
ਖਜੂਰੀ ਖਾਸ ਇਲਾਕੇ ਵਿਚ SHO ਆਸ਼ੋਕ ਕੁਮਾਰ ਸੋਮਵਾਰ...
ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਇਸ ਸਮੇਂ ਸ਼ਾਂਤੀ ਦਾ ਮਾਹੌਲ ਹੈ ਹਿੰਸਾ ਪੂਰੀ ਤਰ੍ਹਾਂ ਰੁਕ ਚੁੱਕੀ ਹੈ। ਪਰ ਅਫਵਾਹਾਂ ਦਾ ਬਜ਼ਾਰ ਸਰਗਰਮ ਹੈ ਅਤੇ ਇਸ ਕਰ ਕੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦੇ ਇਸੇ ਡਰ ਨੂੰ ਦੂਰ ਕਰਨ ਲਈ ਹੁਣ ਦਿੱਲੀ ਪੁਲਿਸ ਨੇ ਮੋਰਚਾ ਸੰਭਾਲਿਆ ਹੈ। ਸੋਮਵਾਰ ਸਵੇਰੇ ਜਦੋਂ ਦਿੱਲੀ ਦੇ ਖਜੂਰੀ ਖਾਸ ਇਲਾਕੇ ਵਿਚ ਬੱਚੇ ਸਕੂਲ ਜਾ ਰਹੇ ਸਨ ਤਾਂ ਪੁਲਿਸ ਅਫ਼ਸਰਾਂ ਬੱਚਿਆਂ ਨੂੰ ਫੁੱਲ ਵੰਡਦੇ ਦਿਖਾਈ ਦਿੱਤੇ ਤਾਂ ਕਿ ਬੱਚਿਆਂ ਦੇ ਦਿਲ ਵਿਚ ਕੋਈ ਖੌਫ ਨਾ ਰਹੇ।
Photo
ਖਜੂਰੀ ਖਾਸ ਇਲਾਕੇ ਵਿਚ SHO ਆਸ਼ੋਕ ਕੁਮਾਰ ਸੋਮਵਾਰ ਸਵੇਰੇ ਸਕੂਲ ਪਹੁੰਚੇ। ਇੱਥੇ ਪ੍ਰੀਖਿਆ ਦੇਣ ਆ ਰਹੇ ਬੱਚਿਆਂ ਦਾ ਪੁਲਿਸ ਨੇ ਦਿਲ ਖੋਲ੍ਹ ਕੇ ਸਵਾਗਤ ਕੀਤਾ। ਇਸ ਦੌਰਾਨ ਖੁਦ ACP ਨੇ ਬੱਚਿਆਂ ਨੂੰ ਗੁਲਾਬ ਦੇ ਫੁੱਲ ਦਿੱਤੇ। ਪੁਲਿਸ ਵੱਲੋਂ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਸਭ ਕੁੱਝ ਸ਼ਾਂਤ ਹੈ। ਦਸ ਦਈਏ ਕਿ ਦਿੱਲੀ ਦੇ ਇਸ ਇਲਾਕੇ ਵਿਚ ਹਿੰਸਾ ਹੋਣ ਤੋਂ ਬਾਅਦ ਹੁਣ ਪਹਿਲੀ ਵਾਰ ਸਕੂਲ ਖੁੱਲ੍ਹੇ ਹਨ ਅਜਿਹੇ ਵਿਚ ਬੱਚਿਆਂ ਦੀ ਹੌਂਸਲਾ ਅਫਜਾਈ ਕਰਨਾ ਵੀ ਜ਼ਰੂਰੀ ਹੈ।
Students
ਇਹਨਾਂ ਦਿਨਾਂ ਵਿਚ ਸੀਬੀਐਸਈ ਦੀ ਬੋਰਡ ਪ੍ਰੀਖਿਆ ਵੀ ਚਲ ਰਹੀ ਹੈ ਪਰ ਹਿੰਸਾ ਕਰ ਕੇ ਪ੍ਰੀਖਿਆ ਵਿਚ ਕਾਫੀ ਦਿੱਕਤਾਂ ਵੀ ਆਈਆਂ। ਹਿੰਸਾ ਨੂੰ ਦੇਖਦੇ ਹੋਏ CBSE ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ 10ਵੀਂ, 12ਵੀਂ ਦੀ ਪ੍ਰੀਖਿਆ ਨੂੰ 2 ਮਾਰਚ ਦੀ ਬਜਾਏ 7 ਮਾਰਚ ਕਰਨ ਦਾ ਆਪਸ਼ਨ ਦਿੱਤਾ ਹੈ ਜਿਹੜੇ ਬੱਚੇ ਸੋਮਵਾਰ ਨੂੰ ਪੇਪਰ ਨਹੀਂ ਦੇ ਸਕੇ ਉਹ ਬਾਅਦ ਵਿਚ ਦੇ ਸਕਦੇ ਹਨ। ਨਾਲ ਹੀ ਸਾਰੇ ਪ੍ਰਾਈਵੇਟ ਸਕੂਲ ਵੀ 7 ਮਾਰਚ ਤਕ ਬੰਦ ਰਹਿਣਗੇ।
Rose
ਦਸ ਦਈਏ ਕਿ ਦਿੱਲੀ ਦੇ ਉੱਤਰ ਪੂਰਬੀ ਇਲਾਕਿਆਂ ਵਿਚ ਸੋਮਵਾਰ ਨੂੰ ਕਈ ਅਫਵਾਹਾਂ ਉੱਡੀਆਂ ਹਨ। ਸੋਸ਼ਲ ਮੀਡੀਆ ਹੋਵੇ ਜਾਂ ਫਿਰ ਫੋਨ ਹਰ ਥਾਂ ਤੇ ਅਫਵਾਹ ਉੱਡ ਰਹੀਆਂ ਸਨ ਕਿ ਦਿੱਲੀ ਵਿਚ ਫਿਰ ਮਾਹੌਲ ਖਰਾਬ ਹੋ ਰਿਹਾ ਹੈ ਹਾਲਾਂਕਿ ਪੁਲਿਸ ਨੇ ਐਕਸ਼ਨ ਵਿਚ ਆਉਂਦੇ ਹੀ ਤੁਰੰਤ ਇਹਨਾਂ ਅਫ਼ਵਾਹਾਂ ਨੂੰ ਦੂਰ ਕਰਨ ਦਾ ਕੰਮ ਕੀਤਾ।
Delhi Violance
ਦਿੱਲੀ ਪੁਲਿਸ ਦੇ ਅਧਿਕਾਰੀ ਸੜਕ ਤੇ ਘੁੰਮ-ਘੁੰਮ ਕੇ ਲੋਕਾਂ ਨੂੰ ਭਰੋਸਾ ਦਿੰਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਅਫ਼ਵਾਹ ਫੈਲਾਉਣ ਵਾਲਿਆਂ ਤੇ ਵੀ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।