ਪੁਲਵਾਮਾ ਹਮਲਾ : ਭਾਰਤੀ ਹਮਲੇ ਤੋਂ ਡਰਿਆ ਪਾਕਿਸਤਾਨ, ਹਸਪਤਾਲਾਂ ਨੂੰ ਤਿਆਰ ਰਹਿਣ ਲਈ ਕਿਹਾ
Published : Feb 22, 2019, 11:11 am IST
Updated : Feb 22, 2019, 11:11 am IST
SHARE ARTICLE
Indian Army
Indian Army

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੀ ਸੰਭਾਵਤ ਜਵਾਬੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਯੁੱਧ ਦੇ ਮੋਰਚਿਆਂ 'ਤੇ ਅਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ...

ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੀ ਸੰਭਾਵਤ ਜਵਾਬੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਯੁੱਧ ਦੇ ਮੋਰਚਿਆਂ 'ਤੇ ਅਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਸਭ ਅਜਿਹੇ ਦੌਰ ਵਿਚ ਹੋ ਰਿਹਾ ਹੈ ਜਦ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੇ ਇਮਰਾਨ ਖਾਨ ਦੀ ਸਰਕਾਰ ਨੂੰ ਭਾਰਤ ਦੇ ਕਿਸੇ ਦਬਾਅ ਅੱਗੇ ਨਾ ਝੁਕਣ ਲਈ ਕਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਅਲੱਗ ਅਲੱਗ ਮੋਰਚਿਆਂ 'ਤੇ ਤਿਆਰੀ ਵਿਚ ਜੁਟ ਗਿਆ ਹੈ।

India ArmyIndian Army

ਇਨ੍ਹਾਂ ਵਿਚੋਂ ਇੱਕ ਦਸਤਾਵੇਜ਼ ਬਲੂਚਿਸਤਾਨ ਸਥਿਤ ਮਿਲਟਰੀ ਬੇਸ ਦਾ ਹੈ ਜਦ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿਚ ਸਥਾਨਕ ਪ੍ਰਸ਼ਾਸਨ ਨੂੰ ਇੱਕ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ  ਤੋਂ ਪਤਾ ਚਲਦਾ ਹੈ ਕਿ ਗੁਆਂਢੀ ਮੁਲਕ ਨੇ ਭਾਰਤ  ਦੇ ਨਾਲ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਵੇਟਾ ਕੈਂਟੋਨਮੈਂਟ ਸਥਿਤ ਪਾਕਿਸਤਾਨੀ ਫ਼ੌਜ ਦੇ ਬੇਸ ਹੈਡਕੁਆਰਟਰਸ ਕਵੇਟਾ ਲੌਜਿਲਸਟਿਕਸ ਖੇਤਰ ਵੱਲੋਂ 20 ਫਰਵਰੀ ਨੂੰ ਜਿਲਾਨੀ ਹਸਪਤਾਲ ਨੂੰ ਇੱਕ ਪੱਤਰ ਭੇਜਿਆ ਗਿਆ ਹੈ ਜਿਸ ਵਿਚ ਭਾਰਤ ਨਾਲ ਸੰਭਾਵਤ ਯੁੱਧ ਦੀ ਸੂਰਤ ਵਿਚ ਡਾਕਟਰੀ ਮਦਦ ਦੇ ਲਈ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

 Pallavama assault: Pakistan's fear of India, writing to PakistanImran khan

ਫੋਰਸ ਕਮਾਂਡਰ ਏਸ਼ੀਆ ਨਾਜ ਵਲੋਂ ਜਿਲਾਨੀ ਹਸਪਤਾਲ ਦੇ ਅਬਦੁਲ ਮਲਿਕ ਨੂੰ ਪੱਤਰ ਵਿਚ ਲਿਖਿਆ ਗਿਆ ਹੈ, ਪੂਰਵੀ ਫਰੰਟ ਵਿਚ ਐਮਰਜੈਂਸੀ ਹਮਲੇ ਦੀ ਸਥਿਤੀ ਵਿਚ ਕਵੇਟਾ ਲੌਜਿਸਟਿਕਸ ਖੇਤਰ ਵਿਚ ਸਿੰਧ ਅਤੇ ਪੰਜਾਬ ਦੇ ਸਿਵਲ ਜਾਂ ਮਿਲਟਰੀ ਹਸਪਤਾਲਾਂ ਤੋਂ ਜਖ਼ਮੀ ਜਵਾਨ ਲਿਆਏ ਜਾ ਸਕਦੇ ਹਨ। ਮੁਢਲੇ ਇਲਾਜ ਤੋਂ ਬਾਅਦ ਇਨ੍ਹਾਂ ਜਵਾਨਾਂ ਨੂੰ ਮਿਲਟਰੀ ਅਤੇ ਸਿਵਲ ਪਬਲਿਕ ਸੈਕਟਰ ਨਾਲ ਬੈਡ ਦੀ ਉਪਲਬਧਤ ਹੋਣ ਤੱਕ ਬਲੂਚਿਸਤਾਨ ਦੇ ਸਿਵਲ ਹਸਪਤਾਲ ਸ਼ਿਫਟ ਕੀਤੇ ਜਾਣ ਦੀ ਤਿਆਰੀ ਹੈ।

Indian ArmyIndian Army

 ਮਿਲਟਰੀ ਹਸਪਤਾਲ ਵਿਚ ਐਮਰਜੈਂਸੀ ਸਥਿਤੀ ਦੇ ਲਈ ਬੈਡ ਦੀ ਗਿਣਤੀ ਵਿਚ ਵਾਧੇ ਦੇ ਨਾਲ ਸਿਵਲ ਹਸਪਤਾਲਾਂ ਨੂੰ ਜ਼ਖ਼ਮੀ ਜਵਾਨਾਂ ਦੇ ਲਈ 25 ਫ਼ੀਸਦੀ ਬੈਡ ਰਿਜ਼ਰਵ ਰੱਖਣ ਲਈ ਕਿਹਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਦੇ ਨਾਲ ਬੈਠਕ ਕਰਕੇ ਹਾਲਾਤ ਦੀ ਸਮੀਖਿਆ ਕੀਤੀ ਤੇ ਕੁਝ ਸਮੇਂ ਬਾਅਦ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਕਰਕੇ ਸੈਨਾ ਨੂੰ ਅਲਰਟ ਕਰ ਦਿੱਤਾ ਗਿਆ। ਪੀਓਕੇ ਵਿਚ ਕੰਟਰੋਲ ਰੇਖਾ ਦੇ ਕੋਲ ਪਿੰਡ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।

Paki Hospital Paki Hospital

ਪੀਓਕੇ ਦੀ ਸਰਕਾਰ ਨੇ ਐਲਓਸੀ ਨਾਲ ਲੱਗਦੇ ਨੀਲਮ, ਝੇਲਮ, ਰਾਵਲਕੋਟ, ਹਵੇਲੀ, ਕੋਟਲੀ ਅਤੇ ਭਿੰਬਰ ਵਿਚ ਰਹਿਣ ਵਾਲੇ ਲੋਕਾਂ ਨੂੰ ਅਲਰਟ ਕਰਨ ਦੇ ਲਈ ਸਥਾਨਕ ਪ੍ਰਸ਼ਾਸਨ ਨੂੰ ਇੱਕ  ਪੱਤਰ ਵੀ ਲਿਖਿਆ ਹੈ। ਇਸ ਵਿਚ ਭਾਰਤੀ ਸੈਨਾ ਵਲੋਂ ਸੰਭਾਵਤ ਕਾਰਵਾਈ ਦੀ ਸਥਿਤੀ ਵਿਚ ਲੋਕਾਂ ਨੂੰ ਅਡਵਾਈਜ਼ਰੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement