
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅ ਨਾਥ ਦੇ ਵਿਰੁਧ ਮੁਰਾਦਾਬਾਦ......
ਮੁਰਾਦਾਬਾਦ (ਭਾਸ਼ਾ): ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅ ਨਾਥ ਦੇ ਵਿਰੁਧ ਮੁਰਾਦਾਬਾਦ ਵਿਚ ਵੀਰਵਾਰ ਨੂੰ ਮੁੱਖ ਕਾਨੂੰਨੀ ਮਜਿਸਟਰੇਟ ਦੀ ਅਦਾਲਤ ਵਿਚ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਵਕੀਲ ਤ੍ਰਿਲੋਕ ਚੰਦਰ ਦਿਵਾਕਰ ਨੇ ਕੇਸ ਵਿਚ ਕਿਹਾ ਹੈ ਕਿ ਬੁੱਧਵਾਰ ਨੂੰ ਰਾਜਸਥਾਨ ਦੇ ਅਲਵਰ ਜਨਪਦ ਵਿਚ ਹੋਈ ਇਕ ਚੁਨਾਵੀ ਸਭਾ ਵਿਚ ਯੋਗੀ ਆਦਿਤਿਅ ਨਾਥ ਨੇ ਭਗਵਾਨ ਹਨੁੰਮਾਨ ਨੂੰ ਦਲਿਤ ਦੱਸ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
Yogi Adityanath
ਅਦਾਲਤ ਨੇ ਕੇਸ ਨੂੰ ਮਨਜ਼ੂਰ ਕਰਦੇ ਹੋਏ ਇਸ ਮਾਮਲੇ ਦੀ ਸੁਣਵਾਈ 10 ਦਸੰਬਰ ਨੂੰ ਤੈਅ ਕੀਤੀ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਜਰੀਏ ਪਤਾ ਚੱਲਿਆ ਕਿ ਬੁੱਧਵਾਰ ਨੂੰ ਰਾਜਸਥਾਨ ਦੇ ਅਲਵਰ ਵਿਚ ਚੁਨਾਵੀ ਸਭਾ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ਿਰਕਤ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਅਪਣੇ ਭਾਸ਼ਣ ਦੇ ਦੌਰਾਨ ਭਗਵਾਨ ਹਨੁੰਮਾਨ ਨੂੰ ਦਲਿਤ ਦੱਸਿਆ। ਜਿਸ ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
Yogi Adityanath
ਉਨ੍ਹਾਂ ਨੇ ਅਦਾਲਤ ਵਿਚ ਕੇਸ ਦਰਜ ਕਰਾ ਕੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ। ਜਿਸ ਵਿਚ ਕਿਹਾ ਕਿ ਪ੍ਰਤੀਵਾਦੀ ਨੂੰ ਵੀ ਅਦਾਲਤ ਵਿਚ ਪੇਸ਼ ਹੋਣ ਦਾ ਆਦੇਸ਼ ਜਾਰੀ ਕੀਤਾ ਜਾਵੇ। ਐਡਵੋਕੇਟ ਨੇ ਦੱਸਿਆ ਕਿ ਅਦਾਲਤ ਨੇ ਕੇਸ ਦੀ ਸੁਣਵਾਈ ਦੀ ਤਾਰੀਖ 10 ਦਸੰਬਰ ਤੈਅ ਕੀਤੀ ਗਈ ਹੈ।