ਸਾਲ ਦੇ ਪਹਿਲੇ ਹੀ ਦਿਨ ਮੋਦੀ ਨੇ ਤੈਅ ਕਰ ਦਿਤਾ 2019 ਚੋਣਾਂ ਦਾ ਆਗਾਜ਼
Published : Jan 2, 2019, 1:34 pm IST
Updated : Jan 2, 2019, 1:34 pm IST
SHARE ARTICLE
PM
PM

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ ਦੇ ਪਹਿਲੇ ਦਿਨ ਹੀ 2019 ਦੇ ਲੋਕਸਭਾ ਚੋਣਾਂ ਦਾ ਅਗਾਜ਼......

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ ਦੇ ਪਹਿਲੇ ਦਿਨ ਹੀ 2019 ਦੇ ਲੋਕਸਭਾ ਚੋਣਾਂ ਦਾ ਅਗਾਜ਼ ਸ਼ੁਰੂ ਕਰ ਦਿਤਾ ਹੈ। ਇਕ ਇੰਟਰਵਿਊ ਦੇ ਜਰੀਏ ਪੀਐਮ ਮੋਦੀ ਨੇ ਅਗਲੀ ਚੋਣ ਦੇ ਲਈ ਅਪਣੇ ਰਾਜਨੀਤਕ ਏਜੇਂਡਾ ਸੈਟ ਕਰਨ ਦੇ ਨਾਲ-ਨਾਲ ਅਪਣੇ ਸਿਆਸੀ ਮਿਜਾਜ ਤੋਂ ਵੀ ਰੂਬਰੂ ਕਰਾ ਦਿਤਾ ਹੈ। ਪੀਐਮ ਨੇ ਜਿਸ ਤਰ੍ਹਾਂ ਕਿਸਾਨ, ਨੌਜਵਾਨ ਅਤੇ ਦੇਸ਼ ਨਾਲ ਜੁੜੇ ਮੁੱਦੀਆਂ ਉਤੇ ਅਪਣੀ ਗੱਲ ਰੱਖੀ ਹੈ, ਇਸ ਤੋਂ ਸਾਫ਼ ਹੈ ਕਿ ਇਨ੍ਹਾਂ ਮੁੱਦੀਆਂ ਨੂੰ ਲੈ ਕੇ ਉਹ ਚੋਣਾਂ ਵਿਚ ਉਤਰਨਗੇ।

PM Narendra Modi PM Narendra Modi

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, ਦੇਸ਼ ਵਿਚ ਜੇਕਰ ਕਰਜ਼ ਮਾਫੀ ਨਾਲ ਕਿਸਾਨਾਂ ਦਾ ਭਲਾ ਹੁੰਦਾ ਹੈ ਤਾਂ ਇਹ ਕਰਨਾ ਚਾਹੀਦਾ ਹੈ, ਪਰ ਅਜਿਹਾ ਹੁੰਦਾ ਨਹੀਂ ਹੈ। ਸਾਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਕਿਸਾਨ ਕਰਜ਼ ਨਾ ਲਵੇਂ। ਕਿਸਾਨਾਂ ਨੂੰ ਇਨ੍ਹਾਂ ਸਭ ਤੋਂ ਬਾਹਰ ਕੱਢਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਖਤ ਬਣਾਉਣਾ। ਕਿਸਾਨਾਂ ਨੂੰ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਸੁਵਿਧਾਵਾਂ ਉਪਲਬਧ ਕਰਾਉਣਾ ਅਤੇ ਅਸੀਂ ਇਹ ਕਾਰਜ਼ ਕਰ ਰਹੇ ਹਾਂ। ਮੋਦੀ  ਦੀ ਇਸ ਗੱਲ ਤੋਂ ਸਾਫ਼ ਹੈ ਕਿ ਉਹ ਕਿਸਾਨਾਂ ਦੀ ਕਰਜ਼ ਮਾਫੀ ਵਰਗਾ ਕੋਈ ਕਦਮ ਨਹੀਂ ਉਠਾਉਣਗੇ ਸਗੋਂ ਕਿਸਾਨਾਂ ਨੂੰ ਦੂਜੇ ਤਰੀਕੇ ਨਾਲ ਰਾਹਤ ਦੇਣ ਦੀ ਪਹਿਲ ਕਰ ਸਕਦੇ ਹਨ।

PMPM

ਜਦੋਂ ਕਿ ਕਾਂਗਰਸ ਕਿਸਾਨਾਂ ਦੇ ਕਰਜ਼ ਮਾਫੀ ਨੂੰ ਲੈ ਕੇ ਅੱਗੇ ਵੱਧ ਰਹੀ ਹੈ। ਹਾਲ ਹੀ ਚੋਣਾਂ ਵਿਚ ਉਸ ਨੂੰ ਇਸ ਮੁੱਦੇ ਦਾ ਫਾਇਦਾ ਵੀ ਮਿਲਿਆ ਹੈ। ਪੀਐਮ ਮੋਦੀ ਅਪਣੇ ਪੰਜ ਸਾਲ ਦੇ ਕਾਰਜ਼ਕਾਲ ਵਿਚ ਚਾਲੂ ਕੀਤੀ ਗਈ ਵਿਅਕਤੀ ਕਲਿਆਣ ਯੋਜਨਾਵਾਂ ਦੇ ਜਰੀਏ ਜਨਤਾ ਦਾ ਦਿਲ ਜਿੱਤਣਾ ਚਾਹੁੰਦੇ ਹਨ। ਇਸ ਦੇ ਲਈ ਉਨ੍ਹਾਂ ਨੇ ਸਾਰੀਆਂ ਯੋਜਨਾਵਾਂ ਦੇ ਬਾਰੇ ਵਿਚ ਇੰਟਰਵਿਊ ਦੇ ਦੌਰਾਨ ਵਿਸਥਾਰ ਨਾਲ ਦੱਸਿਆ। ਦੇਸ਼ ਦੇ ਸਾਰੇ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਤੱਕ ਦੀ ਮਦਦ ਕਰਨ ਦਾ ਜਿਕਰ ਕੀਤਾ। ਜੀਐਸਟੀ ਨੂੰ ਸਰਲ ਬਣਾਉਣ ਅਤੇ ਰਾਹਤ ਦੇਣ ਦੀ ਗੱਲ ਕਹੀ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਰਾਮ ਮੰਦਰ ਮਾਮਲੇ ਉਤੇ ਪਹਿਲੀ ਵਾਰ ਅਪਣੀ ਗੱਲ ਰੱਖੀ ਹੈ। ਸਿੱਧੇ-ਸਿੱਧੇ ਉਨ੍ਹਾਂ ਨੇ ਰਾਮ ਮੰਦਰ ਵਿਚ ਦੇਰੀ ਲਈ ਕਾਂਗਰਸ ਨੂੰ ਜ਼ਿੰਮੇਦਾਰ ਠਹਿਰਾਇਆ। ਹਾਲਾਂਕਿ ਉਨ੍ਹਾਂ ਨੇ ਕਿਹਾ ਅਸੀਂ ਅਪਣੇ ਘੋਸ਼ਣਾ ਪੱਤਰ ਵਿਚ ਕਹਿ ਚੁੱਕੇ ਹਾਂ ਕਿ ਕਾਨੂੰਨੀ ਪ੍ਰਕਿਰਿਆ ਦੇ ਦੁਆਰਾ ਰਾਮ ਮੰਦਰ ਮਾਮਲੇ ਦਾ ਹੱਲ ਕੱਢਿਆ ਜਾਵੇਗਾ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement