ਨਵੇਂ ਸਾਲ 'ਤੇ ਪੁਲਿਸ ਦੇ ਨਾਕੇ ਹੋਏ ਫੇਲ੍ਹ, ਮਨੀਮਾਜਰੇ 'ਚ ਕਾਰ ਲੁੱਟ ਕੇ ਭੱਜੇ ਲੁਟੇਰੇ

By : GAGANDEEP

Published : Jan 2, 2023, 5:22 pm IST
Updated : Jan 2, 2023, 5:22 pm IST
SHARE ARTICLE
 photo
photo

ਇਸ ਘਟਨਾ ਨੇ ਇਕ ਵਾਰ ਫਿਰ ਪੁਲਿਸ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ

 

ਚੰਡੀਗੜ੍ਹ: ਇਕ ਪਾਸੇ ਚੰਡੀਗੜ੍ਹ 'ਚ ਨਵੇਂ ਸਾਲ ਦੇ ਜਸ਼ਨਾਂ 'ਤੇ ਸ਼ਹਿਰ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ 2000 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਸਨ, ਉਥੇ ਹੀ ਮਨੀਮਾਜਰਾ 'ਚ ਬੰਦੂਕ ਦੀ ਨੋਕ 'ਤੇ ਕਾਰ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਹਥਿਆਰਬੰਦ ਲੁਟੇਰੇ ਨੇ ਜੋੜੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਘਟਨਾ ਨੇ ਇਕ ਵਾਰ ਫਿਰ ਪੁਲਿਸ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਨਵੇਂ ਸਾਲ 'ਤੇ 9 ਬਾਹਰੀ ਅਤੇ 43 ਅੰਦਰੂਨੀ ਨਾਕਿਆਂ ਦਾ ਦਾਅਵਾ ਕੀਤਾ ਸੀ। ਵੱਖ-ਵੱਖ ਥਾਵਾਂ 'ਤੇ ਨਾਕੇ ਲਗਾਉਣ ਦੀ ਗੱਲ ਵੀ ਹੋਈ। ਮਨੀਮਾਜਰਾ ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 392 (ਡਕੈਤੀ) ਅਤੇ 397 ਅਤੇ 506 (ਧਮਕਾਉਣਾ) ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਦੱਸ ਦੇਈਏ ਕਿ ਮੁਹਾਲੀ 'ਚ ਪਿਛਲੇ ਡੇਢ ਮਹੀਨੇ 'ਚ ਕਾਰ ਲੁੱਟਣ ਦੀਆਂ 7 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ।

ਮਾਮਲੇ ਵਿੱਚ ਸ਼ਿਕਾਇਤਕਰਤਾ ਸੰਮੀ ਕੁਮਾਰ ਸ੍ਰੀਵਾਸਤਵ ਵਾਸੀ ਢਕੋਲੀ, ਜ਼ੀਰਕਪੁਰ ਆਪਣੀ ਪਤਨੀ ਰੁਬੀਨਾ ਨਾਲ ਨਵੇਂ ਸਾਲ 'ਤੇ ਮਨੀਮਾਜਰਾ ਸਥਿਤ ਐੱਨਏਸੀ 'ਚ ਖਰੀਦਦਾਰੀ ਕਰਨ ਗਿਆ ਸੀ। ਉਸ ਨੇ ਆਪਣੀ ਲਾਲ ਰੰਗ ਦੀ ਬ੍ਰੀਜ਼ਾ SUV ਤਨਿਸ਼ਕ ਜਵੈਲਰਜ਼ ਦੇ ਸ਼ੋਅਰੂਮ ਨੇੜੇ ਪਾਰਕ ਕੀਤੀ ਸੀ।ਜਿਸ ਦਾ ਕਰਨਾਟਕ ਦਾ ਨੰਬਰ ਸੀ। ਸ਼ਾਮ ਨੂੰ 8:45 ਵਜੇ ਜਦੋਂ ਉਹ ਕਾਰ ਵਿੱਚ ਬੈਠਣ ਲੱਗਾ ਤਾਂ ਲੁਟੇਰਿਆਂ ਨੇ ਪਿੱਛਿਓਂ ਪਿਸਤੌਲ ਤਾਣ ਕੇ ਉਸ ਨੂੰ ਕਾਰ ਵਿੱਚੋਂ ਬਾਹਰ ਨਿਕਲਣ ਲਈ ਕਿਹਾ। ਜਾਨ ਨੂੰ ਖਤਰਾ ਮਿਲਣ 'ਤੇ ਪਤੀ-ਪਤਨੀ ਨੇ ਵਿਰੋਧ ਨਹੀਂ ਕੀਤਾ ਅਤੇ ਲੁਟੇਰੇ ਕਾਰ ਖੋਹ ਕੇ ਲੈ ਗਏ।

ਘਟਨਾ ਦੀ ਸੂਚਨਾ ਤੁਰੰਤ ਪੀ.ਸੀ.ਆਰ.ਨੂੰ ਦਿੱਤੀ ਗਈ। ਡੀਐਸਪੀ ਅਤੇ ਮਨੀਮਾਜਰਾ ਥਾਣੇ ਦੇ ਐਸਐਚਓ ਮੌਕੇ ’ਤੇ ਪੁੱਜੇ। ਪੁਲਿਸ ਨੇ ਜਵਾਨਾਂ ਨੂੰ ਵਾਇਰਲੈੱਸ 'ਤੇ ਸੰਦੇਸ਼ ਵੀ ਫਲੈਸ਼ ਕਰ ਦਿੱਤਾ। ਇਸ ਦੇ ਬਾਵਜੂਦ ਕਿਸੇ ਵੀ ਨਾਕੇ ’ਤੇ ਲੁਟੇਰਾ ਨਹੀਂ ਫੜਿਆ ਗਿਆ। ਘਟਨਾ ਦੀ ਜਾਣਕਾਰੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਵੀ ਸਾਂਝੀ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement