
ਪੁਲਵਾਮਾ ਹਮਲੇ ਦੀ ਸਾਜਿਸ਼ ਦੇ ਤਾਰ ਬਿਹਾਰ ਦੇ ਬਾਂਕਾ ਇਲਾਕੇ ਨਾਲ ਜੁੜੇ ਹਨ। ਇਸ 'ਚ ਬਾਂਕਾ ਦੇ ਸ਼ੰਭੂਗੰਜ ਥਾਣਾ ਦੇ ਬੇਲਾਰੀ ਦੇ ਰੋਹਿਤ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ
ਬਿਹਾਰ : ਪੁਲਵਾਮਾ ਹਮਲੇ ਦੀ ਸਾਜਿਸ਼ ਦੇ ਤਾਰ ਬਿਹਾਰ ਦੇ ਬਾਂਕਾ ਇਲਾਕੇ ਨਾਲ ਜੁੜੇ ਹਨ। ਇਸ ਵਿਚ ਬਾਂਕਾ ਦੇ ਸ਼ੰਭੂਗੰਜ ਥਾਣਾ ਖੇਤਰ ਦੇ ਬੇਲਾਰੀ ਪਿੰਡ ਦੇ ਰੋਹਿਤ ਨਾਮ ਦੇ ਲੜਕੇ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਇਸਦੇ ਇਲਾਵਾ ਬਿਹਾਰ ਅਤੇ ਝਾਰਖੰਡ ਦੀ ਪੁਲਿਸ ਵੀ ਛਾਪੇਮਾਰੀ ਕਰ ਰਹੀ ਹੈ। ਖੁਫੀਆ ਵਿਭਾਗ ਦੀ ਇਕ ਚਿੱਠੀ ਨਾਲ ਖੁਲਾਸਾ ਹੋਇਆ ਹੈ ਕਿ ਫੜਿਆ ਗਿਆ ਅਤਿਵਾਦੀ ਇਸ ਤੋਂ ਪਹਿਲਾਂ 2001 ‘ਚ ਸੰਸਦ ਤੇ ਹੋਏ ਅਤਿਵਾਦੀ ਹਮਲੇ ਵਿਚ ਸ਼ਾਮਿਲ ਸੀ।
ਫਿਲਹਾਲ ਉਸਦੇ ਘਰ ਵਿਚੋਂ 500 ਕਿਲੋ ਆਰਡੀਐਕਸ ਲੁਕਾਉਣ ਦਾ ਮਾਮਲਾ ਵਿਭਾਗ ਦੇ ਸਾਹਮਣੇ ਆਇਆ ਹੈ। ਖੁਫੀਆ ਇਨਪੁਟ ਅਨੁਸਾਰ ਇਹ ਅਤਿਵਾਦੀ ਮੌਲਾਨਾ ਅਜ਼ਹਰ ਨਾਲ ਜੁੜਿਆ ਹੈ। ਉਸਦੇ ਘਰ ਦੀ ਇਕ ਬਜ਼ੁਰਗ ਮਹਿਲਾ ਆਤਮਘਾਤੀ ਦਸਤਾ ਬਣ ਚੁੱਕੀ ਹੈ, ਜੋ ਹਮਲੇ ਦੀ ਤਾਕ ਵਿਚ ਹੈ। ਉਸਦੇ ਨਿਸ਼ਾਨੇ ਤੇ ਦੇਸ਼ ਦੇ ਵੱਡੇ ਨੇਤਾ ਵੀ ਹੋ ਸਕਦੇ ਹਨ। ਇਸ ਸੰਬੰਧੀ ਪੁੱਛਣ ਤੇ ਬਾਂਕਾ ਦੀ ਐਸਪੀ ਨੇ ਸਿਰਫ ਇੰਨਾ ਹੀ ਕਿਹਾ ਹੈ ਕਿ ਜੋ ਵੀ ਹੈ ਉਸਦੀ ਜਾਂਚ ਚੱਲ ਰਹੀ ਹੈ।
ਵਿਸ਼ੇਸ਼ ਸ਼ਾਖਾ ਨੇ ਰਾਜ ਵਿਚ ਹਾਈ ਅਲਰਟ ਜਾਰੀ ਕੀਤਾ ਹੈ। ਵਿਸ਼ੇਸ਼ ਸ਼ਾਖਾ ਨੇ ਕਿਹਾ ਹੈ ਕਿ ਆਈਐਸਆਈ ਨਾਲ ਜੁੜੇ ਅਤਿਵਦੀ ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿਚ ਹੈ। ਖੁਫੀਆ ਵਿਭਾਗ ਨੇ ਸਾਰੇ ਡੀਐਮ, ਐਸਐਸਪੀ, ਰੇਲਵੇ ਅਤੇ ਅਧੀਨ ਅਧਿਕਾਰੀਆਂ ਨੂੰ ਇਸਦੀ ਸੂਚਨਾ ਦਿੰਦੇ ਹੋਏ ਜਰੂਰੀ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ।