਭਾ ਦੇ ਰਾਸ਼ਟਰੀ ਪ੍ਰਧਾਨ ਸੁਰੇਸ਼ ਮਿਸ਼ਰਾ ਨੇ ਕਿਹਾ ਕਿ ਭਾਜਪਾ ਦੇ ਸਟਾਰ ਪ੍ਰਚਾਰਕ ਯੋਗੀ ਨੇ ਹਨੂੰਮਾਨ ਜੀ ਨੂੰ ਜਾਤੀ ਵਿਸ਼ੇਸ਼ ‘ਚ ਵੰਡਿਆ ਹੈ। ਇਹ ਰੁਦਰ ਹਨੂੰਮਾਨ ਜੀ ਦਾ ਅਪਮਾਨ ਹੈ। ਯੋਗੀ ਦੇ ਨਾਲ ਹੀ ਭਾਜਪਾ ਦੇ ਨੇਤਾ ਰਾਜਨੀਤਿਕ ਫ਼ਾਇਦੇ ਲਈ ਹਨੂੰਮਾਨ ਜੀ ਦੇ ਨਾਮ ਨੂੰ ਬਦਨਾਮ ਕਰ ਰਹੇ ਹਨ। ਅਲਵਰ ‘ਚ 27 ਨਵੰਬਰ ਨੂੰ ਪ੍ਰਚਾਰ ਦੇ ਦੌਰਾਨ ਯੋਗੀ ਅਦਿਤਯਨਾਥ ਨੇ ਹਨੂੰਮਾਨ ਜੀ ਨੂੰ ਵੰਚਿਤ ਅਤੇ ਦਲਿਤ ਦੱਸਿਆ ਸੀ।