Truckers' Protest: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਲਗਭਗ 2,000 ਪਟਰੌਲ ਪੰਪਾਂ ’ਤੇ ਤੇਲ ਖਤਮ 
Published : Jan 2, 2024, 6:57 pm IST
Updated : Jan 2, 2024, 6:57 pm IST
SHARE ARTICLE
Truckers' Protest:  Around 2,000 petrol pumps ran out of fuel due to truck drivers' strike
Truckers' Protest: Around 2,000 petrol pumps ran out of fuel due to truck drivers' strike

ਉੱਤਰੀ ਅਤੇ ਪਛਮੀ ਭਾਰਤ ’ਚ ਪਟਰੌਲ ਪੰਪਾਂ ’ਤੇ ਤੇਲ ਖ਼ਤਮ ਹੋਣ ਵਰਗੀ ਸਥਿਤੀ, ਦੱਖਣ ਭਾਰਤ ’ਚ ਸਥਿਤੀ ਬਿਹਤਰ

Truckers' Protest: : ਟਰੱਕ ਡਰਾਈਵਰਾਂ ਦੀ ਦੇਸ਼ ਪੱਧਰੀ ਹੜਤਾਲ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ, ਜਿਸ ਦੌਰਾਨ ਉੱਤਰੀ ਅਤੇ ਪਛਮੀ ਭਾਰਤ ਦੇ ਲਗਭਗ 2,000 ਪਟਰੌਲ ਪੰਪਾਂ ’ਤੇ ਤੇਲ ਖਤਮ ਹੋ ਗਿਆ ਹੈ। ਪਟਰੌਲੀਅਮ ਉਦਯੋਗ ਦੇ ਅੰਦਰੂਨੀ ਸੂਤਰਾਂ ਨੇ ਦਸਿਆ ਕਿ ਸਰਕਾਰੀ ਤੇਲ ਕੰਪਨੀਆਂ ਨੇ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਸ਼ੱਕ ਕਾਰਨ ਦੇਸ਼ ਭਰ ਦੇ ਜ਼ਿਆਦਾਤਰ ਪਟਰੌਲ ਪੰਪਾਂ ’ਤੇ ਟੈਂਕ ਭਰ ਦਿਤੇ ਸਨ ਪਰ ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ ’ਚ ਭਾਰੀ ਭੀੜ ਲੱਗਣ ਕਾਰਨ ਕੁੱਝ ਪੰਪਾਂ ’ਤੇ ਤੇਲ ਖਤਮ ਹੋ ਗਿਆ। 

ਕਈ ਪੰਪਾਂ ’ਤੇ ਲੰਬੀਆਂ ਕਤਾਰਾਂ ਵੇਖੀਆਂ ਗਈਆਂ ਜਿਸ ਨਾਲ ਇਨ੍ਹਾਂ ਸੂਬਿਆਂ ’ਚ ਬਾਲਣ ਦਾ ਸਟਾਕ ਖਤਮ ਹੋਣ ਦਾ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਖਣੀ ਭਾਰਤ ’ਚ ਸਥਿਤੀ ਬਿਹਤਰ ਹੈ ਅਤੇ ਹੈਦਰਾਬਾਦ ’ਚ ਕੁੱਝ ਪੰਪਾਂ ਨੂੰ ਛੱਡ ਕੇ ਸਪਲਾਈ ’ਚ ਕੋਈ ਵੱਡੀ ਰੁਕਾਵਟ ਨਹੀਂ ਆਈ ਹੈ। ਜੇ ਤਿੰਨ ਦਿਨਾਂ ਦੀ ਹੜਤਾਲ ਦਾ ਸਮਾਂ ਵਧਾਇਆ ਜਾਂਦਾ ਹੈ ਜਾਂ ਕੁਲ ਭਾਰਤੀ ਅੰਦੋਲਨ ਸ਼ੁਰੂ ਹੋ ਜਾਂਦਾ ਹੈ ਤਾਂ ਸਬਜ਼ੀਆਂ, ਫਲਾਂ ਅਤੇ ਦੁੱਧ ਵਰਗੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਪ੍ਰਭਾਵਤ ਹੋ ਸਕਦੀ ਹੈ। 

ਕੁੱਝ ਟਰੱਕ, ਬੱਸ ਅਤੇ ਟੈਂਕਰ ਆਪਰੇਟਰਾਂ ਨੇ ‘ਹਿੱਟ ਐਂਡ ਰਨ’ ਮਾਮਲਿਆਂ ਲਈ ਨਵੇਂ ਅਪਰਾਧਕ ਕਾਨੂੰਨ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੇ ਤਹਿਤ ਜੇਲ੍ਹ ਅਤੇ ਜੁਰਮਾਨੇ ਦੀ ਸਖਤ ਸਜ਼ਾ ਦੇ ਵਿਰੁਧ ਸੋਮਵਾਰ ਨੂੰ ਤਿੰਨ ਦਿਨਾਂ ਦੀ ਹੜਤਾਲ ਸ਼ੁਰੂ ਕੀਤੀ ਸੀ। ਆਲ ਇੰਡੀਆ ਮੋਟਰ ਟਰਾਂਸਪੋਰਟ ਐਸੋਸੀਏਸ਼ਨ ਨੇ ਅਜੇ ਤਕ ਦੇਸ਼ ਪੱਧਰੀ ਹੜਤਾਲ ਦਾ ਸੱਦਾ ਨਹੀਂ ਦਿਤਾ ਹੈ ਅਤੇ ਇਸ ਦੇ ਨੁਮਾਇੰਦੇ ਬੀ.ਐਨ.ਐਸ. ਬਾਰੇ ਅਪਣੀਆਂ ਚਿੰਤਾਵਾਂ ਜ਼ਾਹਰ ਕਰਨ ਲਈ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਮਿਲਣਗੇ। ਆਲ ਇੰਡੀਆ ਮੋਟਰ ਟਰਾਂਸਪੋਰਟ ਐਸੋਸੀਏਸ਼ਨ ’ਚ ਟਰੱਕ ਆਪਰੇਟਰਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਸ਼ਾਮਲ ਹਨ। 

ਪਟਰੌਲੀਅਮ ਉਦਯੋਗ ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਜ਼ਿਆਦਾਤਰ ਪਟਰੌਲ ਪੰਪਾਂ ਕੋਲ ਦੋ-ਤਿੰਨ ਦਿਨਾਂ ਲਈ ਸਟਾਕ ਹੈ ਅਤੇ ਜੇ ਹੜਤਾਲ ਐਲਾਨ ਅਨੁਸਾਰ ਤਿੰਨ ਦਿਨਾਂ ਤਕ ਹੀ ਚਲਦੀ ਹੈ ਤਾਂ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਹੜਤਾਲ ਦਾ ਸਮਾਂ ਵਧਾਇਆ ਜਾਂਦਾ ਹੈ ਜਾਂ ਕੁਲ ਭਾਰਤ ਵਿਰੋਧ ਪ੍ਰਦਰਸ਼ਨ ਬੁਲਾਇਆ ਜਾਂਦਾ ਹੈ ਤਾਂ ਮੁਸ਼ਕਲ ਆਵੇਗੀ। 

ਬਸਤੀਵਾਦੀ ਯੁੱਗ ਦੀ ਭਾਰਤੀ ਦੰਡਾਵਲੀ ਦੀ ਥਾਂ ਲੈਣ ਵਾਲੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ’ਚ ਇਹ ਵਿਵਸਥਾ ਹੈ ਕਿ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਅਤੇ ਗੰਭੀਰ ਸੜਕ ਹਾਦਸਿਆਂ ਦਾ ਕਾਰਨ ਬਣਨ ਵਾਲੇ ਅਤੇ ਪੁਲਿਸ ਜਾਂ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੂੰ ਸੂਚਿਤ ਕੀਤੇ ਬਿਨਾਂ ਭੱਜਣ ਵਾਲੇ ਡਰਾਈਵਰਾਂ ਨੂੰ 10 ਸਾਲ ਤਕ ਦੀ ਕੈਦ ਜਾਂ 7 ਲੱਖ ਰੁਪਏ ਤਕ ਦੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ। 

(For more news apart from Truckers' Protest, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement