
ਬਜਟ ਦੌਰਾਨ ਭਵਿੱਖ ਦੀਆਂ ਯੋਜਨਾਵਾਂ 'ਤੇ ਗੱਲ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਪੂਰੇ ਦੇਸ਼ ਵਿਚ ਪ੍ਰੀ-ਪੇਡ ਮੀਟਰ ਲੱਗਣਗੇ...
ਨਵੀਂ ਦਿੱਲੀ : ਬਜਟ ਦੌਰਾਨ ਭਵਿੱਖ ਦੀਆਂ ਯੋਜਨਾਵਾਂ 'ਤੇ ਗੱਲ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਪੂਰੇ ਦੇਸ਼ ਵਿਚ ਪ੍ਰੀ-ਪੇਡ ਮੀਟਰ ਲੱਗਣਗੇ। ਇਹ ਸਮਾਰਟ ਮੀਟਰ ਹੋਵੇਗਾ, ਜਿਸ ਦੀ ਮਦਦ ਨਾਲ ਸਪਲਾਇਰ ਅਤੇ ਰੇਟ ਚੁਣਨ ਦਾ ਬਦਲ ਹੋਵੇਗਾ। ਜ਼ਿਕਰਯੋਗ ਹੈ ਕਿ ਊਰਜਾ ਖੇਤਰ ਨੂੰ 22 ਹਜ਼ਾਰ ਕਰੋੜ ਰੁਪਏ ਦਿਤੇ ਗਏ ਹਨ।
File Photo
ਇਸ ਯੋਜਨਾ ਤਹਿਤ ਪੁਰਾਣੇ ਮੀਟਰਾਂ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ। ਪ੍ਰੀ-ਪੇਡ ਮੀਟਰਾਂ ਦੇ ਰਾਹੀਂ ਬਿਜਲੀ ਕੰਪਨੀ ਚੁਣਨ ਦੀ ਆਜ਼ਾਦੀ ਹੋਵੇਗੀ। ਇਸ ਯੋਜਨਾ ਦਾ ਐਲਾਨ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਮੈਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਪੁਰਾਣੇ ਮੀਟਰ ਬਦਲ ਕੇ ਪ੍ਰੀ-ਪੇਡ ਸਮਾਰਟ ਮੀਟਰ ਅਗਲੇ 3 ਸਾਲ 'ਚ ਲਗਾਉਣ ਦੀ ਅਪੀਲ ਕਰਦੀ ਹਾਂ।
File Photo
ਉਨ੍ਹਾਂ ਦਸਿਆ ਕਿ ਉਸ ਨਾਲ ਗਾਹਕ ਅਪਣੀ ਸਹੂਲਤ ਅਨੁਸਾਰ ਕੰਪਨੀ ਅਤੇ ਰੇਟ ਚੁਣ ਸਕਦੇ ਹਨ। ਇਹ ਸਭ ਨੂੰ ਬਿਜਲੀ ਦੇਣ ਦੀ ਦਿਸ਼ਾ 'ਚ ਮੁੱਖ ਕਦਮ ਹੈ। ਡਿਸਕਾਮ 'ਚ ਬਦਲਾਅ ਲਈ 22,000 ਕਰੋੜ ਰੁਪਏ ਪਾਵਰ ਅਤੇ ਅਕਸੈ ਊਰਜਾ ਲਈ ਪ੍ਰਸਤਾਵਿਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕਿ ਕੁਦਰਤੀ ਗੈਸ ਪਾਈਪਲਾਈਨ ਗ੍ਰਿਡ ਨੂੰ 16,000 ਕਿਲੋਮੀਟਰ ਤੋਂ ਵਧਾ ਕੇ 27,000 ਕਿਲੋਮੀਟਰ ਕੀਤਾ ਜਾਵੇਗਾ।
File Photo
ਜ਼ਿਕਰਯੋਗ ਹੈ ਕਿ ਪ੍ਰੀ-ਪੇਡ ਮੀਟਰ ਦੇ ਪਲਾਨ 'ਤੇ ਕੇਂਦਰ ਸਰਕਾਰ ਕਾਫੀ ਪਹਿਲਾਂ ਤੋਂ ਕੰਮ ਕਰ ਰਹੀ ਹੈ। ਸਾਲ 2018 'ਚ ਵੀ ਸਰਕਾਰ ਨੇ ਅਜਿਹੀ ਇੱਛਾ ਜ਼ਾਹਰ ਕੀਤੀ ਸੀ। ਸਰਕਾਰ ਨੇ 2022 ਤਕ ਸਾਰੇ ਮੀਟਰਾਂ ਨੂੰ ਬਦਲਣ ਦਾ ਟੀਚਾ ਰੱਖਿਆ ਹੈ।
File Photo
ਕੀ ਹੁੰਦੈ ਪ੍ਰੀਪੇਡ ਮੀਟਰ?
ਪ੍ਰੀ-ਪੇਡ, ਜਿਵੇਂ ਕਿ ਨਾਂ ਤੋਂ ਹੀ ਸਾਫ ਹੈ ਕਿ ਤੁਹਾਨੂੰ ਪੇਮੈਂਟ ਪਹਿਲਾਂ ਕਰਨੀ ਹੋਵੇਗੀ। ਜਿਵੇਂ ਪ੍ਰੀ-ਪੇਡ ਨੰਬਰ, ਡਿਸ਼ ਟੀ.ਵੀ. ਦਾ ਪਹਿਲਾਂ ਰੀਚਾਰਜ ਕਰਨਾ ਹੁੰਦਾ ਹੈ ਫਿਰ ਸਹੂਲਤ ਮਿਲਦੀ ਹੈ, ਠੀਕ ਉਸੇ ਤਰ੍ਹਾਂ ਹੀ ਹੁਣ ਹੋਵੇਗਾ।
File Photo
ਆਮ ਮੀਟਰ ਵਿਚ ਪਹਿਲਾਂ ਬਿਜਲੀ ਵਰਤੋਂ ਕਰਦੇ ਹਾਂ ਫਿਰ ਬਿੱਲ ਆਉਂਦਾ ਹੈ ਪਰ ਪ੍ਰੀ-ਪੇਡ 'ਚ ਪਹਿਲਾਂ ਰੀਚਾਰਜ ਕਰਨਾ ਹੋਵੇਗਾ ਫਿਰ ਬਿਜਲੀ ਵਰਤੋਂ ਕਰ ਸਕਾਂਗੇ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼, ਦਿੱਲੀ (ਕਿਰਾਏਦਾਰਾਂ ਲਈ) ਵਿਚ ਪਹਿਲਾਂ ਤੋਂ ਪ੍ਰੀ-ਪੇਡ ਮੀਟਰ ਚੱਲ ਰਹੇ ਹਨ।