ਸਾਵਧਾਨ ! ਹੁਣ ਫੜਿਆ ਜਾਵੇਗਾ ਸਭ ਦਾ ਝੂਠ
Published : Jan 2, 2019, 12:42 pm IST
Updated : Jan 2, 2019, 12:42 pm IST
SHARE ARTICLE
Machine
Machine

ਦਿੱਲੀ ਵਿਚ ਜੁਰਮ ਕਰਕੇ ਬੱਚ ਨਿਕਲਣ ਵਾਲੀਆਂ ਉਤੇ ਸ਼ਿਕੰਜਾ.....

ਨਵੀਂ ਦਿੱਲੀ : ਦਿੱਲੀ ਵਿਚ ਜੁਰਮ ਕਰਕੇ ਬੱਚ ਨਿਕਲਣ ਵਾਲੀਆਂ ਉਤੇ ਸ਼ਿਕੰਜਾ ਕਸਣ ਦੀ ਤਿਆਰੀ ਹੋ ਗਈ ਹੈ। ਇਥੋਂ ਬੱਚ ਨਿਕਲਣਾ ਹੁਣ ਮੁਸ਼ਕਲ ਹੋਵੇਗਾ। ਦਿੱਲੀ ਸਰਕਾਰ ਨੇ ਇਜਰਾਇਲ ਤੋਂ ਇਕ ਅਜਿਹੀ ਮਸ਼ੀਨ ਮੰਗਵਾਈ ਹੈ ਜੋ ਅਵਾਜ ਦੀ ਰਿਕਾਰਡਿੰਗ ਨਾਲ ਜਾਂਚ ਕਰਕੇ ਝੂਠ ਫੜ ਲਵੇਂਗੀ। ਇਸ ਮਸ਼ੀਨ ਨੂੰ ਰੋਹੀਣੀ ਦੀ ਫਾਰੇਂਸਿਕ ਲੈਬ ਵਿਚ ਰੱਖਿਆ ਗਿਆ ਹੈ।

MachineMachine

ਇਹ ਵਿਗਿਆਨਕ ਮਸ਼ੀਨ ਹੈ। ਇਸ ਨਵੀਂ ਮਸ਼ੀਨ ਨੂੰ ਡਿਟੈਕ‍ਟਰ ਟੇਸ‍ਟ ਦੇ ਮੁਕਾਬਲੇ ਜਿਆਦਾ ਕਾਰਗਰ ਅਤੇ ਸਟੀਕ ਦੱਸਿਆ ਜਾ ਰਿਹਾ ਹੈ। ਇਸ ਮਸ਼ੀਨ ਨਾਲ ਟੇਸ‍ਟ ਦੇ ਦੌਰਾਨ ਮੁਲਜ਼ਮ ਦੇ ਸਰੀਰ ਉਤੇ ਸਮੱਗਰੀ ਨਹੀਂ ਲਗਾਈ ਜਾਵੇਗੀ। ਸਗੋਂ ਜਿਵੇਂ ਹੀ ਮੁਲਜ਼ਮ ਤੋਂ ਸਵਾਲ ਪੁੱਛੇ ਜਾਣਗੇ ਅਤੇ ਉਹ ਜਵਾਬ ਦੇਵੇਗਾ, ਇਹ ਮਸ਼ੀਨ ਉਸ ਦੀ ਅਵਾਜ਼ ਨਾਲ ਸੱਚ ਅਤੇ ਝੂਠ ਨੂੰ ਫੜ ਲਵੇਂਗੀ।

ਦੱਸ ਦਈਏ ਕਿ ਹੁਣ ਤੱਕ ਮੁਲਜ਼ਮ ਦਾ ਡਿਟੈਕ‍ਟਰ ਟੇਸ‍ਟ ਕਰਨ ਲਈ ਉਸ ਨੂੰ ਫਾਰੇਂਸਿਕ ਲੈਬ ਵਿਚ ਬੁਲਾਇਆ ਜਾਂਦਾ ਸੀ। ਉਸ ਦੇ ਸਿਰ, ਛਾਤੀ ਉਤੇ ਸਮੱਗਰੀ ਲਗਾਈ ਜਾਂਦੀ ਸੀ। ਉਦੋਂ ਉਸ ਦੇ ਸੱਚ ਅਤੇ ਝੂਠ ਦਾ ਪਰਦਾ ਉਠ ਜਾਂਦਾ ਸੀ। ਇਸ ਦੇ ਲਈ ਮੁਲਜ਼ਮ ਦੀ ਇਜਾਜਤ ਵੀ ਲੈਣੀ ਹੁੰਦੀ ਸੀ। ਪਰ ਇਹ ਮਸ਼ੀਨ ਐਡਵਾਂਸ ਹੈ। ਸਿਰਫ਼ ਮੁਲਜ਼ਮ ਦੀ ਅਵਾਜ ਰਿਕਾਰਡ ਕਰਕੇ ਉਸ ਨੂੰ ਫਾਰੇਂਸਿਕ ਲੈਬ ਵਿਚ ਲੈ ਜਾਣ ਉਤੇ ਵੀ ਸੱਚ ਅਤੇ ਝੂਠ ਦਾ ਪਤਾ ਚੱਲ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement