
ਡਿਜ਼ੀਟਲ ਇੰਡੀਆ' ਪਹਿਲ ਦੇ ਤਹਿਤ ਮੋਦੀ ਸਰਕਾਰ ਨੇ ਦੇਸ਼ ...
ਨਵੀਂ ਦਿੱਲੀ: ਜਹਾਜ਼ਾਂ ਵਿਚ ਹੁਣ ਯਾਤਰੀਆਂ ਨੂੰ ਇਕ ਹੋਰ ਸੁਵਿਧਾ ਮਿਲਣ ਵਾਲੀ ਹੈ। ਜੇ ਤੁਸੀਂ ਫਲਾਈਟ ਵਿਚ ਯਾਤਰਾ ਦੌਰਾਨ ਬੋਰ ਹੋ ਰਹੇ ਹੋ ਤਾਂ ਜਲਦ ਹੀ ਤੁਸੀਂ ਫੇਸਬੁੱਕ, ਟਵਿੱਟਰ ਵਰਗੀਆਂ ਤਮਾਮ ਸੁਵਿਧਾਵਾਂ ਦਾ ਲਾਭ ਚੁੱਕ ਸਕਦੇ ਹੋ। ਸਰਕਾਰ ਨੇ ਭਾਰਤ ਵਿਚ ਉਡਾਨ ਦੌਰਾਨ ਜਹਾਜ਼ ਵਿਚ ਵਾਈ-ਫਾਈ ਸੇਵਾਵਾਂ ਮੁਹੱਈਆ ਕਰਵਾਉਣ ਦੀ ਏਅਰਲਾਈਨ ਕੰਪਨੀਆਂ ਨੂੰ ਇਜ਼ਾਜ਼ਤ ਦਿੱਤੀ ਹੈ।
Internet
ਕੇਂਦਰ ਸਰਕਾਰ ਨੇ ਭਾਰਤ ਵਿਚ ਏਅਰਲਾਈਨ ਨੂੰ ਉਡਾਨ ਸਮੇਂ ਯਾਤਰੀਆਂ ਨੂੰ ਵਾਈ-ਫਾਈ ਉਪਲੱਬਧ ਕਰਾਉਣ ਦੀ ਮਨਜ਼ੂਰੀ ਸੋਮਵਾਰ ਨੂੰ ਦਿੱਤੀ ਹੈ। ਇਕ ਅਧਿਕਾਰਿਕ ਸੂਚਨਾ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।
iPhone
ਸੂਚਨਾ ਵਿਚ ਦਸਿਆ ਗਿਆ ਹੈ ਕਿ ਉਡਾਨਾਂ ਦੌਰਾਨ ਜਦੋਂ ਲੈਪਟਾਪ, ਸਮਾਰਟਫੋਨ, ਟੈਬਲੇਟ, ਸਮਾਰਟਵਾਚ, ਈ-ਰੀਡਰ ਜਾਂ ਕੋਈ ਹੋਰ ਉਪਕਰਣ ਫਲਾਈਟ ਮੋਡ ਜਾਂ ਏਅਰਪਲੇਨ ਮੋਡ ਤੇ ਲੱਗਿਆ ਹੋਵੇ ਤਾਂ ਪਾਇਲਟ ਜਹਾਜ਼ ਵਿਚ ਸਵਾਰ ਯਾਤਰੀਆਂ ਨੂੰ ਵਾਈ-ਫਾਈ ਦੁਆਰਾ ਇੰਟਰਨੈਟ ਇਸਤੇਮਾਲ ਕਰਨ ਦੀ ਆਗਿਆ ਦੇ ਸਕਦਾ ਹੈ।
Fb
ਇਸ ਤੋਂ ਪਹਿਲਾਂ ਪਿਛਲੇ ਸ਼ੁੱਕਰਵਾਰ ਨੂੰ ਵਿਸਥਾਰ ਦੇ ਸੀਈਓ ਲੇਸਲੀ ਥੰਗ ਨੇ ਐਵਰੇਟ ਵਿਚ ਪਹਿਲਾ ਬੋਇੰਗ 787-9 ਜਹਾਜ਼ ਦੀ ਡਿਲਵਰੀ ਦੇ ਮੌਕੇ ਤੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਇਹ ਭਾਰਤ ਦੌਰਾਨ ਵਾਈ-ਫਾਈ ਉਪਲੱਬਧ ਕਰਾਉਣ ਵਾਲਾ ਪਹਿਲਾ ਜਹਾਜ਼ ਹੋਵੇਗਾ। ਦਸ ਦਈਏ ਕਿ ਸਿਰਫ 7 ਦਿਨ 'ਚ ਭਾਰਤੀ ਰੇਲਵੇ ਦੇ 500 ਸਟੇਸ਼ਨ ਵਾਈ-ਫਾਈ ਨਾਲ ਲੈਸ ਹੋ ਗਏ ਹਨ।
Photo
ਇਸ ਦੇ ਨਾਲ ਹੀ ਸਾਹਿਬਾਬਾਦ ਰੇਲਵੇ ਸਟੇਸ਼ਨ ਰੇਲਵਾਇਰ ਵਾਈ-ਫਾਈ ਸੁਵਿਧਾ ਵਾਲਾ 1500ਵਾਂ ਸਟੇਸ਼ਨ ਬਣਿਆ ਹੈ। ਰੇਲਵੇ ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੀ ਮਿਨੀ ਰਤਨ ਕੰਪਨੀ ਰੇਲਟੇਲ ਦੇ ਦੇਸ਼ ਦੇ ਸਾਰੇ ਸਟੇਸ਼ਨ ਨੂੰ ਵਾਈ-ਫਾਈ ਤੋਂ ਲੈਸ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। 4,791 ਰੇਲਵੇ ਸਟੇਸ਼ਨਾਂ 'ਤੇ ਇਸ ਸੁਵਿਧਾ ਨੂੰ ਉਪਲੱਬਧ ਕਰਵਾਉਣ ਲਈ ਰੇਲਟੇਲ ਨੇ ਟਾਟਾ ਟਰੱਸਟ ਦੇ ਨਾਲ ਵੀ ਸਮਝੌਤਾ ਕੀਤਾ ਹੈ।
Railway
ਡਿਜ਼ੀਟਲ ਇੰਡੀਆ' ਪਹਿਲ ਦੇ ਤਹਿਤ ਮੋਦੀ ਸਰਕਾਰ ਨੇ ਦੇਸ਼ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਮੁਫਤ ਵਾਈ-ਫਾਈ ਸੁਵਿਧਾ ਦੇਣ ਦਾ ਵਾਅਦਾ ਕੀਤਾ ਸੀ। ਜਨਵਰੀ 2016 'ਚ ਪੱਛਮੀ ਰੇਲਵੇ ਦੇ ਮੁੰਬਈ ਸੈਂਟਰਲ ਸਟੇਸ਼ਨ ਤੋਂ ਹਾਈ ਸਪੀਡ ਗੂਗਲ ਵਾਈ-ਫਾਈ ਦੀ ਸ਼ੁਰੂਆਤ ਹੋਈ ਸੀ। ਵੱਡੇ ਸਟੇਸ਼ਨਾਂ 'ਤੇ ਸੁਵਿਧਾ ਦੇਣ ਦੇ ਬਾਅਦ ਹੁਣ ਛੋਟੇ ਸਟੇਸ਼ਨਾਂ 'ਤੇ ਫੋਕਸ ਕੀਤਾ ਜਾ ਰਿਹਾ ਹੈ।
ਇਸ ਸੁਵਿਧਾ ਦੀ ਵਰਤੋਂ ਸਮਾਰਟਫੋਨ ਵਰਤੋਂ ਕਰਨ ਵਾਲਾ ਕੋਈ ਵੀ ਯਾਤਰੀ ਕਰ ਸਕਦਾ ਹੈ। ਸਟੇਸ਼ਨਾਂ 'ਤੇ ਫ੍ਰੀ ਵਾਈ-ਫਾਈ ਦਾ ਲਾਭ ਉਠਾਉਣ ਲਈ ਯਾਤਰੀਆਂ ਨੂੰ ਆਪਣੇ ਸਮਾਰਟਫੋਨ 'ਚ ਵਾਈ-ਫਾਈ ਆਨ ਕਰ ਕੇ ਰੇਲਵਾਇਰ ਵਾਈ-ਫਾਈ ਨੈੱਟਵਰਕ ਨੂੰ ਸਲੈਕਟ ਕਰਨਾ ਹੋਵੇਗਾ। ਮੋਬਾਇਲ ਨੰਬਰ 'ਤੇ ਐਂਟਰ ਕਰਨ 'ਤੇ ਇਕ ਓ.ਟੀ.ਪੀ. ਪ੍ਰਾਪਤ ਹੋਵੇਗਾ ਅਤੇ ਇਹ ਐਂਟਰ ਕਰਦੇ ਹੀ ਮੋਬਾਇਲ ਵਾਈ-ਫਾਈ ਨੈੱਟਵਰਕ ਨਾਲ ਜੁੜ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।