
ਦਿੱਲੀ ਦੇ ਏਮਜ਼ ਹਸਪਤਾਲ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ............
ਨਵੀਂ ਦਿੱਲੀ : ਦਿੱਲੀ ਦੇ ਏਮਜ਼ ਹਸਪਤਾਲ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਢਿੱਡ ਦਰਦ ਦੀ ਸ਼ਿਕਾਇਤ ਲੈ ਕੇ ਡਾਕਟਰ ਦੇ ਕੋਲ ਗਿਆ। ਜਦੋਂ ਡਾਕਟਰ ਨੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਹੋਸ਼ ਉਡ ਗਏ। ਜਾਂਚ ਵਿਚ ਪਤਾ ਲੱਗਿਆ ਕਿ ਨੌਜਵਾਨ ਦੇ ਢਿੱਡ ਵਿਚ ਦੰਦਾਂ ਵਾਲਾ ਬੁਰਸ਼ ਫਸਿਆ ਹੋਇਆ ਹੈ। ਪੀੜਿਤ ਦਾ ਨਾਮ ਆਬਿਦ ਹੈ ਅਤੇ ਉਹ ਦਿੱਲੀ ਦਾ ਰਹਿਣ ਵਾਲਾ ਹੈ।
Tooth Brush
ਉਸ ਨੇ ਪੁੱਛਣ ਉਤੇ ਦੱਸਿਆ ਕਿ ਉਸ ਨੂੰ ਢਿੱਡ ਦਰਦ ਦੀ ਸ਼ਿਕਾਇਤ ਹੁੰਦੀ ਸੀ। ਇਸ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਇਕ ਬਾਬੇ ਨੇ ਸਲਾਹ ਦਿਤੀ ਕਿ ਦੰਦਾਂ ਵਾਲੇ ਬੂਰਸ਼ ਨਾਲ ਗਲੇ ਤੱਕ ਸਫਾਈ ਕਰੋ ਤਾਂ ਸਮੱਸਿਆ ਹੱਲ ਹੋ ਜਾਵੇਗੀ। ਇਸ ਤੋਂ ਬਾਅਦ ਆਬਿਦ ਨੇ ਬਿਨਾਂ ਸੋਚੇ ਸਮਝੇ ਬਾਬੇ ਦੀ ਸਲਾਹ ਮੰਨ ਕੇ ਗਲੇ ਤੱਕ ਦੰਦਾਂ ਵਾਲੇ ਬੂਰਸ਼ ਨਾਲ ਸਫਾਈ ਕੀਤੀ ਤਾਂ ਬੂਰਸ਼ ਉਸ ਦੇ ਹੱਥ ਤੋਂ ਛੁੱਟ ਕੇ ਭੋਜਨ ਨਾਲੀ ਤੋਂ ਹੁੰਦੇ ਹੋਏ ਢਿੱਡ ਵਿਚ ਜਾ ਅੜਿਆ। ਫਿਰ ਆਬਿਦ ਨੂੰ ਗੰਭੀਰ ਹਾਲਤ ਵਿਚ ਦਿੱਲੀ ਏਮਜ਼ ਵਿਚ ਭਰਤੀ ਕਰਵਾਇਆ ਗਿਆ। ਇਥੇ ਡਾਕਟਰਾਂ ਨੇ ਢਿੱਡ ਤੋਂ ਬੂਰਸ਼ ਨੂੰ ਕੱਢਿਆ।
AIIMS
ਡਾਕਟਰਾਂ ਨੇ ਦੱਸਿਆ ਕਿ ਜੇਕਰ ਬੂਰਸ਼ ਕੱਢਣ ਵਿੱਚ ਦੇਰੀ ਹੁੰਦੀ ਤਾਂ ਆਤੜਾਂ ਫੱਟ ਸਕਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਵਿਚ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਆਗਰਾ ਨਿਵਾਸੀ ਗੌਰਵ ਦੇ ਢਿੱਡ ਵਿਚ ਬੂਰਸ਼ ਫਸ ਗਿਆ ਸੀ। ਉਸ ਦੇ ਵੀ ਭੋਜਨ ਨਾਲੀ ਤੋਂ ਹੁੰਦੇ ਹੋਏ ਬੂਰਸ਼ ਢਿੱਡ ਵਿਚ ਗਿਆ ਅਤੇ ਫਸ ਗਿਆ ਜਿਸ ਨੂੰ ਡਾਕਟਰਾਂ ਨੇ ਕੱਢਿਆ ਸੀ।