DRI ਨੇ ਮੁੰਬਈ ਏਅਰਪੋਰਟ 'ਤੇ ਭਾਰਤੀ ਨਾਗਰਿਕ ਤੋਂ ਫੜੀ ਲਗਭਗ 33.60 ਕਰੋੜ ਦੀ 3360 ਗ੍ਰਾਮ ਕੋਕੀਨ 
Published : Feb 2, 2023, 10:04 am IST
Updated : Feb 2, 2023, 10:04 am IST
SHARE ARTICLE
 DRI seizes 3360 grams of cocaine worth around 33.60 crores from an Indian citizen at Mumbai Airport
DRI seizes 3360 grams of cocaine worth around 33.60 crores from an Indian citizen at Mumbai Airport

ਸਾਬਣ ਦੇ ਰੂਪ ਵਿਚ ਕੋਕੀਨ ਲਿਜ਼ਾਦਾ ਵਿਅਕਤੀ ਕਾਬੂ

ਮੁੰਬਈ - ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰੈਵੇਨਿਊ ਇੰਟੈਲੀਜੈਂਸ ਵਿਭਾਗ (ਡੀ.ਆਰ.ਆਈ.) ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਡੀਆਰਆਈ ਅਧਿਕਾਰੀਆਂ ਨੇ ਮੁੰਬਈ ਹਵਾਈ ਅੱਡੇ 'ਤੇ ਆਦਿਸ ਆਬਬਾ ਤੋਂ ਆਏ ਭਾਰਤੀ ਯਾਤਰੀ ਤੋਂ 33.60 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਹੈ। 

ਵਿਅਕਤੀ ਸਾਬਣ ਦੇ ਰੂਪ ਵਿਚ 3360 ਕਿਲੋ ਨਸ਼ੀਲਾ ਪਦਾਰਥ ਛੁਪਾ ਕੇ ਲਿਆਇਆ ਸੀ। ਡੀਆਰਆਈ ਅਧਿਕਾਰੀਆਂ ਨੂੰ ਇਸ ਯਾਤਰੀ 'ਤੇ ਸ਼ੱਕ ਸੀ। ਇਸ ਤੋਂ ਬਾਅਦ ਜਦੋਂ ਤਲਾਸ਼ੀ ਲਈ ਗਈ ਤਾਂ ਅਧਿਕਾਰੀਆਂ ਦੇ ਹੱਥ ਇੱਕ ਸਾਬਣ ਆ ਗਿਆ। ਸਾਬਣ ਦੀ ਤਲਾਸ਼ੀ ਲਈ ਗਈ ਤਾਂ ਸੱਚ ਸਾਹਮਣੇ ਆਇਆ। ਦਰਅਸਲ, ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਇੱਕ ਖੋਖਲਾ ਸਾਬਣ ਮਿਲਿਆ। ਜਦੋਂ ਅਫਸਰਾਂ ਨੇ ਸਾਬਣ ਵਾਲਾ ਕਵਰ ਚੈੱਕ ਕੀਤਾ ਤਾਂ ਅਧਿਕਾਰੀਆਂ ਦੇ ਹੱਥਾਂ ’ਤੇ ਮੋਮ ਚਿਪਕਣ ਲੱਗਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸਾਬਣ ਰਗੜਨਾ ਸ਼ੁਰੂ ਕਰ ਦਿੱਤਾ। ਮੋਮ ਨੂੰ ਰਗੜਨ ਤੋਂ ਬਾਅਦ, ਅੰਦਰ ਇੱਕ ਸਾਬਣ ਵਰਗਾ ਟੁਕੜਾ ਦਿਖਾਈ ਦਿੱਤਾ। ਪਰ ਇਹ ਸਾਬਣ ਨਹੀਂ ਸੀ। 

ਇਹ ਵੀ ਪੜ੍ਹੋ - ਲੁਧਿਆਣਾ ਦੀ ਰਾੜਾ ਸਾਹਿਬ ਨਹਿਰ 'ਚ ਡਿੱਗੀ ਕਾਰ, ਲੋਕਾਂ ਨੇ ਪਾਣੀ 'ਚ ਡੁੱਬ ਰਹੀ ਔਰਤ ਤੇ ਵਿਅਕਤੀ ਨੂੰ ਬਚਾਇਆ

ਸਹੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਸਾਬਣ ਨਹੀਂ ਸਗੋਂ ਕੋਕੀਨ ਸੀ। ਕੋਕੀਨ ਦੇ ਇਸ ਸਟਾਕ ਦੀ ਜਾਂਚ ਕਰਨ 'ਤੇ ਇਹ 3360 ਗ੍ਰਾਮ ਕੋਕੀਨ ਨਿਕਲਿਆ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 33 ਕਰੋੜ 60 ਲੱਖ ਰੁਪਏ ਦੱਸੀ ਗਈ ਹੈ। ਡੀਆਰਆਈ ਅਧਿਕਾਰੀਆਂ ਨੇ ਆਦਿਸ ਆਬਬਾ ਤੋਂ ਆਏ ਇਸ ਭਾਰਤੀ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement