Gujarat Borewell News: ਬੋਰਵੈੱਲ 'ਚ ਡਿੱਗੀ ਬੱਚੀ ਦੀ ਬਚਾਅ ਤੋਂ ਬਾਅਦ ਮੌਤ; 100 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਸੀ ਬੱਚੀ
Published : Jan 2, 2024, 9:14 am IST
Updated : Jan 2, 2024, 9:14 am IST
SHARE ARTICLE
Toddler who fell into 30-ft depth borewell in Gujarat dies
Toddler who fell into 30-ft depth borewell in Gujarat dies

ਡਾਕਟਰ ਨੇ ਕਿਹਾ ਕਿ ਬੱਚੀ ਦੀ ਮੌਤ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਹੋਈ ਹੈ।

Gujarat Borewell News ਦਵਾਰਕਾ: ਨਵੇਂ ਸਾਲ ਵਾਲੇ ਦਿਨ ਗੁਜਰਾਤ ਦੇ ਦਵਾਰਕਾ ਦੇ ਰਣ ਪਿੰਡ ਵਿਚ ਬੋਰਵੈੱਲ ਵਿਚ ਡਿੱਗੀ ਢਾਈ ਸਾਲ ਦੀ ਬੱਚੀ ਦੀ ਬਚਾਅ ਤੋਂ ਬਾਅਦ ਮੌਤ ਹੋ ਗਈ। ਲੜਕੀ 100 ਫੁੱਟ ਡੂੰਘੇ ਬੋਰਵੈੱਲ 'ਚ 30 ਤੋਂ 35 ਫੁੱਟ ਹੇਠਾਂ ਫਸ ਗਈ। NDRF ਨੇ ਰਾਤ 9:48 ਵਜੇ ਬੱਚੀ ਨੂੰ ਬਾਹਰ ਕੱਢਿਆ।ਡਾਕਟਰ ਨੇ ਦਸਿਆ ਕਿ ਲੜਕੀ ਨੂੰ ਰਾਤ ਕਰੀਬ 10 ਵਜੇ ਹਸਪਤਾਲ ਲਿਆਂਦਾ ਗਿਆ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਲੜਕੀ ਦੀ ਪਛਾਣ ਏਂਜਲ ਸਾਖਰਾ ਵਜੋਂ ਹੋਈ ਹੈ। ਸੋਮਵਾਰ ਦੁਪਹਿਰ ਕਰੀਬ 1 ਵਜੇ ਖੇਡਦੇ ਹੋਏ ਉਹ ਬੋਰਵੈੱਲ 'ਚ ਡਿੱਗ ਗਈ।

ਬੱਚੀ ਨੂੰ ਬਚਾਉਣ ਲਈ ਐਨਡੀਆਰਐਫ ਅਤੇ ਆਰਮੀ ਦੀਆਂ ਟੀਮਾਂ ਪਹੁੰਚ ਗਈਆਂ ਸਨ। ਬੋਰਵੈੱਲ ਦੇ ਅੰਦਰ ਪਾਈਪ ਦੀ ਮਦਦ ਨਾਲ ਬੱਚੀ ਨੂੰ ਆਕਸੀਜਨ ਸਪਲਾਈ ਕੀਤੀ ਜਾ ਰਹੀ ਸੀ। ਹਾਲਾਂਕਿ ਡਾਕਟਰ ਨੇ ਕਿਹਾ ਕਿ ਬੱਚੀ ਦੀ ਮੌਤ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਹੋਈ ਹੈ।

ਬਚਾਅ ਕਾਰਜ 'ਚ ਲੱਗੀ ਟੀਮ ਨੇ ਦਸਿਆ ਕਿ ਬੱਚੀ ਸ਼ੁਰੂਆਤ 'ਚ 30 ਤੋਂ 35 ਫੁੱਟ ਦੀ ਡੂੰਘਾਈ 'ਚ ਸੀ। ਸਥਾਨਕ ਪੱਧਰ 'ਤੇ ਬਚਾਅ ਦੇ ਪਹਿਲੇ ਯਤਨ ਕੀਤੇ ਗਏ ਸਨ। ਕਰੀਬ ਤਿੰਨ ਘੰਟਿਆਂ 'ਚ ਉਸ ਨੂੰ 10 ਫੁੱਟ ਉੱਪਰ ਖਿੱਚ ਲਿਆ ਗਿਆ। NDRF ਦੀ ਟੀਮ ਰਾਤ ਕਰੀਬ 8 ਵਜੇ ਮੌਕੇ 'ਤੇ ਪਹੁੰਚੀ।

ਬਚਾਅ ਦੌਰਾਨ ਬੱਚੀ ਦਾ ਹੱਥ ਬੋਰਵੈੱਲ ਤੋਂ ਕੱਢਣ ਲਈ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਬੋਰਵੈੱਲ ਨੇੜੇ ਵੀ ਖੁਦਾਈ ਕੀਤੀ ਗਈ। ਹਾਲਾਂਕਿ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸੀ।

ਇਸ ਤੋਂ ਪਹਿਲਾਂ 3 ਜੂਨ, 2023 ਨੂੰ, ਢਾਈ ਸਾਲ ਦੀ ਰੋਸ਼ਨੀ ਦੀ ਗੁਜਰਾਤ ਦੇ ਜਾਮਨਗਰ ਵਿਚ ਬੋਰਵੈੱਲ ਵਿਚ ਡਿੱਗਣ ਨਾਲ ਮੌਤ ਹੋ ਗਈ ਸਈ। ਉਹ ਕਰੀਬ 200 ਫੁੱਟ ਡੂੰਘੇ ਬੋਰਵੈੱਲ 'ਚ 20 ਫੁੱਟ ਹੇਠਾਂ ਫਸ ਗਈ ਸੀ। ਬੱਚੀ ਨੂੰ ਬਚਾਉਣ ਲਈ ਫੌਜ, ਫਾਇਰ ਬ੍ਰਿਗੇਡ, ਐਨਡੀਆਰਐਫ ਅਤੇ ਮੈਡੀਕਲ ਟੀਮਾਂ ਨੇ 21 ਘੰਟੇ ਤਕ ਬਚਾਅ ਮੁਹਿੰਮ ਚਲਾਈ ਸੀ।

 (For more Punjabi news apart from Toddler who fell into 30-ft depth borewell in Gujarat dies, stay tuned to Rozana Spokesman)

Tags: borewell, gujarat

Location: India, Gujarat

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement