
Delhi News : ਭਾਜਪਾ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੂੰ ਦਿਤਾ ਜਵਾਬ
AAP MP Sanjay Singh targets BJP Latest News in Punjabi : ‘ਆਪ’ ਸਾਂਸਦ ਸੰਜੇ ਸਿੰਘ ਨੇ ਭਾਰਤੀ ਜਨਤਾ ਪਾਰਟੀ ਨੂੰ 'ਭਾਰਤੀ ਝੂਠਾ ਪਾਰਟੀ' ਸੰਬੋਧਨ ਕਰਦੇ ਹਏ ਕਿਹਾ ਕਿ ਪੂਰੀ ਦੁਨੀਆਂ 'ਚ ਝੂਠ ਫੈਲਾਉਣ ਵਾਲੀ 'ਭਾਰਤੀ ਝੂਠਾ ਪਾਰਟੀ' ਦੇ ਸੂਬਾ ਪ੍ਰਧਾਨ ਨੇ ਕੁੱਝ ਹੋਰ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ । ਆਮ ਆਦਮੀ ਪਾਰਟੀ ਦਾ ਆਗੂ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਭਾਜਪਾ ਦੇ ਹਰ ਝੂਠ ਦਾ ਜਵਾਬ ਦਿਤਾ ਜਾਵੇ ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾ ਕਿਹਾ ਕਿ ਦਿੱਲੀ 'ਚ 30-40 ਸਾਲਾ ਤੋਂ ਕੰਮ ਕਰ ਰਹੇ ਕਿਸੇ ਵੀ ਯੂ.ਪੀ ਤੇ ਬਿਹਾਰ ਤੋਂ ਰਹਿਣ ਵਾਲੇ ਵਿਅਕਤੀ ਦੀ ਵੋਟ ਕੱਟਣ ਦੀ ਭਾਜਪਾ ਦੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ 'ਆਪ' 'ਤੇ ਇਹ ਆਰੋਪ ਲਗਾਇਆ ਸੀ ਕਿ 'ਆਪ' ਦਿੱਲੀ 'ਚ ਫ਼ਰਜ਼ੀ ਵੋਟ ਬਣਵਾ ਰਹੀ ਹੈ ਤੇ ਅਸਲੀ ਵੋਟ ਕਟਵਾ ਰਹੀ ਹੈ । ਸੰਜੇ ਸਿੰਘ ਨੇ ਕਿਹਾ ਕਿ ਇਹ ਕੰਮ 'ਆਪ' ਨਹੀਂ ਕਰਦੀ ਸਗੋਂ ਇਹ ਭਾਜਪਾ ਰਹੀ ਹੈ।
ਸੰਜੇ ਸਿੰਘ ਨੇ ਸਬੂਤ ਪੇਸ਼ ਕਰਦੇ ਹੋਏ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੂੰ ਜਵਾਬ ਦਿਤਾ ਕਿ ਭਾਜਪਾ ਦਿੱਲੀ 'ਚ ਯੂ.ਪੀ ਤੇ ਬਿਹਾਰ ਤੋਂ ਰਹਿਣ ਵਾਲੇ ਪੂਰਬਾਂਚਲੀਆਂ ਨੂੰ ਬੰਗਲਾਦੇਸ਼ੀ, ਰੋਹੰਗੀਆਂ ਦੱਸ ਕੇ, ਉਨ੍ਹਾਂ ਨੂੰ ਅਪਮਾਨਤ ਕਰ ਰਹੀ ਹੈ ।
(For more Punjabi news apart from AAP MP Sanjay Singh targets BJP Latest News in Punjabi stay tuned to Rozana Spokesman)