ਝੂਠੇ ਦਰਜ ਕੇਸ ਰੱਦ ਕੀਤੇ ਜਾਣ, ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਕੈਪਟਨ
Published : Dec 24, 2018, 10:49 am IST
Updated : Dec 24, 2018, 10:49 am IST
SHARE ARTICLE
People Protesting
People Protesting

ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਦੇ ਪਰਵਾਰ ਅਨਿਆਂ, ਅਤਿਆਚਾਰ, ਧੱਕੇਸ਼ਾਹੀ, ਦਹਿਸ਼ਤ, ਗੁੰਡਾਗਰਦੀ ਅਤੇ ਬੇਰੁਖੀ ਦੇ ਸ਼ਿਕਾਰ ਹਨ......

ਚੰਡੀਗੜ੍ਹ (ਨੀਲ) : ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਦੇ ਪਰਵਾਰ ਅਨਿਆਂ, ਅਤਿਆਚਾਰ, ਧੱਕੇਸ਼ਾਹੀ, ਦਹਿਸ਼ਤ, ਗੁੰਡਾਗਰਦੀ ਅਤੇ ਬੇਰੁਖੀ ਦੇ ਸ਼ਿਕਾਰ ਹਨ। ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵਲੋਂ ਹਮਾਇਤ ਪ੍ਰਾਪਤ ਧਰਨੇ ਤੇ ਸੰਕੇਤਕ ਭੁੱਖ ਹੜਤਾਲ, ਸੈਕਟਰ 25 ਦੇ ਰੈਲੀ ਗਰਾਊਂਡ ਚੰਡੀਗੜ੍ਹ ਵਿੱਚ ਲਗਾਤਾਰ ਜਾਰੀ ਧਰਨੇ ਵਿੱਚ ਸ਼ਰਨਾਰਥੀ ਪਰਵਾਰਾਂ ਦੇ  ਮੈਂਬਰਾਂ  ਨੇ ਅਪਣੇ ਨਾਲ ਹੋ ਰਹੇ ਝੂਠੇ ਪੁਲਿਸ ਕੇਸਾਂ ਵਿੱਚ ਰਾਜਨੀਤਕ ਆਗੂਆਂ ਦੀ ਸਹਿ ਨਾਲ ਤੰਗ ਪ੍ਰੇਸ਼ਾਨ ਤੇ ਅਪਮਾਣਤ ਕਰਨ ਦੀਆਂ ਘਟਨਾਵਾਂ ਨੇ ਸਾਨੂੰ ਘਰ ਤੋਂ ਬੇਘਰ ਕਰ ਦਿੱਤਾ ਹੈ

ਇਹ ਪ੍ਰਗਟਾਵਾ ਕਰਦਿਆਂ ਪਿੰਡ ਅਤਾਲਾਂ ਦੇ ਵਸਨੀਕ ਕਾਲਾ ਸਿੰਘ ਅਤੇ ਸ਼ੇਰਗੜ੍ਹ ਦੇ ਚਰਨਜੀਤ ਸਿੰਘ ਨੇ ਬੜੇ ਦੁੱਖੀ ਮਨ ਨਾਲ ਹੋ ਰਹੀ ਸਿਆਸੀ ਰਸੂਖ ਧਨਾਢ ਜਿਮੀਂਦਾਰਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ, ਗੁੰਡਾਗਰਦੀ ਅਤੇ ਬੁਰਛਾਗਰਦੀ ਦੇ ਪੀੜਤ ਪਰਵਾਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਸ਼ਰਨਾਰਥੀਆਂ ਦਾ ਜੀਵਨ ਜਿਊਣ ਲਈ ਮਜਬੂਰ ਹਨ।

ਉਨ੍ਹਾਂ ਦਸਿਆ ਕਿ ਅਸੀਂ ਅਪਣੇ ਉਪਰ ਹੋ ਰਹੇ ਜੁਲਮਾਂ ਬਾਰੇ ਹਲਕੇ ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਨੂੰ ਜਾਣਕਾਰੀ ਦਿਤੀ ਤਾਂ ਉਨ੍ਹਾਂ ਸਾਡੀ ਬੇਇੱਜ਼ਤੀ ਕੀਤੀ ਕਿਸੇ ਵੀ ਗੱਲ ਸੁਣਨ ਤੋਂ ਇਨਕਾਰ ਕਰ ਦਿਤਾ, ਅਸੀਂ ਪਿਛਲੇ ਮਹੀਨਿਆਂ ਤੋਂ ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ। ਅਸੀਂ ਫਿਰ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੂੰ ਜਾਣਕਾਰੀ ਦਿਤੀ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਦਸਿਆ ਗਿਆ

ਹੁਣ ਅਸੀਂ ਇਨ੍ਹਾਂ ਦੀ ਮਦਦ ਨਾਲ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੇ ਹਾਂ। ਕੈਂਥ ਨੇ ਦਸਿਆ ਕਿ ਧਰਨਾਕਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਸ਼ਾਤੀ ਪੂਰਣ ਧਰਨਾ ਤੇ ਸੰਕੇਤਕ ਭੁੱਖ ਹੜਤਾਲ ਕਰਕੇ ਅਸੀਂ ਕੈਪਟਨ ਸਰਕਾਰ ਦਾ ਅਨੁਸੂਚਿਤ ਜਾਤੀ ਵਿਰੋਧੀ ਰਵੱਈਆ ਲੋਕਾਂ ਦੇ ਸਾਹਮਣੇ ਨੰਗਾ ਕਰ ਰਹੇ ਹਾਂ ਅਤੇ ਸਾਨੂੰ ਬਹੁਤ ਸਾਰੇ ਸੰਗਠਨਾਂ ਨੇ ਹਮਾਇਤ ਦੇਣ ਦਾ ਫ਼ੈਸਲਾ ਕੀਤਾ ਜੋ ਸਵਾਗਤ ਯੋਗ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement