4 People Burnt Alive: ਪਤੀ-ਪਤਨੀ ਅਤੇ 2 ਬੱਚੇ ਜ਼ਿੰਦਾ ਝੁਲਸੇ, ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੇ ਚਲਦਿਆਂ ਪ੍ਰਵਾਰ ਦੀ ਮੌਤ
Published : Jan 2, 2024, 11:00 am IST
Updated : Jan 2, 2024, 11:09 am IST
SHARE ARTICLE
4 People Burnt Alive In House Fire In Begusarai
4 People Burnt Alive In House Fire In Begusarai

ਦਸਿਆ ਜਾ ਰਿਹਾ ਹੈ ਕਿ ਇਹ ਅੱਗ ਸੌਂਦੇ ਸਮੇਂ ਸ਼ਾਰਟ ਸਰਕਟ ਕਾਰਨ ਲੱਗੀ।

4 People Burnt Alive: ਬਿਹਾਰ ਦੇ ਬੇਗੂਸਰਾਏ 'ਚ ਸੋਮਵਾਰ ਰਾਤ ਕਰੀਬ 12 ਵਜੇ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਅੱਗ ਲੱਗਣ ਕਾਰਨ ਜ਼ਿੰਦਾ ਸੜ ਕੇ ਮੌਤ ਹੋ ਗਈ। ਇਸ ਵਿਚ ਦੋ ਬੱਚੇ ਅਤੇ ਪਤੀ-ਪਤਨੀ ਸ਼ਾਮਲ ਹਨ। ਔਰਤ 2 ਮਹੀਨੇ ਦੀ ਗਰਭਵਤੀ ਸੀ।

ਦਸਿਆ ਜਾ ਰਿਹਾ ਹੈ ਕਿ ਇਹ ਅੱਗ ਸੌਂਦੇ ਸਮੇਂ ਸ਼ਾਰਟ ਸਰਕਟ ਕਾਰਨ ਲੱਗੀ। ਕੁੱਝ ਦੇਰ ਵਿਚ ਹੀ ਅੱਗ ਨੇ ਘਰ ਨੂੰ ਅਪਣੀ ਲਪੇਟ ਵਿਚ ਲੈ ਲਿਆ। ਦੋਵੇਂ ਪਤੀ-ਪਤਨੀ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਘਰੋਂ ਭੱਜ ਨਹੀਂ ਸਕੇ। ਇਸ ਅੱਗ ਨੇ ਨੇੜਲੇ 6 ਘਰਾਂ ਨੂੰ ਵੀ ਪ੍ਰਭਾਵਤ ਕੀਤਾ ਹੈ।

ਇਹ ਘਟਨਾ ਬਛਵਾੜਾ ਥਾਣਾ ਖੇਤਰ ਦੀ ਅਰਵਾ ਪੰਚਾਇਤ ਦੇ ਵਾਰਡ ਨੰਬਰ 8 ਦੀ ਹੈ। ਮ੍ਰਿਤਕਾਂ ਵਿਚ ਪਤੀ ਨੀਰਜ ਪਾਸਵਾਨ (33), ਪਤਨੀ ਕਵਿਤਾ ਦੇਵੀ (25), ਦੋ ਪੁੱਤਰ ਲਵ (3) ਅਤੇ ਕੁਸ਼ (5) ਸ਼ਾਮਲ ਹਨ। ਪਿੰਡ ਵਾਸੀਆਂ ਨੇ ਦਸਿਆ ਕਿ ਅੱਗ ਲੱਗਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਅਪਣੇ ਤੌਰ 'ਤੇ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਘਰ ਦੇ ਅੰਦਰ ਕਮਰੇ ਵਿਚ ਇਕੋ ਪ੍ਰਵਾਰ ਦੇ ਦੋ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸੁੱਤੇ ਹੋਏ ਸਨ। ਅੱਗ ਲੱਗਣ ਤੋਂ ਬਾਅਦ ਉਹ ਬਾਹਰ ਨਹੀਂ ਆ ਸਕੇ। ਦਸਿਆ ਜਾ ਰਿਹਾ ਹੈ ਕਿ ਨੀਰਜ ਪਾਸਵਾਨ ਇਕ ਟਰੈਕਟਰ ਚਾਲਕ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤੇਗੜਾ ਦੇ ਡੀਐਸਪੀ ਰਵਿੰਦਰ ਮੋਹਨ ਪ੍ਰਸਾਦ ਨੇ ਦਸਿਆ ਕਿ ਸ਼ਾਰਟ ਸਰਕਟ ਕਾਰਨ ਘਰ ਨੂੰ ਅੱਗ ਲੱਗੀ। ਇਸ ਵਿਚ ਪਤੀ, ਪਤਨੀ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਫਿਲਹਾਲ ਪਤੀ-ਪਤਨੀ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਹੋ ਚੁੱਕੀ ਸੀ ਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

(For more Punjabi news apart from 4 People Burnt Alive In House Fire In Begusarai, stay tuned to Rozana Spokesman)

Tags: begusarai

Location: India, Bihar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement