ਜੇਲ ਅੰਦਰੋਂ ਆਈ ਵੱਡੀ ਖਬਰ: ਅੱਜ ਸ਼ਾਮ ਨੂੰ ਜੇਲ ‘ਚ ਪਵਨ ਕਰੇਗਾ ਇਹ ਕੰਮ
Published : Mar 2, 2020, 11:18 am IST
Updated : Apr 9, 2020, 8:56 pm IST
SHARE ARTICLE
Photo
Photo

ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਮੇਰਠ ਦਾ ਪਵਨ ਜੱਲਾਦ ਦਿੱਲੀ ਪਹੁੰਚ ਗਿਆ ਹੈ। ​

ਨਵੀਂ ਦਿੱਲੀ-ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਮੇਰਠ ਦਾ ਪਵਨ ਜੱਲਾਦ ਦਿੱਲੀ ਪਹੁੰਚ ਗਿਆ ਹੈ। ਪਵਨ ਨੂੰ ਤਿਹਾੜ ਦੇ ਗੇਸਟ ਹਾਊਸ ਵਿਚ ਰੱਖਿਆ ਗਿਆ ਹੈ। ਪਵਨ ਸੋਮਵਾਰ ਨੂੰ ਮਾਨਵਰੂਪੀ ਪੁਤਲਿਆਂ ਨੂੰ ਫਾਂਸੀ ‘ਤੇ ਲਟਕਾਉਣ ਦਾ ਅਭਿਆਸ ਕਰੇਗਾ। ਤਿਹਾੜ ਵਿਚ ਹੁਣ ਫਾਂਸੀ ਦੀ ਤਿਆਰੀ ਲਗਭਗ ਪੂਰੀ ਹੋ ਗਈ ਹੈ।

ਐਤਵਾਰ ਦੁਪਹਿਰ ਕਰੀਬ 12 ਵਜੇ ਤਿਹਾੜ ਜੇਲ੍ਹ ਦੇ ਸਹਾਇਕ ਸੁਪਰਡੈਂਟ ਨਵੀਨ ਦਹੀਆ ਅਤੇ ਹੋਰ ਦੋ ਜੇਲ੍ਹ ਅਧਿਕਾਰੀ ਮੇਰਠ ਜੇਲ ਪਹੁੰਚੇ। ਇੱਥੇ ਉਹਨਾਂ ਨੇ ਮੇਰਠ ਜੇਲ੍ਹ ਸੁਪਰਡੈਂਟ ਡਾਕਟਰ ਬੀਜੀ ਪਾਂਡੇ ਨਾਲ ਰਸਮੀ ਮੁਲਾਕਾਤ ਕੀਤੀ। ਸ਼ਾਮ ਕਰੀਬ ਚਾਰ ਵਜੇ ਪਵਨ ਤਿਹਾੜ ਜੇਲ੍ਹ ਪਹੁੰਚ ਗਿਆ।

ਇਸ ਤੋਂ ਪਹਿਲਾਂ ਪਵਨ ਨੂੰ 20 ਜਨਵਰੀ ਨੂੰ ਤਿਹਾੜ ਜੇਲ੍ਹ ਵਿਚ ਬੁਲਾਇਆ ਗਿਆ ਸੀ। ਉਸ ਨੇ ਇਕ ਦਿਨ ਤਿਹਾੜ ਵਿਚ ਰੁਕ ਕੇ ਮਾਨਵਰੂਪੀ ਪੁਤਲਿਆਂ ਨੂੰ ਫਾਂਸੀ ‘ਤੇ ਲਟਕਾਉਣ ਦੀ ਪ੍ਰੈਕਟਿਸ ਕੀਤੀ ਸੀ। ਪਰ ਫਿਰ ਦੋਸ਼ੀਆਂ ਦੀ ਫਾਂਸੀ ਟਲ ਜਾਣ ਤੋਂ ਬਾਅਦ ਉਸ ਨੂੰ ਵਾਪਸ ਮੇਰਠ ਜਾਣਾ ਪਿਆ।

ਦਿੱਲੀ ਸਮੇਤ ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ ਆਦਿ ਸੂਬਿਆਂ ਵਿਚ ਕੋਈ ਜਲਾਦ ਨਹੀਂ ਹੈ। ਦੱਸ ਦਈਏ ਕਿ ਨਿਰਭਯਾ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਨੂੰ ਫਿਰ ਤੋਂ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਨਵੇਂ ਡੈੱਥ ਵਾਰੰਟ ਅਨੁਸਾਰ ਹੁਣ ਸਾਰੇ ਦੋਸ਼ੀਆਂ ਨੂੰ 3 ਮਾਰਚ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਦੋ ਵਾਰ ਦੋਸ਼ੀਆਂ ਨੂੰ ਡੈੱਥ ਵਾਰੰਟ ਜਾਰੀ ਕੀਤਾ ਜਾ ਚੁੱਕਿਆ ਹੈ।  ਸਭ ਤੋਂ ਪਹਿਲਾਂ 22 ਜਨਵਰੀ ਨੂੰ ਫਾਂਸੀ ਦੀ ਤਰੀਕ ਤੈਅ ਹੋਈ ਸੀ। ਦੂਜੀ ਵਾਰ 1 ਫਰਵਰੀ ਨੂੰ ਫਾਂਸੀ ਦੀ ਸਜ਼ਾ ਤੈਅ ਕੀਤੀ ਗਈ ਸੀ। ਹਾਲਾਂਕਿ ਦੋਸ਼ੀਆਂ ਦੇ ਵਕੀਲ ਨੇ ਕਾਨੂੰਨ ਵਿਕਲਪਾਂ ਦੀ ਮਦਦ ਨਾਲ ਡੈੱਥ ਵਾਰੰਟ ਰੱਦ ਕਰਵਾ ਦਿੱਤੇ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement