ਦੁਰਗਾਪੁਰ 'ਚ ਮਮਤਾ ਬੈਨਰਜੀ 'ਤੇ ਵਰ੍ਹੇ ਪੀਐਮ ਮੋਦੀ
Published : Feb 2, 2019, 5:19 pm IST
Updated : Feb 2, 2019, 5:19 pm IST
SHARE ARTICLE
PM Modi and Mamata Banerjee
PM Modi and Mamata Banerjee

ਪੀਐਮ ਨਰਿੰਦਰ ਮੋਦੀ ਲੋਕਸਭਾ ਚੋਣ ਤੋਂ ਠੀਕ ਪਹਿਲਾਂ ਬੀਜੇਪੀ ਦੇ ਚੁਨਾਵੀ ਸੁਹਿਮ ਨੂੰ ਰਫ਼ਤਾਰ ਦੇਣ ਲਈ ਮਮਤਾ ਬੈਨਰਜੀ ਦੇ ਪੱਛਮ ਬੰਗਾਲ 'ਚ ਪਹੁੰਚੇ ਜਿੱਥੇ ਉਨ੍ਹਾਂ....

ਨਵੀਂ ਦਿੱਲੀ: ਪੀਐਮ ਨਰਿੰਦਰ ਮੋਦੀ ਲੋਕਸਭਾ ਚੋਣ ਤੋਂ ਠੀਕ ਪਹਿਲਾਂ ਬੀਜੇਪੀ ਦੇ ਚੁਨਾਵੀ ਸੁਹਿਮ ਨੂੰ ਰਫ਼ਤਾਰ ਦੇਣ ਲਈ ਮਮਤਾ ਬੈਨਰਜੀ ਦੇ ਪੱਛਮ ਬੰਗਾਲ 'ਚ ਪਹੁੰਚੇ ਜਿੱਥੇ ਉਨ੍ਹਾਂ ਠਾਕੁਰਨਗਰ 'ਚ ਮਮਤਾ ਬੈਨਰਜੀ 'ਤੇ ਹਮਲਾ ਬੋਲਣ ਤੋਂ ਬਾਅਦ ਦੁਰਗਾਪੁਰ 'ਚ ਵੀ ਪੀਐਮ ਮੋਦੀ ਮਮਤਾ ਸਰਕਾਰ ਦੇ ਖਿਲਾਫ ਜੱਮਕੇ ਵਰ੍ਹੇ। ਪੀਐਮ ਮੋਦੀ ਨੇ ਮਮਤਾ ਬੈਨਰਜੀ 'ਤੇ ਇਲਜ਼ਾਮ ਲਗਾਇਆ ਕਿ ਉਹ ਲੋਕਤੰਤਰ ਦਾ ਗਲਾ ਘੋਟਣ ਦਾ ਕੰਮ ਕਰ ਰਹੀ ਹੈ।

PM ModiPM Modi

ਦੁਰਗਾਪੁਰ 'ਚ ਪੀਐਮ ਮੋਦੀ ਨੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇੱਥੇ ਦੀ ਜਨਤਾ ਮਮਤਾ ਸਰਕਾਰ ਨੂੰ ਹਟਾਕੇ ਰਹੇਗੀ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਇਸ ਧਰਤੀ ਦੇ ਰਤਨ ਸਨ, ਉਨ੍ਹਾਂ  ਦੇ ਵਿਚਾਰਾਂ ਨੇ ਹੀ ਭਾਜਪਾ ਨੂੰ ਪ੍ਰੇਰਿਤ ਕੀਤਾ ਹੈ। ਪੱਛਮ ਬੰਗਾਲ 'ਚ ਇੰਫਰਾਸਟ੍ਰਕਚਰ ਵਧਾਉਣ ਲਈ ਕੰਮ ਕੀਤਾ ਜਾ ਰਿਹਾ ਹੈ।  ਅੱਜ ਹੀ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ,  ਜਿਸ ਦੇ ਨਾਲ ਤੁਸੀ ਸਾਰਿਆ ਨੂੰ ਫਾਇਦਾ ਹੋਣ ਵਾਲਾ ਹੈ। ਇੱਥੋਂ ਆਵਾਜਾਹੀ ਅਤੇ ਸਮਾਨ ਆਉਣ, ਲੈ ਜਾਣ ਵਿਚ ਲੋਕਾਂ ਨੂੰ ਮਦਦ ਮਿਲੇਗੀ। 

West Bengal Chief Minister Mamata Banerjee Mamata Banerjee

ਆਯੁਸ਼ਮਾਨ ਭਾਰਤ ਯੋਜਨਾ ਦੀ ਤਾਰੀਫ ਕਰਦੇ ਹੋਏ ਪੀਐਮ ਮੋਦੀ ਨੇ ਅੱਗੇ ਕਿਹਾ ਕਿ ਬੰਗਾਲ ਦੇ ਗਰੀਬ ਦੇ ਮੁੰਹ ਤੋਂ ਮੋਦੀ ਦਾ ਨਾਮ ਨਿਕਲਿਆ ਤਾਂ ਦੀਦੀ ਦੀ ਨੀਂਦ ਖ਼ਰਾਬ ਹੋ ਗਈ। ਦੀਦੀ ਨੂੰ ਲੱਗਣ ਲਗਾ ਕਿ ਆਯੁਸ਼ਮਾਨ ਭਾਰਤ ਯੋਜਨਾ ਤੋਂ ਮੁਫਤ ਇਲਾਜ ਤੋਂ ਬੀਮਾਰ ਆਦਮੀ ਠੀਕ ਹੋਵੇਗਾ ਅਤੇ ਮੋਦੀ-ਮੋਦੀ ਦਾ ਨਾਮ ਲਵੇਗਾ ਤਾਂ ਦੀਦੀ ਦਾ ਕੀ ਹੋਵੇਗਾ। ਗਰੀਬਾਂ ਦੇ ਨਾਲ ਬੇਇਨਸਾਫ਼ੀ ਕਰਨ ਵਾਲੀ ਇਸ ਸਰਕਾਰ ਨੂੰ ਇਕ ਪਲ ਰਹਿਣ ਦਾ ਅਧਿਕਾਰ ਨਹੀਂ ਹੈ।

PM ModiPM Modi

ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਇੱਥੇ ਦੀ ਸਰਕਾਰ ਵਿਕਾਸ ਨਹੀਂ ਚਾਹੁੰਦੀ ਹੈ, ਕੇਂਦਰ ਸਰਕਾਰ ਦੇ ਕਈ ਕੰਮ ਪੱਛਮ ਬੰਗਾਲ 'ਚ ਜਾਂ ਤਾਂ ਸ਼ੁਰੂ ਹੀ ਨਹੀਂ ਹੋ ਪਾਇਆ ਜਾਂ ਹੌਲੀ ਰਫ਼ਤਾਰ ਤੋਂ ਕੰਮ ਹੋ ਰਿਹਾ ਹੈ। ਅੱਜ ਦੁਨੀਆ ਇਸ ਸੱਚਾਈ ਨੂੰ ਜਾਣਦੀ ਹੈ ਕਿ TMC ਦੀ ਸਰਕਾਰ ਉਨ੍ਹਾਂ ਪ੍ਰਾਜੈਕਟ ਨੂੰ ਹੱਥ ਹੀ ਨਹੀਂ ਲਗਾਉਂਦੀ ਜਿਨ੍ਹਾਂ 'ਚ ਸਿੰਡਿਕੇਟ ਦਾ ਸ਼ੇਅਰ ਨਾ ਹੋ ਅਤੇ ਜਿੱਥੇ ਮਲਾਈ ਨਾ ਮਿਲਦੀ ਹਵੇ  ਪੱਛਮ ਬੰਗਾਲ ਦੀ ਸਰਕਾਰ ਸੱਭ ਦੇ ਸੁਪਣਿਆਂ ਨੂੰ ਕੁਚਲਣ 'ਚ ਲੱਗੀ ਹੈ ਪਰ ਕੇਂਦਰ ਸਰਕਾਰ ਇਨ੍ਹਾਂ ਸੁਪਣਿਆਂ ਨੂੰ ਉਡ਼ਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ।

Mamata Banerjee Mamata Banerjee

ਪੱਛਮ ਬੰਗਾਲ ਦੇ ਲੋਕਾਂ ਨੂੰ ਇਸ ਸ਼ਾਨਦਾਰ ਬਜਟ ਲਈ ਵਧਾਈ ਦਿੰਦਾ ਹਾਂ। ਸਬਕਾ ਸਾਥ ਸਬਕਾ ਵਿਕਾਸ ਕੀ ਹੁੰਦਾ ਹੈ, ਇਸ ਬਜਟ 'ਚ ਵਿਖਾਈ ਦਿੰਦਾ ਹੈ। ਦੇਸ਼ 'ਚ ਇਕ ਮੰਗ ਉਠ ਰਹੀ ਸੀ ਕਿ 5 ਲੱਖ ਦੀ ਕਮਾਈ ਨੂੰ ਟੈਕਸ ਤੋਂ ਅਜ਼ਾਦ ਕੀਤਾ ਜਾਵੇ। ਇਸ ਮੰਗ ਨੂੰ ਪੂਰਾ ਕਰਨ ਦਾ ਕਾਮ ਮੋਦੀ ਸਰਕਾਰ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਸ ਇਕ ਫੈਸਲੇ ਤੋਂ ਦੇਸ਼ ਦੇ 3 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ।

ਇਸ ਦਾ ਸੱਭ ਤੋਂ ਜ਼ਿਆਦਾ ਫਾਇਦਾ ਦੇਸ਼ ਨੂੰ ਨੌਜਵਾਨਾਂ ਨੂੰ ਮਿਲੇਗਾ ਜੋ ਅਪਣੇ ਕਰਿਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਸਿਰਫ ਟੈਕਸ ਨਹੀਂ ਸਗੋਂ ਦੇਸ਼ ਦੀ ਜਨਤਾ ਨੂੰ ਹੋਰ ਕਈ ਯੋਜਨਾਵਾਂ ਦੀ ਸੁਗਾਤ ਦਿਤੀ ਗਈ, ਬਿਨਾਂ ਟੈਕਸ ਦੀ ਚਿੰਤਾ ਤੋਂ ਤੁਸੀ ਅਪਣਾ ਦੂਜਾ ਘਰ ਖਰੀਦ ਸਕੋਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement