ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ ਨੂੰ ਪਦਮ ਵਿਭੂਸ਼ਣ, ਤਿੰਨ ਤਲਾਕ, ਕੇਰਲ ਲਵ ਜੇਹਾਦ ਸਮੇਤ ਕੇਸਾਂ ਵਿੱਚ ਇਤਿਹਾਸਕ ਫ਼ੈਸਲੇ ਸੁਣਾਏ
Published : Feb 2, 2025, 9:12 am IST
Updated : Feb 2, 2025, 9:30 am IST
SHARE ARTICLE
Justice Jagdish Singh Khehar Padma Bhushan News in punjabi
Justice Jagdish Singh Khehar Padma Bhushan News in punjabi

ਸਾਲ 1999 ਵਿੱਚ ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦਾ ਜੱਜ ਬਣਾਇਆ ਗਿਆ ਅਤੇ ਫਿਰ ਉਹ ਦੇਸ਼ ਦੇ ਚੀਫ਼ ਜਸਟਿਸ ਵੀ ਬਣੇ।

Justice Jagdish Singh Khehar Padma Bhushan News in punjabi : ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ ਨੂੰ ਪਦਮ ਵਿਭੂਸ਼ਣ ਦੇਣ ਦਾ ਐਲਾਨ ਕੀਤਾ ਗਿਆ ਹੈ। ਜਸਟਿਸ ਖੇਹਰ ਨੇ ਤਿੰਨ ਤਲਾਕ, ਕੇਰਲ ਲਵ ਜੇਹਾਦ ਵਰਗੇ ਕਈ ਇਤਿਹਾਸਕ ਫੈਸਲੇ ਦਿੱਤੇ ਸਨ। ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੀਆਂ ਨਿਆਂਇਕ ਖੇਤਰ ਵਿੱਚ ਪ੍ਰਾਪਤੀਆਂ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਜਸਟਿਸ ਖੇਹਰ ਨੇ ਲੰਬਾ ਸਮਾਂ ਵਕੀਲ ਵਜੋਂ ਸੇਵਾ ਨਿਭਾਈ। ਉਹ ਸਿੱਖ ਕੌਮ ਵਿੱਚੋਂ ਆਉਣ ਵਾਲੇ ਦੇਸ਼ ਦੇ ਪਹਿਲੇ ਚੀਫ਼ ਜਸਟਿਸ ਹਨ। ਉਨ੍ਹਾਂ ਨੇ ਦੇਸ਼ ਦੇ 44ਵੇਂ ਸੀਜੇਆਈ ਵਜੋਂ ਵੀ ਸੇਵਾ ਨਿਭਾਈ।

ਜਸਟਿਸ ਖੇਹਰ ਸਖ਼ਤ ਫ਼ੈਸਲੇ ਦੇਣ ਵਾਲੇ ਜੱਜ ਵਜੋਂ ਜਾਣੇ ਜਾਂਦੇ ਸਨ। ਹਾਲਾਂਕਿ, ਨਿਆਂਇਕ ਸਰਕਲਾਂ ਵਿੱਚ ਉਹ ਆਪਣੇ ਨਰਮ ਅਤੇ ਸੰਵੇਦਨਸ਼ੀਲ ਸੁਭਾਅ ਲਈ ਜਾਣੇ ਜਾਂਦੇ ਹਨ। ਉਸ ਵੱਲੋਂ ਦਿੱਤੇ ਗਏ ਅਹਿਮ ਫ਼ੈਸਲੇ ਜਾਣੋ। ਜਸਟਿਸ ਖੇਹਰ ਸਤੰਬਰ 2011 ਵਿੱਚ ਸੁਪਰੀਮ ਕੋਰਟ ਦੇ ਜੱਜ ਬਣੇ ਅਤੇ 4 ਜਨਵਰੀ 2017 ਤੋਂ 27 ਅਗਸਤ 2017 ਤੱਕ ਭਾਰਤ ਦੇ ਚੀਫ਼ ਜਸਟਿਸ ਰਹੇ।  22 ਅਗਸਤ 2017 ਨੂੰ ਉਨ੍ਹਾਂ ਦੀ ਅਗਵਾਈ ਵਾਲੀ ਬੈਂਚ ਨੇ ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ।

ਇਸ ਫ਼ੈਸਲੇ ਦੌਰਾਨ ਇਕ ਅਹਿਮ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਇਹ ਇਕ ਅਜਿਹੀ ਪ੍ਰਕਿਰਿਆ ਹੈ ਜੋ ਔਰਤਾਂ ਦੇ ਸਨਮਾਨ ਅਤੇ ਵਿਆਹ ਦੀ ਸੰਸਥਾ ਵਿਚ ਵਿਸ਼ਵਾਸ ਨੂੰ ਠੇਸ ਪਹੁੰਚਾਉਂਦੀ ਹੈ। 16 ਅਗਸਤ 2017 ਨੂੰ ਉਨ੍ਹਾਂ ਨੇ ਕੇਰਲ ਲਵ ਜੇਹਾਦ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਅਤੇ ਇਸ ਨੂੰ ਗੰਭੀਰ ਸਵਾਲ ਦੱਸਿਆ।

24 ਅਗਸਤ 2017 ਨੂੰ ਉਨ੍ਹਾਂ ਦੀ ਅਗਵਾਈ ਵਾਲੇ ਨੌਂ ਜੱਜਾਂ ਦੇ ਬੈਂਚ ਨੇ ਨਿੱਜਤਾ ਨੂੰ ਮੌਲਿਕ ਅਧਿਕਾਰ ਦਾ ਦਰਜਾ ਦਿੱਤਾ ਸੀ। ਜਸਟਿਸ ਖੇਹਰ ਦਾ ਜਨਮ 28 ਅਗਸਤ 1952 ਨੂੰ ਨੈਰੋਬੀ, ਕੀਨੀਆ ਵਿੱਚ ਹੋਇਆ ਸੀ। ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਪੰਜਾਬ ਆ ਕੇ ਵੱਸ ਗਿਆ ਸੀ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਅਤੇ ਐਲਐਲਐਮ ਦੀ ਪੜ੍ਹਾਈ ਕੀਤੀ।

ਉਹ ਐਲਐਲਐਮ ਵਿੱਚ ਟਾਪਰ ਸਨ ਅਤੇ ਸੋਨ ਤਗਮਾ ਵੀ ਪ੍ਰਾਪਤ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਵਕੀਲ ਵਜੋਂ ਪ੍ਰੈਕਟਿਸ ਕੀਤੀ ਅਤੇ 2 ਦਹਾਕਿਆਂ ਤੋਂ ਵੱਧ ਸਮੇਂ ਤੱਕ ਵਕੀਲ ਵਜੋਂ ਸੇਵਾਵਾਂ ਨਿਭਾਈਆਂ। ਸਾਲ 1999 ਵਿੱਚ ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦਾ ਜੱਜ ਬਣਾਇਆ ਗਿਆ ਅਤੇ ਫਿਰ ਉਹ ਦੇਸ਼ ਦੇ ਚੀਫ਼ ਜਸਟਿਸ ਵੀ ਬਣੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement